Skip to content
Independent perspectives. Global stories.
BREAKING

ਭਾਜਪਾ ਮੰਡਲ ਦੀ ਮੀਟਿੰਗ ਹੋਈ

Share this story

ਸਰਦੂਲਗੜ੍ਹ, 28 ਮਈ (ਬਲਜੀਤ ਪਾਲ, ਵਿਪਨ ਗੋਇਲ)- ਭਾਰਤੀਆ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਦੀ ਮੀਟਿੰਗ ਮੰਡਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਦੀ ਪ੍ਰਧਾਨਗੀ ਹੇਠ ਖੁੰਗਰ ਰੈਸੋਰੇਂਟ ਵਿੱਚ ਹੋਈ ਇਸ ਮੀਟਿੰਗ ਵਿੱਚ ਜੀਵਨ ਗਰਗ ਸੰਗਠਨ ਮੰਤਰੀ ਮਾਲਵਾ ਜੋਨ, ਜਿਲ੍ਹਾ ਪ੍ਰਧਾਨ ਸਤੀਸ ਗੋਇਲ ਜਨਰਲ ਸੈਕਟਰੀ ਮੱਖਣ ਲਾਲ ਅਤੇ ਜਿਲ੍ਹਾ ਸੈਕਟਰੀ ਗੋਰਾ ਲਾਲ ਵਿਸ਼ੇਸ ਤੌਰ ਤੇ ਹਾਜਿਰ ਹੋਏ ਇਸ ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਜੈਨ ਐ¤ਮ.ਸੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਵੱਲੋਂ ਕੇਂਦਰ ਦੀ ਨਵੀਂ ਸਕੀਮ ਆਸੂਮਾਣ ਸਿਹਤ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਗਰੀਬ ਅਤੇ ਜਰਨਲ ਸੈਕਟਰੀ ਪਰਿਵਾਰਾ ਨੂੰ ਸਾਮਿਲ ਕੀਤਾ ਜਾਵੇ ਤਾਂ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲੋਕ ਫਾਇਦਾ ਲੈ ਸਕਣ ਅਤੇ ਉਜਵਲਾ ਯੋਜਨਾ ਸਕੀਮ ਤੋਂ ਵਾਝੇਂ ਰਹਿ ਗਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਸਕੀਮ ਦਾ ਫਾਇਦਾ ਪਹੁੰਚਾਇਆ ਜਾਵੇ ਅਤੇ ਮੋਦੀ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।
ਇਸ ਮੌਕੇ ਸੰਗਠਨ ਮੰਤਰੀ ਜੀਵਨ ਗਰਗ ਨੇ ਅਜੀਵਨ ਸਹਿਯੋਗ ਨਿਧੀ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ ਵੱਧ ਵੱਧ ਪਾਰਟੀ ਨੂੰ ਸਹਿਯੋਗ ਕੀਤਾ ਜਿਸ ਵਿੱਚ ਪ੍ਰੇਮ ਕੁਮਾਰ ਗਰਗ 51000/- ਰੁਪਏ ਜਗਜੀਤ ਸਿੰਘ ਮਿਲਖਾ 21000/- ਰੁਪਏ ਵਿਜੈ ਸਰਮਾ 21000/-ਰੁਪਏ ਪਵਨ ਕੁਮਾਰ ਜੈਨ 11000/- ਰੁਪਏ ਜਸਵੰਤ ਸਿੰਘ ਰਾਜਰਾਣਾ 5100/- ਰੁਪਏ ਗੋਮਾ ਰਾਮ ਕਰੰਡੀ 5100/-ਰੁਪਏ ਅਮਨ ਸਰਮਾ ਝੁਨੀਰ 5100/- ਰੁਪਏ ਦਾ ਸਹਿਯੋਗ ਦਿੱਤਾ ਜਿਸ ਮੌਕੇ ਪਾਰਟੀ ਵਿੱਚ ਨਵੀਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਗੋਮਾ ਰਾਮ ਕਰੰਡੀ ਨੂੰ ਸੇਟ ਕਿਸਾਨ ਮੋਰਚਾ ਮੈਂਬਰ, ਸੁਖਦੇਵ ਸਿੰਘ ਸੁੱਖਾ ਨੂੰ ਸਟੇਟ ਐ¤ਸ.ਸੀ. ਮੋਰਚਾ ਮੈਂਬਰ ਨਵਲ ਕੁਮਾਰ ਜੈਨ ਨੂੰ ਸਟੇਟ ਯੁਵਾ ਮੋਰਚਾ ਮੈਂਬਰ, ਪਰਮਜੀਤ ਕੌਰ ਲੋਹਗੜ੍ਹ ਸਟੇਟ ਮਹਿਲਾ ਮੋਰਚਾ ਮੈਂਵਰ ਅਤੇ ਪਵਨ ਕੁਮਾਰ ਜੈਨ ਹਲਕਾ ਸਰਦੂਲਗੜ੍ਹ ਇੰਚਾਰਜ ਲਾਇਆ ਗਿਆ ਇਸ ਮੌਕੇ ਨਵੀਂਆਂ ਨਿਯੁਕੀਆਂ ਮੈਂਬਰਾਂ ਨੇ ਸ੍ਰੀ ਜੀਵਨ ਗਰਗ ਜਿਲ੍ਹਾ ਪ੍ਰਧਾਨ ਸਤੀਸ ਗੋਇਲ ਅਤੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਵਿਸੇਸ਼ ਧੰਨਵਾਦ ਕੀਤਾ ਇਸ ਮੌਕੇ ਜਸਵੰਤ ਸਿੰਘ ਰਾਜਰਾਣਾ, ਪੱਪੂ ਖਾਨ, ਗੋਮਾ ਰਾਮ ਕਰੰਡੀ, ਓਮ ਪ੍ਰਕਾਸ ਸਰਮਾ, ਸੋਨੂੰ ਸੋਕਰਾਂ ਵਾਲਾ, ਪਵਨ ਕੁਮਾਰ ਜੈਨ, ਪਰਮਜੀਤ ਕੌਰ ਲੋਹਗੜ੍ਹ,ਹਰਬੰਸ ਅਰੋੜਾ ਲੋਹਗੜ੍ਹ, ਓਮ ਪ੍ਰਕਾਸ ਕਰੰਡੀ, ਜਗਜੀਤ ਸਿੰਘ ਬੇਅੰਤ ਨਗਰ, ਪ੍ਰਤਾਪ ਸਿੰਘ ਗੋਰਾਇਆ, ਸੀਤਾ ਰਾਮ ਬਾਦੀਆਂ, ਗੁਰਦਿਆਲ ਗੋਦਾਰਾ, ਮੰਗਲ ਸਿੰਘ ਝੰਡਾ, ਸੁਨੀਲ ਜਾਖੜ, ਨੇਤਰਾਮ ਝੰਡਾ ਆਦਿ ਹਾਜ਼ਰ ਸਨ।

WRITTEN BY