Skip to content
Independent perspectives. Global stories.
BREAKING

ਮਧੂਬਨ ਵਾਟਿਕਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਫਲਤਾ ਦੇ ਝੰਡੇ ਗੱਡੇ

Share this story

ਨੂਰਪੁਰ ਬੇਦੀ, 29 ਮਈ (ਬਲਜਿੰਦਰ ਸਿੱਧੂ)-ਵਿੱਦਿਆ ਦੇ ਖੇਤਰ ਚ’ਆਪਣੀ ਵਿਸ਼ੇਸ਼ ਪਹਿਚਾਣ ਬਣਾ ਚੁੱਕੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਨੂਰਪੁਰ ਬੇਦੀ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਬੋਰਡ ਦਿੱਲੀ ਵੱਲੋਂ ਘੋਸ਼ਿਤ ਕੀਤੇ ਨਤੀਜੇ ਚ’ਆਪਣੀ ਵਧੀਆਂ ਕਾਰਗੁਜ਼ਾਰੀ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਜੇ.ਬੀ.ਟੀ ਆਬ੍ਰਹਿਮ ਨੇ ਦੱਸਿਆ ਕਿ ਇਸ ਦਸਵੀ ਦੀ ਪ੍ਰੀਖਿਆ ਚ’ਸਕੂਲ ਦੇ 79 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਅੱਜ ਨਤੀਜਾ ਨਿਕਲਣ ਤੇ 28 ਵਿਦਿਆਰਥੀਆਂ ਨੇ 80% ਪ੍ਰਤੀਸ਼ਤ ਅੰਕ,23 ਵਿਦਿਆਰਥੀਆਂ ਨੇ 75% ਪ੍ਰਤੀਸ਼ਤ ਅਤੇ 18 ਵਿਦਿਆਰਥੀਆਂ ਨੇ 70% ਅੰਕ ਪ੍ਰਾਪਤ ਕੀਤੇ ਜਦਕਿ ਕਮਲਦੀਪ ਕੌਰ 92.3% ਪ੍ਰਤੀਸ਼ਤ, ਰਾਖੀ ਬੋਹਰਾ 92.2% ਪ੍ਰਤੀਸ਼ਤ ਅਤੇ ਅਨਮੋਲਦੀਪ 90.1 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀ ਕਲਾਸ ਦੀ ਪ੍ਰੀਖਿਆ ਚ’ਹਿਸਾਬ ਵਿਸ਼ੇ ਚ’ਜੈਸਮੀਨ ਕੌਰ ਸੈਣੀ ਮਵਾ 97 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ।ਇਸ ਮੌਕੇ ਤੇ ਸਕੂਲ ਦੇ ਚੇਅਰਮੈਂਨ ਸ੍ਰੀ ਅਮਿਤ ਚੱਢਾ ਨੇ ਸਕੂਲ ਦੇ ਵਧੀਆ ਨਤੀਜੇ ਪਿੱਛੇ ਸਕੂਲ ਦੇ ਸਟਾਫ ਦੀ ਸਖਤ ਮਿਹਨਤ ਅਤੇ ਲਗਨ ਦੀ ਪ੍ਰਸ਼ੰਸ਼ਾ ਕੀਤੀ ਉਹਨਾਂ ਕਿਹਾ ਕਿ ਇਸ ਕਾਮਯਾਬੀ ਦੇ ਲਈ ਮਿਹਨਤ ਹੀ ਅਧਿਆਪਕ, ਵਿਧਿਆਰਥੀ ਅਤੇ ਮਾਪਿਆ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਮੈਨਜਮੈਂਟ ਡਾਇਰੈਕਟਰ ਸ੍ਰੀ ਕੇਸ਼ਵ ਕੁਮਾਰ, ਮੈਡਮ ਦੀਪਿਕਾ ਪੁਰੀ, ਮੈਡਮ ਅਨੁ ਕੌਸ਼ਲ, ਮੈਡਮ ਸੁਰੇਖਾ ਰਾਣਾ, ਮਾ. ਭੋਲੇ ਸ਼ੰਕਰ, ਸ੍ਰੀ ਅਵਿਨਾਸ਼ ਕੁਮਾਰ, ਰੋਹਿਤ ਸੈਣੀ, ਤਨਿਸ਼ ਕੁਮਾਰ, ਦੇਵਿੰਦਰ ਸਿੰਘ, ਸੰਜੀਵ ਕੁਮਾਰ, ਜਗਜੀਤ ਸਿੰਘ, ਜਸਪਾਲ ਸੈਣੀ ਆਦਿ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਹਨਾਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ।

WRITTEN BY