Skip to content
Independent perspectives. Global stories.
BREAKING

ਮੋਰਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

Share this story

ਮੋਰਿੰਡਾ, 29 ਮਈ (ਹਰਜਿੰਦਰ ਸਿੰਘ ਛਿੱਬਰ)-ਪਿਛਲੇ ਦਿਨੀਂ ਸਥਾਨਕ ਸੂਦ ਕਲੌਨੀ ’ਚ ਲਾਵਾਰਿਸ ਖੜ੍ਹੀ ਕਾਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਕਾਰਨ ਮੋਰਿੰਡਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਇਸ ਮ੍ਰਿਤਕ ਵਿਅਕਤੀ ਦੀ ਪਹਿਚਾਣ ਸਵਰਨ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪਿੱਪਲ ਮਾਜਰਾ ਵੱਜੋਂ ਹੋਈ ਸੀ। ਮੋਰਿੰਡਾ ਪੁਲਿਸ ਵੱਲੋਂ ਭਾਂਵੇ ਮ੍ਰਿਤਕ ਦੇ ਪਿਤਾ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਸੀ। ਪ੍ਰੰਤੂ ਨਵਰੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਟੀ ਪੁਲਿਸ ਥਾਣਾ ਮੁੱਖੀ ਅਮਨਦੀਪ ਸਿੰਘ ਵੱਲੋਂ ਇਸ ਮਾਮਲੇ ਦੀ ਸ਼ੱਕ ਦੇ ਅਧਾਰ ’ਤੇ ਜਾਂਚ ਵੀ ਕੀਤੀ ਜਾ ਰਹੀ ਸੀ। ਇਸ ਜਾਂਚ ਦੌਰਾਨ ਸਿਟੀ ਪੁਲਿਸ ਥਾਣਾ ਮੋਰਿੰਡਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਪ੍ਰਾਪਤ ਹੋਈ ਜਦੋਂ ਇਸ ਮਾਮਲੇ ’ਚ ਦੋ ਨੋਜਵਾਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਪ੍ਰੈਸ ਕਾਂਨਫਰੰਸ ਦੌਰਾਨ ਨਵਰੀਤ ਸਿੰਘ ਵਿਰਕ ਡੀ.ਐਸ.ਪੀ ਸ਼੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ 25 ਮਈ ਨੂੰ ਸੂਦ ਕਲੌਨੀ ’ਚ ਖੜ੍ਹੀ ਕਾਰ ’ਚੋਂ ਬਰਾਮਦ ਹੋਈ ਲਾਸ਼ ਦੀ ਡੂੰਘਾਈ ਨਾਲ ਪੜ੍ਹਤਾਲ ਕਰਨ ’ਤੇ ਪ੍ਰਕਾਸ਼ ’ਚ ਆਇਆ ਕਿ ਮ੍ਰਿਤਕ ਸਵਰਨ ਸਿੰਘ 25 ਮਈ ਨੂੰ ਸ਼ਾਮ ਕਰੀਬ 6.20 ਅਪਣੀ ਮਹਿੰਦਰਾ ਕਾਰ ਨੰਬਰ ਪੀ.ਬੀ 12 ਏ.ਏ 0604 ਲੈ ਕੇ ਪੰਜਕੋਹਾ ਪੈਲੇਸ ਮੋਰਿੰਡਾ ਨਜਦੀਕ ਖੜਾ ਸੀ ਉਸਦੇ ਨਾਲ 2 ਹੋਰ ਲੜਕੇ ਅਤੇ ਇੱਕ ਐਕਟੀਵਾ ਨੰਬਰ ਪੀ.ਬੀ 26 ਆਰ 2213 ਖੜੀ ਸੀ। ਸਵਰਨ ਸਿੰਘ ਦੇ ਗਲੇ ਵਿੱਚ ਸੋਨੇ ਦੀ ਭਾਰੀ ਚੈਨੀ ਨਾ ਹੋਣ ਕਾਰਨ ਹੋਰ ਡੂੰਘਾਈ ਨਾਲ ਜਾਂਚ ਕਰਦਿਆਂ ਤਰਨਜੀਤ ਪੁੱਤਰ ਮੋਹਣ ਸਿੰਘ ਵਾਸੀ ਪਿੱਪਲ ਮਾਜਰਾ ਦੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਕਿ ਜਦੋ ਮ੍ਰਿਤਕ ਸਵਰਨ ਸਿੰਘ 25 ਮਈ ਨੂੰ ਅਪਣੀ ਗੱਡੀ ਲੈ ਕੇ ਰਿਸਤੇਦਾਰੀ ਵਿੱਚ ਜਾ ਰਿਹਾ ਸੀ ਤਾਂ ਪੰਜਕੋਹਾ ਪੈਲੇਸ ਨਜਦੀਕ ਸਵਰਨ ਸਿੰਘ ਸਮੇਤ ਅਪਣੀ ਕਾਰ 2 ਹੋਰ ਲੜਕਿਆਂ ਨੂੰ ਮਿਲਿਆ ਸੀ ਜੋ ਸ਼ਰਾਬ ਪੀ ਰਹੇ ਸਨ। ਉਸਨੂੰ ਯਕੀਨ ਹੈ ਕਿ ਉਨਾਂ ਲੜਕਿਆਂ ਨੇ ਸਵਰਨ ਸਿੰਘ ਨੂੰ ਸ਼ਰਾਬ ਪਿਲਾ ਕੇ ਉਸਦੀ ਸੋਨੇ ਦੀ ਚੈਨੀ ਚੋਰੀ ਕੀਤੀ ਅਤੇ ਉਸਨੂੰ ਸ਼ਰਾਬੀ ਹਾਲਤ ’ਚ ਕਾਰ ਵਿੱਚ ਛੱਡ ਕੇ ਚਲੇ ਗਏ ਜਿਸ ਕਾਰਨ ਉਸਦੀ ਮੋਤ ਹੋ ਗਈ। ਇਸ ਸਬੰਧੀ ਮੋਰਿੰਡਾ ਪੁਲਿਸ ਵੱਲੋ 28 ਮਈ ਨੂੰ ਨਾ-ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕਰਕੇ ਜਦੋਂ ਨਵਰੀਤ ਸਿੰਘ ਵਿਰਕ ਡੀ.ਐਸ.ਪੀ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਸਿਟੀ ਥਾਣਾ ਮੁੱਖੀ ਅਮਨਦੀਪ ਸਿੰਘ ਨੇ ਇਸ ਮਾਮਲੇ ਦੀ ਘੋਖ਼ ਕੀਤੀ ਤਾਂ ਜਾਂਚ ਦੋਰਾਨ ਸੰਦੀਪ ਓਰਫ਼ ਛੋਟਾ ਪੁੱਤਰ ਹਰਜਿੰਦਰ ਸਿੰਘ ਵਾਸੀ ਵਾਰਡ ਨੰਬਰ 8 ਮੋਰਿੰਡਾ ਅਤੇ ਸੋਰਵ ਬੁੱਧੀ ਰਾਜਾ ਉਰਫ ਬੰਟੀ ਪੁੱਤਰ ਮੋਹਣ ਲਾਲ ਵਾਸੀ ਵਾਰਡ ਨੰਬਰ 14 ਮੋਰਿੰਡਾ ਨੂੰ ਹਿਰਾਸਤ ’ਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਮ੍ਰਿਤਕ ਸਵਰਨ ਸਿੰਘ ਦੀ ਗੱਡੀ ਪੁਰਾਣਾ ਬਸੀ ਰੋਡ ’ਤੇ ਟੋਏ ਵਿੱਚ ਫਸੀ ਹੋਈ ਸੀ। ਉਸਦੇ ਗਲੇ ਵਿੱਚ ਪਾਈ ਸੋਨੇ ਦੀ ਚੈਨੀ ਨੂੰ ਦੇਖ ਕੇ ਅਸੀਂ ਲੋਕਾਂ ਨੂੰ ਕਿਹਾ ਕਿ ਅਸੀ ਇਸਦੇ ਵਾਕਫ ਹਾਂ, ਅਤੇ ਲੋਕਾਂ ਦੀ ਮੱਦਦ ਨਾਲ ਗੱਡੀ ਬਾਹਰ ਕੱਢਵਾ ਦਿੱਤੀ। ਗੱਡੀ ਬਾਹਰ ਕੱਢਵਾ ਕੇ ਇਨਾਂ ਨੇ ਸਵਰਨ ਸਿੰਘ ਨੂੰ ਪੰਜਕੋਹਾ ਪੈਲੇਸ ਨਜ਼ਦੀਕ ਸ਼ਰਾਬ ਪਿਲਾ ਦਿੱਤੀ ਅਤੇ ਇਸਦੀ ਸੋਨੇ ਦੀ ਚੈਨੀ ਉਤਾਰ ਕੇ ਸਵਰਨ ਸਿੰਘ ਨੂੰ ਸ਼ਰਾਬੀ ਹਾਲਤ ਵਿੱਚ ਸੂਦ ਕਲੋਨੀ ਵਿਖੇ ਕਾਰ ਵਿੱਚ ਹੀ ਛੱਡ ਕੇ ਚਲੇ ਗਏ ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ। ਡੀ.ਐਸ.ਪੀ. ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਪਾਸੋਂ ਐਕਟਿਵਾ ਨੰਬਰ ਪੀ.ਬੀ 26 ਆਰ 2213 ਬਰਾਮਦ ਕਰਕੇ ਹੋਰ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

WRITTEN BY