Skip to content
Independent perspectives. Global stories.
BREAKING

ਕਾਦੀਆਂ ’ਚ ਗੁਜਰਾਂ ਦਾ ਕੁਲ ਸੜ ਕੇ ਸਵਾਹ

Share this story

ਪ੍ਰਸ਼ਾਸ਼ਨ ਅਤੇ ਸਰਕਾਰ ਤੋਂ ਮਦਦ ਲਈ ਕੀਤੀ ਅਪੀਲ

ਕਾਦੀਆਂ, 31 ਮਈ (ਸਲਾਮ, ਰਾਜੂ ਖੈਹਿਰਾ)- ਅੱਜ ਰਾਤ ਕਾਦੀਆਂ ਦੇ ਰਜਾਦਾ ਰੋਡ ’ਤੇ ਅਚਾਨਕ ਇਕ ਗੁਜਰਾਂ ਦੇ ਕੁਲ ਨੂੰ ਅਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬਧ ਵਿਚ ਜਾਣਕਾਰੀ ਦਿੰਦਿਆਂ ਸ਼ਰੀਫ ਪੁਤਰ ਕਾਸਮ ਦੀਨ ਵਾਸੀ ਰਾਮਪੁਰਾ ਰੋਡ ਕਾਦੀਆਂ  ਨੇ ਦਸਿਆ ਕਿ ਓਹ ਇਥੇ ਕੁਲ ਬਣਾ ਕਿ  ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਅਤੇ ਅਧੀ ਰਾਤ ਨੂੰ ਓਹ ਆਪਣੇ ਬਚਿਆ ਦੇ ਨਾਲ ਬਾਹਰ ਸੁਤਾ ਸੀ ਕਿ ਅਚਾਨਕ ਕੁਲ ਨੂੰ  ਅਗ ਲਗ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਓਹ ਸੜ ਕਿ ਤਬਾਹ ਹੋ ਗਿਆ। ਓਸ ਨੇ ਅਗੇ ਦਸਿਆ ਕਿ ਮੇਰੇ ਘਰ ਵਿਚ ਬਿਜਲੀ ਦਾ ਮੀਟਰ ਵੀ ਨਹੀਂ ਲਗਾ ਹੋਇਆ ਅਤੇ ਨਜਦੀਕ ਤੋਂ ਕੋਈ ਬਿਜਲੀ ਦੀ ਤਾਰ ਵੀ ਨਹੀਂ ਲੰਘਦੀ ਹੈ। ਓਸ ਨੇ ਦਸਿਆ ਕਿ ਮੇਰੇ ਕੁਲ ਵਿਚ ਪਿਆ ਮੇਰਾ ਸਾਰਾ ਸਾਮਾਨ ਜਿਸ ਵਿਚ ਕਪੜੇ ਕਣਕ ਚਾਵਲ, ਰਜਾਈਆਂ ਤਲਾਈਆਂ  ਅਤੇ ਹੋਰ ਸਾਰਾ ਘਰੇਲੂ ਸਾਮਾਨ ਸੜ ਕਿ ਸਵਾਹ ਹੋ ਗਿਆ ਹੈ।
ਜਿਸ ਨਾਲ ਮੇਰਾ ਹਜਾਰਾਂ ਰੂਪੇ ਦਾ ਨੁਕਸਾਨ ਹੋ ਗਿਆ ਹੈ। ਓਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ  ਮੇਰੇ ਕੁਲ ਨੂੰ ਅਗ ਲਗਣ ਦੀ ਕੀ ਵਜਾ ਹੈ। ਪਰ ਮੇਰੇ ਨਾਲ ਇਸ ਅਤ ਦੀ ਗਰਮੀ ਵਿਚ ਬਹੁਤ ਧਕਾ ਹੋਇਆ ਹੈ ਮੇਰੇ ਕੋਲ ਸਿਰ ਛੁਪਾਓਣ ਲਈ ਵੀ ਕੋਈ ਜਗਾ ਨਹੀਂ ਹੈ। ਮੈ ਬਹੁਤ ਗਰੀਬ ਆਦਮੀ ਹਾਂ ਅਤੇ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਿਹਾ ਹਾਂ। ਇਸ ਦੀ ਸੂਚਨਾ ਸ਼ਰੀਫ ਨੇ ਕਾਦੀਆਂ ਪੁਲਿਸ ਨੂੰ ਇਕ ਲਿਖਤੀ ਦਰਖਾਸਤ ਰਾਹੀਂ ਦੇ ਦਿਤੀ ਹੈ ਅਤੇ ਪ੍ਰਸ਼ਾਸਨ ਅਤੇ  ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਓਸ ਦੀ ਇਸ ਮੋਕੇ ਮਦਦ ਕੀਤੀ ਜਾਵੇ।

WRITTEN BY