ਖੰਨਾ, 25 ਫਰਵਰੀ (ਸੁਖਵਿੰਦਰ ਸਿੰਘ ਸਲੌਦੀ)- ਸਥਾਨਕ ਮੁਹ¤ਲਾ ਗੁਰੂ ਕੀ ਨਗਰੀ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਚ ਐਡਵਾਂਸ ਟੈਕਨਾਲੋਜ਼ੀ ਮੈਗਨਿਟ ਬਾਡੀ ਜਰਮਨ ਦੀ ਤਕਨੀਕ ਨਾਲ ਹੈਲਥ ਚੈ¤ਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਅਮਲੋਹ ਦੇ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਕੀਤਾ। ਬੀ ਹੈਲਥੀ ਜ਼ਾਰਜ਼ੀਆ ਬਾਇਉ ਮੈਗਨਿਟਕ ਹੋਲੀਸਟਿਕ ਹੈਲਥ ਸੈਂਟਰ ਵ¤ਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਵਿੱਚ ਸਿਹਤ ਜਾਂਚ ਕੈਂਪ ਦੌਰਾਨ ਡਾ. ਮੁਕੇਸ਼ ਅਤੇ ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਵ¤ਖ-ਵ¤ਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਜਰਮਨ ਦੀਆਂ
ਆਧੁਨਿਕ ਮਸ਼ੀਨਾਂ ਰਾਹੀਂ ਬਿਨ੍ਹਾ ਬਲੱਡ, ਬਿਨ੍ਹਾ ਯੂਰਿਨ ਸੈਂਪਲ ਲਏ ਅਤੇ ਐਡਵਾਂਸ ਜਰਮਨ ਟੈਕਨਾਲੋਜੀ ਰਾਹੀਂ ਬਹੁਤ ਸਾਰੇ ਮਰੀਜ਼ਾਂ ਦੇ ਪੂਰੇ ਸਰੀਰ ਦੀ ਜਾਂਚ ਕੀਤੀ। ਇਸ ਕੈਂਪ ਵਿੱਚ ਡਾਕਟਰਾਂ ਦੀ ਟੀਮ ਨੇ ਕੈਂਪ ਵਿਚ ਸ਼ਾਮਲ ਲੋਕਾਂ ਨੂੰ ਸਰੀਰ ਦੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ। ਇਸ ਅਵਸਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਹੋ ਰਹੀ ਮਿਲਾਵਟ ਸਦਕਾ ਸਾਨੂੰ ਸਮੇਂ-ਸਮੇਂ ਆਪਣੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਹਿਲੀ ਸਟੇਜ਼ ਤੇ ਹੀ ਬੀਮਾਰੀ ਦਾ ਪਤਾ ਲ¤ਗ ਜਾਵੇ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ, ਰਵਿੰਦਰਜੀਤ ਸਿੰਘ ਭੰਗੂ, ਪ੍ਰੀਤਮ ਸਿੰਘ ਫੋਰਮੈਨ, ਕੇਸਰ ਸਿੰਘ, ਜੰਗ ਸਿੰਘ ਫੌਜੀ, ਭਾਈ ਮਲਕੀਤ ਸਿੰਘ, ਕੁਲਵੰਤ ਸਿੰਘ, ਸ਼ਿਵ ਗੁਲਾਟੀ, ਸੁਰਜੀਤ ਸਿੰਘ ਅਤੇ ਮਨਦੀਪ ਸ਼ਰਮਾ ਵੀ ਹਾਜ਼ਰ ਸਨ।