ਬਟਾਲਾ, 16 ਜੁਲਾਈ (ਸਰਵਣ ਸਿੰਘ ਘੁਮਾਣ, ਸੰਧੂ)- ਅੱਜ ਬਟਾਲਾ ਵਿਖੇ ਅਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਾਪੁਰਾ ਦੀ ਅਗਵਾਈ ਹੇਠ ਅਜ਼ਾਦ ਪਾਰਟੀ ਦੇ ਸੈਕੜੇਂ ਵਰਕਰਾਂ ਵੱਲੋਂ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹਾ ਤੇ ਨਗਰ ਨਿਗਮ ਬਣਾਉਣ ਅਤੇ ਬੁਢਾਪਾ ਆਦਿ ਪੈਨਸ਼ਨਾਂ 1000 ਰੁਪਏ ਮਹੀਨਾ ਕਰਨ ਅਤੇ ਹੋਰ ਲੋਕ ਹਿੱਤ ਮੰਗਾਂ ਨੂੰ ਲੈਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਤੇ ਜਮਕੇ ਸਰਕਾਰ ਵਿਰੁੱਧ ਨਾਅਰੇ ਬਾਜ਼ੀ ਕੀਤੀ ।ਅਤੇ ਸਿੰਬਲ ਚੌਕ ਵਿਖੇ ਰੋਸ ਧਰਨਾ ਦਿੱਤਾ ਤੇ ਚੱਕਾ ਜਾਮ ਕੀਤਾ। ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਨੇ ਧਰਨੇ ਵਿੱਚ ਬੋਲਦਿਆਂ ਬਾਦਲ ਸਰਕਾਰ ਦੇ ਸਿਆਸੀ ਪਖਪਾਤ ਰਾਜ ਦੀ ਸਖਤ ਸਬਦਾਂ ਚ, ਤਿੱਖੀ ਆਲੋਚਨਾਂ ਕਰਦਿਆਂ ਮੰਗ ਕੀਤੀ ਤੇ ਕਿਹਾ ਕਿ ਬਟਾਲਾ ਨੂੰ ਵੀ ਤੁਰੰਤ ਪੂਰਨ ਰੈਵਨਿਊ ਜਿਲਾਂ ਤੇ ਨਗਰ ਨਿਗਮ ਦੀ ਮਾਨਤਾ ਦੇਵੇਂ ਅਤੇ ਪੰਜਾਬ ਵਿਚਲੇਂ ਬੁਜ਼ਰਗਾਂ ਦੀ ਅਤੇ ਵਿਧਵਾਵਾਂ ਆਦਿ ਦੀ ਪੈਨਸ਼ਨ ਰਾਸ਼ੀ ਘੱਟ.ਘੱਟੋ 1000 ਰੁ ਮਹੀਨਾ ਕੀਤੀ ਜਾਵੇਂ ਬਿਜਲੀ ਰੇਟ ਅਤੇ ਬੱਸਾਂ ਦੇ ਕਿਰਾਏ ਤੁਰੰਤ ਘਟਾਏ ਜਾਣ । ਸਿਖਰ ਤੇ ਪਹੁੰਚ ਕੇ ਸਿਆਸੀ ਕਰਨ, ਬੇ.ਇਨਸਾਫੀ, ਧੱਕੇਸਾਹੀਆਂ, ਅਤੇ ਭੁੱਖ ਮਰੀ ਨੂੰ ਠੱਲ ਪਾਈ ਜਾਵੇਂ । ਰੋਸ ਪ੍ਰਦਰਸ਼ਨ ਵਿੱਚ ਪ੍ਰਧਾਨ ਕਲਸੀ ਦੇ ਮੈਡਮ ਨਿਰਮਲ ਕਾਂਤਾ, ਕਮਲਾ ਗੀਤਾ, ਰਾਜ ਰਾਣੀ, ਊਸ਼ਾ ਰਾਣੀ, ਪ੍ਰਮਜੀਤ ਕੌਰ, ਮਹਿੰਦਰ ਪਾਲ, ਡਾ:ਨਿਰਮਲ ਡੋਲੀ, ਸੁਰਿੰਦਰ ਕੌਰ, ਅਮਰਜੀਤ ਕੌਰ, ਤੋ ਇਲਾਵਾ ਸੈਕੜੇਂ ਵਰਕਰ ਸ਼ਾਮਿਲ ਹੋਏ । ਪ੍ਰਧਾਨ ਕਲਸੀ ਨੇ ਕਿਹਾ ਕਿ ਬਟਾਲਾ ਜਿਲਾਂ ਤੇ ਨਗਰ ਨਿਗਮ ਬਣਨ ਤੱਕ ਅਜ਼ਾਦ ਪਾਰਟੀ ਵੱਲੋਂ ਬਾਦਲ ਸਰਕਾਰ ਵਿਰੁੱਧ ਸੁਰੂ ਹੋਇਆ ਸੰਘਰਸ਼ ਜਾਰੀ ਰਹੇਗਾ ।



