Skip to content
Independent perspectives. Global stories.
BREAKING

ਮੇਜਰ ਅਜਾਇਬ ਸਿੰਘ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ

Share this story

ਫਰੀਦਕੋਟ, 29 ਮਈ (ਪੰਜਾਬ ਟਾਇਮਜ਼ ਬਿਊਰੋ)-ਸੀ. ਬੀ. ਐੱਸ. ੲਂੀ. ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਨਤੀਜਾ 100% ਰਿਹਾ। ਜਿਕਰਯੋਗ ਹੈ ਕਿ ਗੁਰਮਿੰਦਰ ਸਿੰਘ (ਕੋਟਕਪੁਰਾ) ਨੇ 92.4%, ਜੈਸਮੀਨ ਕੌਰ (ਸਿਰਸੜੀ) ਨੇ 92.2%, ਜਗਮਨਜੋਤ ਕੌਰ (ਸਿਖਾਂ ਵਾਲਾ) ਨੇ ਅਤੇ ਪਰਵਿੰਦਰ ਕੌਰ (ਵੱਡਾ ਘਰ) ਨੇ 91.2% ਹਰਮਨਦੀਪ ਕੌਰ (ਪੰਜਗਰਾੲਂੀ ਕਲਾਂ) 91% ਅੰਕ ਪ੍ਰਾਪਤ ਕਰਕੇ ਸਕੂਲ ਮੈਰਿਟ ਵਿੱਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ। ਡਾ. ਐੱਸ. ਐੱਸ. ਬਰਾੜ ਪ੍ਰਿੰਸੀਪਲ ਡਾਇਰੈਕਟਰ ਅਤੇ ਤੇਜਿੰਦਰ ਕੌਰ ਬਰਾੜ ਵਾਈਸ ਪ੍ਰਿੰਸੀਪਲ ਨੇ ਸ਼ਾਨਦਾਰ ਅਕਾਦਮਿਕ ਨਤੀਜਿਆਂ ਕਰਕੇ ਮੈਡਮ ਮਿਨਾਕਸ਼ੀ ਸਿੰਗਲਾ (ਕੋਆਰਡੀਨੇਟਰ ਸਟੈੱਮ), ਮੈਡਮ ਵੀਰਪਾਲ ਕੌਰ ਸੇਖੋਂ (ਕੋਆਰਡੀਨੇਟਰ ਸੀਨੀ. ਸੈਕੰ.), ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਦ੍ਰਿੜ ਸੰਕਲਪ ਅਤੇ ਸਖਤ ਮਿਹਨਤ ਨਾਲ ਹੀ ਸੰਭਵ ਹੋ ਸਕਦੀਆਂ ਹਨ।

WRITTEN BY