ਲੁਧਿਆਣਾ, 2 ਜੂਨ (ਹਨੀਸ਼ ਕਪੂਰ ਹਨੀ)- ਵੀਰਵਾਰ ਸਥਾਨਕ ਫਾਮੜਾ ਰੋਡ ਵਿਖੇ ਦਿਨ ਦਿਹਾੜੇ ਤਿੰਨ ਲੁਟ-ਖੋਹ ਕਰਨ ਵਾਲਿਆਂ ਵਲੋਂ ਪ੍ਰਵਾਸੀ ਵਿਅਕਤੀ ਦਾ ਮੋਬਾਈਲ ਖੋਹ ਕੇ ਭਜਣ ਲਗੇ ਤਾਂ ਲੁਟ-ਖੋਹ ਕਰਨ ਵਾਲਿਆਂ ਦਾ ਮੌਕੇ ’ਤੇ ਮੋਟਰਸਾਈਕਲ ਹੀ ਪੈਂਚਰ ਹੋ ਗਿਆ।ਜਿਸ ਕਾਰਨ ਪ੍ਰਵਾਸੀ ਵਿਅਕਤੀ ਆਪਣਾ ਮੋਬਾਇਲ ਵਾਪਸ ਲੈਣ ਵਿਚ ਕਾਮਯਾਬ ਹੋ ਗਿਆ ਅਤੇ ਇਲਾਕੇ ਦੇ ਲੋਕਾਂ ਨੇ ਇਹਨਾਂ ਲੁਟ-ਖੋਹ ਕਰਨ ਵਾਲਿਆਂ ਨੂੰ ਫੜ ਲਿਆ, ਜਿਸ ਵਿਚ ਇਕ ਲੁਟ-ਖੋਹ ਕਰਨ ਵਾਲਾ ਵਿਅਕਤੀ ਸਫਲ ਹੋ ਗਿਆ। ਇਲਾਕਾ ਵਾਸੀਆਂ ਨੇ ਇਹਨਾਂ ਦੋ ਲੁਟ-ਖੋਹ ਕਰਨ ਵਾਲਿਆਂ ਦੀ ਰਜ ਕੇ ਪਿਟਾਈ ਕੀਤੀ ਅਤੇ ਫਿਰ ਪੁਲਿਸ ਨੂੰ ਸੂਚਿਤ ਕਰਕੇ ਪੁਲਿਸ ਦੇ ਹਵਾਲੇ ਕਰ ਦਿਤਾ।ਇਲਾਕਾ ਨਿਵਾਸੀਆਂ ਨੇ ਮੋਕੇ ਤੇ ਮੋਟਰਸਾਈਕਲ ਨੰ: ਪੀ ਬੀ 10 ਬੀ ਐਮ 2966 ਹੌਂਡਾ ਸੀ ਡੀ100ਐਸ ਐਸ ਪੁਲਿਸ ਦੇ ਸਪੁਰਦ ਕੀਤਾ ਗਿਆ।ਫੜੇ ਗਏ ਵਿਅਕਤੀਆਂ ਵਿਚੋਂ ਇਕ ਵਿਅਕਤੀ ਆਜਾਦ ਨਗਰ ਅਤੇ ਦੂਜਾ ਕਾਲੀ ਸੜਕ ਦਾ ਵਸਨੀਕ ਸੀ।ਅਜਿਹੀਆਂ ਘਟਨਾਵਾਂ ਆਏ ਦਿਨ ਵਧ ਰਹੀਆਂ ਹਨ, ਜਿਨ੍ਹਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਬਿਲਕੁਲ ਵੀ ਡਰ ਨਹੀ ਰਿਹਾ।ਜੇਕਰ ਪੁਲਿਸ ਆਪਣੀ ਗਸ਼ਤ ਤੇਜ ਕਰੇ ਤਾਂ ਅਜਿਹੀ ਲੁਟ-ਖੋਹਾਂ ਕਰਨ ਵਾਲਿਆਂ ਤੇ ਨਕੇਲ ਪਵੇਗੀ ਅਤੇ ਸ਼ਹਿਰ ਵਾਸੀ ਬਿਨਾਂ ਕਿਸੇ ਡਰ ਤੋਂ ਵਿਚਰ ਸਕਣਗੇ।
ਲੁਧਿਆਣਾ ’ਚ ਮੋਬਾਇਲ ਖੋਹ ਕੇ ਭੱਜੇ ਲੁਟੇਰਿਆਂ ਦਾ ਮੋਟਰ ਸਾਈਕਲ ਪੈਂਚਰ-ਪੁਲਿਸ ਵੱਲੋਂ ਕਾਬੂ



