ਜਲੰਧਰ, 29 ਮਈ (ਪੰਜਾਬ ਟਾਇਮਜ਼ ਬਿਊਰੋ)-ਦੁਆਬਾ ਕਾਲਜ ਦੇ ਪ੍ਰਿੰਸੀਪਲ ਡਾ. ਨਰੇਸ਼ ਕੁਮਾਰ ਧੀਮਾਨ ਨੇ ਦੱਸਿਆ ਕਿ ਇਸ ਸਾਲ ਨਵੇਂ ਸਤ੍ਰ ਵਿੱਚ ਕਾਲਜ ਵਿੱਚ 10+2 ਪਾਸ ਕਰਨ ਵਾਲੇ ਵਿਦਿਆਰਥੀਆਂ ਜਿਨ੍ਹਾਂ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਨੰਬਰ ਆਏ ਹੋਣ ਦੇ ਲਈ ਵਿਸ਼ੇਸ਼ ਤੌਰ ਤੇ ਚਾਰ ਸਾਲ ਦਾ ਇੰਟੀਗ੍ਰੇਟਿਡ ਕੋਰਸ ਬੀਏਬੀਐਡ ਐਂਡ ਬੀਐਸਸੀ ਬੀਐਡ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਐਨਸੀਟੀਈ ਅਤੇ ਜੀਐਨਡੀਯੂ ਤੋਂ ਮਾਨਤਾ ਮਿਲ ਚੁੱਕੀ ਹੈ। ਇਸ ਪਾਠਕ੍ਰਮ ਵਿੱਚ ਵਿਦਿਆਰਥੀ ਨਾ ਕੇਵਲ ਘੱਟ ਖਰਚੇ ਤੇ ਵਧੀਆ ਅਧਿਆਪਕ ਬਣ ਸਕਣਗੇ ਬਲਕਿ ਉਨ੍ਹਾਂ ਦਾ ਇਹ ਸਾਲ ਵੀ ਬਚੇਗਾ। ਵਰਤਮਾਨ ਵਿੱਚ ਵਿਦਿਆਰਥੀਆਂ ਨੂੰ ਬੀਏ /ਬੀਐਸਸੀ 3 ਸਾਲ + ਬੀਐਡ 2 ਸਾਲ ਕੁਲ ਮਿਲਾ ਕੇ 5 ਸਾਲ ਦਾ ਸਮਾਂ ਲਾਉਣਾ ਪੈਂਦਾ ਹੈ। ਨਵਾਂ ਬੀਏਐਡ/ਬੀਐਸਸੀ ਬੀਐਡ ਇੰਟੈਗ੍ਰੇਟਿਡ ਪਾਠਕ੍ਰਮ 4 ਸਾਲ ਦਾ ਹੈ, ਜਿਸ ਨਾਲ ਉਨ੍ਹਾਂ ਦਾ ਇਕ ਸਾਲ ਦਾ ਸਮਾਂ ਵੀ ਵਚੇਗਾ। ਇਸ ਵਿਸ਼ੇਸ਼ ਬੀਏ ਬੀਐਡ/ਬੀਐਸਸੀ ਬੀਐਡ ਦੇ ਲਈ ਜਰੂਰੀ ਕਵਾਲੀਫਾਇਡ ਫਕੈਲਟੀ ਨੂੰ ਨਿਯੁਕਤ ਕਰ ਲਿਆ ਗਿਆ ਹੈ ਅਤੇ ਇਸਦੇ ਲਈ ਜਰੂਰੀ ਲੈਬੋਰਟਰੀ ਨੂੰ ਵੀ ਬਣਾ ਲਿਆ ਗਿਆ ਹੈ। ਇਸੇ ਤਰ੍ਹਾਂ ਸਾਇੰਸ ਦੇ ਗ੍ਰੈਜੁਏਟ ਵਿਦਿਆਰਥੀਆਂ ਦੇ ਲਈ ਐਮਐਸਸੀ ਕੈਮਿਸਟਰੀ ਪਾਠਕ੍ਰਮ ਵੀ ਪ੍ਰਸਤਾਵਿਤ ਹੈ। ਹੋਟਲ ਮੈਨੇਜਮੈਂਟ ਅਤੇ ਟੂਰੀਜਮ ਵਿੱਚ ਰੂਚੀ ਰੱਖਣ ਵਾਲੇ ਵਿਦਿਆਰਥੀਆਂ ਦੇ ਲਈ ਮਾਸਟਰ ਇਨ ਟੂਰਿਜਮ ਮੈਨੇਜਮੈਂਟ ਕੋਰਸ ਚਲਾਇਆ ਜਾ ਰਿਹਾ ਹੈ ਅਤੇ ਗ੍ਰੈਜੁਏਟ ਲੈਵਲ ਤੇ ਜੀਐਨਡੀਯੂ ਦੇ ਅੰਤਰਗਤ ਬੀਟੀਐਚਐਮ – ਬੈਚਲਰ ਆਫ ਟੂਰਿਜਮ ਅਤੇ ਹੋਟਲ ਮੈਨੇਜਮੈਂਟ ਤਿੰਨ ਸਾਲ ਦਾ ਕੋਰਸ ਵੀ ਚਲਾਇਆ ਜਾ ਰਿਹਾ ਹੈ ਜੋ ਕਿ ਵਾਕੀ ਥਾਵਾਂ ਤੇ ਚਾਰ ਸਾਲ ਦਾ ਹੈ।
ਦੁਆਬਾ ਕਾਲਜ ’ਚ ਬੀਏ,ਬੀਐਡ ਤੇ ਬੀਐਸਸੀ ਬੀਐਡ 4 ਸਾਲਾ ਇੰਟੈਗ੍ਰੇਟਿਡ ਕੋਰਸ ਸ਼ੁਰੂ



