ਝਬਾਲ, 2 ਜੂਨ (ਹਰਦੀਪ ਸਿੰਘ, ਜਤਿੰਦਰ ਵਿੱਕੀ)- ਵਰਲਡ ਕੈਂਸਰ ਕੇਅਰ ਚੈਰੀਟੇਬਲ ਟੱਰਸਟ ਤੇ ਐਨ.ਆਰ.ਆਈ.ਸਭਾ ਐਮਾਂ ਕਲਾਂ ਦੇ ਸਹਿਯੋਗ ਨਾਲ ਪਿੰਡ ਐਮਾਂ ਕਲਾਂ ਦੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਲਗਾਏ ਗਏ ਫਰੀ ਮੈਡੀਕਲ ਚੈਕਅਪ ਕੈਂਪ ਵਿੱਚ ਸੈਕੜੇ ਮਰੀਜਾਂ ਦਾ ਚੈਕਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸਵੇਰੇ ਕੈਂਪ ਦਾ ਉਦਘਾਟਨ ਸਾਬਕਾ ਵਧਾਇਕ ਸ੍ਰ.ਹਰਮੀਤ ਸਿੰਘ ਸੰਧੂ ਦੁਆਰਾ ਕੀਤੇ ਜਾਣ ਉਪਰੰਤ ਵਰਲਡ ਕੈਂਸਰ ਕੈਅਰ ਚੈਰੀਟੇਬਲ ਟਰੱਸਟ ਦੇ ਡਾਕਟਰ ਸ੍ਰੀ ਜਤਿਨ ਸੰਭਆਲ, ਡਾ:ਸਿਲਪਾ, ਡਾ. ਨਵਨੀਤ, ਤੇ ਮੈਡਮ ਬੀਰਪਾਲ ਨਾਲ ਸਮੂਹ ਸਟਾਫ ਅਤੇ ਸੁਰਜੀਤ ਹਸਪਤਾਲ ਅਮ੍ਰਿਤਸਰ ਦੇ ਕੈਂਸਰ ਦੇ ਮਾਹਿਰ ਡਾਂ:ਗਗਨਦੀਪ ਸਿੰਘ, ਮੈਨੇਜਰ ਹਰਿਜਿੰਦਰ ਸਿੰਘ ਵੱਲੋ ਮਰੀਜਾਂ ਦਾ ਚੈਕਅਪ ਕੀਤਾ ਗਿਆ ।ਜਦ ਕਿ ਅਨੇਕਾਂ ਹੋਰ ਬਿਮਾਰੀਆਂ ਦੀਆਂ ਦਵਾਈਆਂ ਮਰੀਜਾਂ ਨੂੰ ਫਰੀ ਦਿੱਤੀਆ ਗਈਆਂ ।ਇਸ ਮੌਕੇ ਕੁਲਵੰਤ ਸਿੰਘ ਯੂ. ਐਸ. ਏ., ਡਾਂ:ਕੋਮਲਦੀਪ ਸਿੰਘ ਯੂ.ਐਸ.ਏ., ਡਾਇਰੈਕਟਰ ਦਲਜੀਤ ਸਿੰਘ ਐਮਾਂ, ਸਰਪੰਚ ਮਨਜਿੰਦਰ ਸਿੰਘ ਐਮਾਂ, ਸਾਬਕਾ ਸਰਪੰਚ ਹਰਜੀਤ ਸਿੰਘ ਐਮਾਂ, ਸਰਪੰਚ ਬਲਕਾਰ ਸਿੰਘ ਠੱਠਗੜ, ਸਰਪੰਚ ਹਰਪਾਲ ਸਿੰਘ ਐਮਾਂ ਖੁਰਦ, ਸਰਪੰਚ ਸੁਰਮੇਲ ਸਿੰਘ ਸਾਂਘਣਾਂ, ਸਰਪੰਚ ਲਖਬੀਰ ਸਿੰਘ ਜਗਤਪੁਰਾ, ਜਥੇ: ਚੈਚਲ ਸਿੰਘ, ਬਲਵਿੰਦਰ ਸਿੰਘ, ਗਰੁਸੇਵਕ ਸਿੰਘ, ਗੁਰਸਹਿਬ ਸਿੰਘ, ਗੁਰਵਿੰਦਰ ਸਿੰਘ ਕਾਲੂ, ਜੱਗਾ ਸਵਰਗਾਪੁਰੀ, ਕੁੰਨਣ ਸਿੰਘ, ਗੁਰਮੁਖ ਸਿੰਘ, ਰਜਿੰਦਰਪਾਲ ਸਿੰਘ, ਕੁਲਜੀਤ ਸਿੰਘ, ਅਮਰੀਕ ਸਿੰਘ, ਗੁਰਕਰਨ ਸਿੰਘ ਉਪਲ, ਅਦੈਸਬੀਰ ਸਿੰਘ ਉਪਲ, ਅਜੈਦੀਪ ਸਿੰਘ, ਪ੍ਰਮਿੰਦਰ ਸਿੰਘ, ਜੱਗਪ੍ਰੀਤ ਸਿੰਘ, ਸਾਹਿਬ ਸਿੰਘ, ਆਦਿ ਵੀ ਹਾਜ਼ਰ ਸਨ।
ਪਿੰਡ ਐਮਾਂ ਕਲਾਂ ਵਿਖੇ ਕੈਂਪ ’ਚ ਸੈਂਕੜੇ ਮਰੀਜਾਂ ਦਾ ਚੈਕਅਪ-ਦਵਾਈਆਂ ਵੰਡੀਆਂ



