Skip to content
Independent perspectives. Global stories.
BREAKING

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਵਿਖੇ ਬੱਚਿਆਂ ਲਈ ਪੂਲ ਪਾਰਟੀ

Share this story

ਬਰਨਾਲਾ, 28 ਮਈ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ, ਸਕੂਲ ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਜੀ ਬਿੰਦੀ ਅਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਨਰਸਰੀ ਅਤੇ ਕੇ.ਜੀ ਕਲਾਸ ਦੇ ਬੱਚਿਆਂ ਦੇ ਲਈ ਪੂਲ ਪਾਰਟੀ ਕਰਵਾਈ ਗਈ । ਬੱਚਿਆਂ ਦੀ ਪਾਰਟੀ ਲਈ ਅਧਿਆਪਕਾਂ ਵੱਲੋਂ ਪ੍ਰਬੰਧ ਕੀਤਾ ਗਿਆ, ਪੂਲ ਵਿੱਚ ਬੱਚਿਆਂ ਲਈ ਖਿਡੌਣੇ ਵੀ ਸਨ। ਗਰਮੀ ਦੇ ਤੇਜ ਨੂੰ ਦੇਖਦੇ ਬੱਚੇ ਪਾਣੀ ਵਿੱਚ ਖੇਡਣ ਦਾ ਖੂਬ ਆਨੰਦ ਲੈ ਰਹੇ ਸਨ।ਬੱਚਿਆਂ ਦੇ ਪੀਣ ਲਈ ਸ਼ਰਬਤ ਵੀ ਬਣਾਇਆ ਗਿਆ ਸੀ। ਬੱਚਿਆਂ ਦੀ ਪਾਣੀ ਵਿੱਚ ਸੇਫਟੀ ਨੂੰ ਦੇਖਦਿਆਂ ਡੀ.ਪੀ ਸਰ, ਅਤੇ ਅਧਿਆਪਕ ਵੀ ਬੱਚਿਆਂ ਦੇ ਨਾਲ ਸਨ। ਬੱਚਿਆਂ ਲਈ ਪੂਲ ਦੇ ਵਿੱਚ ਟਿਊਬਸ ਦਾ ਵੀ ਪ੍ਰਬੰਧ ਸੀ ਤਾਂ ਜੋ ਬੱਚੇ ਆਸਾਨੀ ਪਾਣੀ ਵਿੱਚ ਖੜੇ ਹੋ ਸਕਣ। ਬੱਚਿਆਂ ਨੇ ਇਸ ਪੂਲ ਪਾਰਟੀ ਦਾ ਖੂਬ ਆਨੰਦ ਮਾਨਿਆ।

WRITTEN BY