Skip to content
Independent perspectives. Global stories.
BREAKING

ਸਰਕਾਰੀ ਯੋਜਨਾਵਾਂ ਦਾ ਲਾਭ ਸਹੀ ਲਾਭਪਾਤਰੀਆਂ ਨੂੰ ਮਿਲਣਾ ਯਕੀਨੀ ਬਣਾਉਣਗੇ ‘ਖੁਸ਼ਹਾਲੀ ਦੇ ਰਾਖੇ’ : ਕਰਨਲ ਤਰਨਜੀਤ ਸਿੰਘ

Share this story

ਫਗਵਾੜਾ, 2 ਜੂਨ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਲੋਕ ਹਿਤ ਯੋਜਨਾਵਾਂ ਨੂੰ ਜਮੀਨੀ ਪਧਰ ਤੇ ਲਾਗੂ ਕਰਨ ਅਤੇ ਸਹੀ ਲਾਭਪਾਤਰੀਆਂ ਨੂੰ ਹੀ ਲਾਭ ਮਿਲਣਾ ਯਕੀਨੀ ਬਣਾਉਣ ਲਈ ਆਰੰਭੀ ਗਈ ਮੁਹਿੰਮ ਤਹਿਤ ਫਗਵਾੜਾ ਤੋਂ ਨਿਯੁਕਤ ਠਖੁਸ਼ਹਾਲੀ ਦੇ ਰਾਖੇ’’ ਦੀ ਟੀਮ ਨੇ ਕਰਨਲ ਤਰਨਜੀਤ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ ਫਗਵਾੜਾ ਬਬੀਤਾ ਕਲੇਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਏ.ਡੀ.ਸੀ ਫਗਵਾੜਾ ਬਬੀਤਾ ਕਲੇਰ ਨੇ ਦਸਿਆ ਕਿ 18 ਵਿਭਾਗਾਂ ਦੀਆਂ 29 ਦੇ ਕਰੀਬ ਲੋਕ ਭਲਾਈ ਸਕੀਮਾਂ ਦੀ ਨਜ਼ਰਸਾਨੀ ਗਾਰਡੀਅਨ ਆਫ ਗਵਰਨੈਂਸ (ਜੀ.ਓ.ਜੀ) ਟੀਮ ਵਲੋਂ ਕੀਤੀ ਜਾਵੇਗੀ । ਉਹਨਾ ਕਿਹਾ ਕਿ ਜਿਨ੍ਹਾਂ ਵਿਭਾਗਾਂ ਨਾਲ ਸਬੰਧਤ ਜਨਤਕ ਸ਼ਿਕਾਇਤਾਂ ਜਾਂ ਮੁਸ਼ਕਲਾਂ ਦੀ ਰਿਪੋਰਟ ਜੀ.ਓ.ਜੀ ਟੀਮ ਵਲੋਂ ਕੀਤੀ ਜਾਵੇਗੀ ਸਬੰਧਤ ਅਧਿਕਾਰੀ ਉਹਨਾ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਗੇ । ਇਸ ਮੌਕੇ ਠਖੁਸ਼ਹਾਲੀ ਦੇ ਰਾਖੇ’’ ਫਗਵਾੜਾ ਟੀਮ ਦੇ ਮੁਖੀ ਕਰਨਲ ਤਰਨਜੀਤ ਸਿੰਘ ਨੇ ਕਿਹਾ ਕਿ ਏ.ਡੀ.ਸੀ ਫਗਵਾੜਾ ਬਬੀਤਾ ਕਲੇਰ, ਐਸ.ਡੀ.ਐਮ ਫਗਵਾੜਾ ਜੋਤੀ ਬਾਲਾ ਮਟੂ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਹੋਈ ਹੈ ।ਉਹਨਾਂ ਆਸ ਪ੍ਰਗਟਾਈ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਹਰੇਕ ਲਾਭਪਾਤਰੀ ਤਕ ਪਹੁੰਚਾਣ ਲਈ ਸਮੂਹ ਅਧਿਕਾਰੀ ਜੀ.ਓ.ਜੀ ਟੀਮ ਦਾ ਪੂਰਾ ਸਹਿਯੋਗ ਕਰਨਗੇ। ਇਸ ਮੌਕੇ ਤਹਿਸੀਲ ਭਲਾਈ ਅਫਸਰ ਰਣਵੀਰ ਸਿੰਘ, ਡੀ.ਐਸ.ਪੀ ਸੋਹਣ ਲਾਲ ਸੰਧੂ, ਪੰਚਾਇਤ ਅਧਿਕਾਰੀ ਸੰਤੋਖ ਸਿੰਗ,ਐਫ.ਸੀ.ਆਈ ਤੋਂ ਜਗਮੋਹਣ ਸਿੰਘ, ਬਲਾਕ ਸਿਖਿਆ ਅਧਿਕਾਰੀ ਰਣਜੀਤ ਕੌਰ ਅਤੇ ਖੁਸ਼ਹਾਲੀ ਦੇ ਰਾਖੇ’ ਦੀ ਟੀਮ ਵਿਚ ਦਿਨੇਸ਼ ਕੁਮਾਰ ਸੁਪਰ ਵਾਈਸ਼ਰ ਫਗਵਾੜਾ, ਸੁਬੇਦਾਰ ਮੇਜਰ ਪ੍ਰੇਮ ਸਿੰਘ, ਸੁਬੇਦਾਰ ਮੇਜਰ ਕੁਲਵੀਰ ਸਿੰਘ, ਆਨਰੇਰੀ ਕੈਪਟਨ ਰਾਮਪਾਲ, ਲੈਫਟੀਨੈਂਟ ਮਖਣ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਅੰਗਰੇਜ ਸਿੰਘ, ਉਂਕਾਰ ਸਿੰਘ, ਨਾਨਕ ਸਿੰਘ ਅਤੇ ਦੀਸ਼ਾ ਰਾਮ ਹਾਜ਼ਰ ਸਨ।

WRITTEN BY