ਬਠਿੰਡਾ, 25 ਫਰਵਰੀ (ਅਵਤਾਰ ਸਿੰਘ ਕੈਂਥ)-ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦਫਤਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤਲਵਿੰਦਰ ਸਿੰਘ ਵੜਿੰਗ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਬਹੁਤ ਹੀ ਵੱਡਾ ਧੱਕਾ ਕਰ ਰਹੀ ਹੈ । ਸਾਡੀਆਂ ਮੰਗਾਂ ਮੰਨ ਕੇ ਸਾਡੀ ਸਕੇਲ ਵਾਲੀ ਫਾਈਲ ਜਾਣ ਬੁੱਝ ਕੇ ਦੱਬ ਕੇ ਸਕੇਲਾਂ ਨਾਲ ਛੇੜ ਛਾੜ ਕੀਤੀ ਗਈ ਹੈ । ਉਨ੍ਹਾਂ ਹਿਾ ਕਿ ਅੱਜ ਸਮੂਹ ਜਥੇਬੰਦੀ ਵਲੋਂ ਹਾਜੀ ਰਤਨ ਗੁਰਦੁਆਰਾ ਸਾਹਿਬ ਵਿਚ ਸਿਰ ਧੜ੍ਹ ਦੀ ਬਾਜੀ ਲਾਉਣ ਦੀ ਕਸਮ ਖਾਧੀ ਹੈ ਕਿ ਜੇ ਸਾਡੀ ਫਾਈਲ ਕੱਲ ਤਕ ਪਾਸ ਨਾ ਹੋਈ ਤਾਂ ਅਸੀ ਗੁਪਤ ਐਕਸਨ ਕਰਦੇ ਹੋਏ ਬੀਬਾ ਬਾਦਲ ਦੀਆਂ ਰੈਲੀਆਂ ਅਤੇ ਸੰਗਤ ਦਰਸਨ ਪ੍ਰੋਗਰਾਮਾਂ ਨੂੰ ਅਸਫ਼ਲ ਕਰਨ ਲਈ ਆਪਣੀਆਂ ਜਾਨਾਂ ਤਕ ਦੀ ਕੁਰਬਾਨੀ ਦੇਣ ਤੋ ਵੀ ਪਿੱਛੇ ਨਹੀਂ ਹਟਾਂਗੇ
।
ਦੀਪਕ ਬਾਂਸਲ ਨੇ ਦੱਸਿਆ ਕਿ 8 ਜਨਵਰੀ 2014 ਦੀ ਪੈਨਲ ਮੀਟਿੰਗ ਦੌਰਾਨ ਮੁੱਖ ਮੰਤਰੀ ਸਾਹਿਬ ਖੁਦ ਉਨ੍ਹਾਂ ਦੀ ਮੰਗ ਮੰਨ ਕੇ 30 ਜਨਵਰੀ ਤਕ ਨੋਟੀਫੀਕੇਸਨ ਕਰਨ ਦੀ ਸਹਿਮਤੀ ਦਿੱਤੀ ਸੀ ਅਤੇ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਸਾਹਿਬ ਨੇ ਵਿਭਾਗ ਨੂੰ 2 ਦਿਨ ਦੇ ਅੰਦਰ-ਅੰਦਰ ਠੇਕਾ ਭਰਤੀ ਅਧਿਆਪਕਾਂ ਵਾਂਗ ਸਕੇਲ ਬਰਾਬਰ ਤਨਖਾਹ ਦੀ ਫਾਈਲ ਬਣਾਉਣ ਦੀ ਹਦਾਇਤ ਵੀ ਕੀਤੀ ਸੀ। ਪਰੰਤੂ ਇਸ ਕਾਰਵਾਈ ’ਤੇ ਅਜੇ ਤੱਕ ਵੀ ਕੋਈ ਅਮਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਵਿਭਾਗ ਅਤੇ ਵਿੱਤ ਵਿਭਾਗ ਵੱਲੋਂ ਇੱਕ ਦੂਜੇ ’ਤੇ ਜਿੰਮੇਵਾਰੀ ਸੁੱਟ ਕੇ ਉਨ੍ਹਾਂ ਦੀ ਜਾਇਜ਼ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਗੁਆਂਢੀ ਰਾਜਾਂ ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਇਥੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਸਕੇਲ ਬਰਾਬਰ ਤਨਖਾਹਾਂ ਮਿਲ ਰਹੀਆਂ ਹਨ ਅਤੇ ਪੰਜਾਬ ਅੰਦਰ ਇਹ ਸਹੂਲਤ ਅਧਿਆਪਕਾਂ ’ਤੇ 1 ਅਪ੍ਰੈਲ 2013 ਤੋਂ ਲਾਗੂ ਕੀਤੀ ਜਾ ਚੁੱਕੀ ਹੈ ਪਰੰਤੂ ਇਸ ਵਿਚ ਦਫਤਰੀ ਕਰਮਚਾਰੀਆਂ ਨੂੰ ਨਹੀਂ ਵਿਚਾਰਿਆ ਗਿਆ। ਉਨ੍ਹਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਐ¤ਸ.ਐ¤ਸ.ਏ. ਅਤੇ ਰਮਸਾ ਦੇ ਅਧਿਆਪਕਾਂ ਵਾਂਗ ਸਕੇਲ ਬਰਾਬਰ ਤਨਖਾਹ ਦੀ ਮੰਗ ਦਫਤਰੀ ਕਰਮਚਾਰੀਆਂ ’ਤੇ ਵੀ ਤੁਰੰਤ ਲਾਗੂ ਕੀਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਭਖਦਾ ਰੱਖਿਆ ਜਾਵੇਗਾ। ਇਸ ਮੌਕੇ ਪੂਰੈ ਪੰਜਾਬ ਦੀ ਯੂਨੀਅਨ ਦੇ ਨੁੰਮਾਇੰਦੇ ਭੁਪਿੰਦਰ ਸਿੰਘ, ਦਲਜਿੰਦਰ ਸਿੰਘ, ਦੀਪਕ ਬਾਂਸਲ, ਕਾਂਤਸ੍ਰੀ, ਸ਼ੇਰ ਸਿੰਘ, ਨਿਧੀ, ਮਨਦੀਪ ਗਰਗ, ਸਪਨਾ ਆਦਿ ਹਾਜਰ ਸਨ।