Skip to content
Independent perspectives. Global stories.
BREAKING

ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਜੀ ਵਿਖੇ ਛਬੀਲ ਲਈ ਕੂੁਲਰ ਦਾ ਬਾਬਾ ਗੁਲਜਾਰ ਸਿੰਘ ਨੇ ਕੀਤਾ ਉਦਘਾਟਨ

Share this story

ਨਾਭਾ, 31 ਮਈ (ਕਰਮਜੀਤ ਸੋਮਲ)- ਸਥਾਨਕ ਇਤਿਹਾਸਕ ਗੁਰੂਦੁਆਰਾ ਬਾਬਾ ਅਜਾਪਾਲ ਸਿੰਘ ਜੀ (ਘੋੜਿਆ ਵਾਲਾ) ਵਿਖੇ ਬਣ ਰਹੀ ਪਾਣੀ ਦੀ ਛਬੀਲ ਨਾਲ ਲੱਗਣ ਵਾਲੇ ਕੂੁਲਰ ਦਾ ਉਦਘਾਟਨ ਸੱਚ ਖੰਡ ਵਾਸੀ ਪੰਥ ਰਤਨ ਸਵ. ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਵਰਸੋਏ ਬਾਬਾ ਗੁਲਜਾਰ ਸਿੰਘ (ਫਤਿਹਗੜ੍ਹ ਸਾਹਿਬ ਕਾਰ ਸੇਵਾ ਵਾਲੇ) ਨੇ ਕੀਤਾ। ਇਸ ਮੌਕੇ ਬਾਬਾ ਗੁਲਜਾਰ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਵਿੱਚ ਹੋਰ ਇਮਾਰਤਾ ਦੀ ਚੱਲ ਰਹੀ ਕਾਰਸੇਵਾ ਦੇ ਕਾਰਜਾ ਦਾ ਜਾਇਜਾ ਲਿਆ। ਇਸ ਮੋਕੇ ਕੂਲਰ ਭਂੇਟ ਕਰਨ ਵਾਲੇ ਪਟਿਆਲਾ ਦੇ ਤਰਨਦੀਪ ਸਿੰਘ ਦੇ ਪਰਿਵਾਰ ਦਾ ਬਾਬਾ ਜੀ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਵਾ ਬਾਬਾ ਮੱਖਣ ਸਿੰਘ ਕਾਰਸੇਵਾ ਵਾਲੇ, ਮਾਸਟਰ ਅਜਮੇਰ ਸਿੰਘ, ਬਾਬਾ ਮੁਖਤਿਆਰ ਸਿੰਘ, ਜੱਥੇਦਾਰ ਬਲਤੇਜ ਸਿੰਘ ਖੋਖ, ਗਿਆਨੀ ਰਜਿੰਦਰਪਾਲ ਸਿੰਘ , ਮੈਨੇਜਰ ਹਰਮਿੰਦਰ ਸਿੰਘ, ਗੁਰਬਖਸ਼ੀਸ਼ ਸਿੰਘ ਭੱਟੀ ਗੁਰਬਖਸ਼ ਸਿੰਘ ਸੀਬੀਆ, ਗੁਰਦੀਪ ਸਿੰਘ ਖਾਲਸਾ, ਜਗਮੇਲ ਸਿੰਘ ਸੋਹੀ, ਜਸਪਾਲ ਸਿੰਘ ਪ੍ਰਧਾਨ, ਤੇਜਿੰਦਰਪਾਲ ਸਿੰਘ ਕਪੂਰ, ਜਗਨਾਰ ਸਿੰਘ ਦੁਲੱਦੀ, ਸੁਖਪਿੰਦਰ ਸਿੰਘ ਐਸ.ਡੀ.ਓ, ਗੁਰਮੁਖ ਸਿੰਘ ਭੋਜੋਮਾਜਰੀ, ਭੋਲਾ ਸਿੰਘ, ਗੁਰਿੰਦਰਜੀਤ ਸਿੰਘ ਸੋਢੀ, ਕਾਹਨ ਸਿੰਘ, ਕਰਮਜੀਤ ਸਿੰਘ ਮਹਿਰਮ, ਹਰਮਿੰਦਰ ਸਿੰਘ ਹੱਮੀ, ਕੁਲਵੰਤ ਸਿੰਘ ਵਧਵਾ ਆਦਿ ਹਾਜ਼ਰ ਸਨ।

WRITTEN BY