ਨੂਰਪੁਰ ਬੇਦੀ, 28 ਮਈ (ਬਲਜਿੰਦਰ ਸਿੱਧੂ)- ਨੂਰਪੁਰ ਬੇਦੀ ਤੋਂ ਗੜਸ਼ੰਕਰ ਰੋਡ ਤੇ ਪਿੰਡ ਕਲਵਾਂ ਵਿਖੇ ਅੱਜ ਪਨਬੱਸ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੋਈ।ਕਾਰ ਚਾਲਕ ਕੀਰਤਪੁਰ ਸਾਹਿਤ ਤੋਂ ਅਸਤ ਪਾ ਕੇ ਵਾਪਿਸ ਆਪਣੇ ਘਰ ਜਾ ਰਹੇ ਸਨ ਤੇ ਅਚਾਨਕ ਉਹਨਾਂ ਦੀ ਜੈਨ ਕਾਰ ਪੀ.ਬੀ.2 ਟੀ 3127 ਪਿੰਡ ਕਲਵਾਂ ਵਿਖੇ ਪਨਬੱਸ ਨੰ.ਪੀ.ਬੀ.08 ਬੀ.ਡੀ 5876 ਜੋ ਜਲੰਧਰ ਡਿਪੂ ਦੀ ਸੀ ਜੋ ਕਿ ਅਨੰਦਪੁਰ ਸਾਹਿਬ ਨੂੰ ਆ ਰਹੀ ਸੀ ਇਸ ਦੇ ਨਾਲ ਐਕਸੀਡੈਟ ਹੋ ਗਿਆ। ਜਿਸ ਦੇ ਵਿੱਚ ਸ਼ੇਰ ਸਿੰਘ, ਹੈਪੀ, ਕਾਕੂ, ਮੇਹਰ ਸਿੰਘ ਪੁੱਤਰ ਪੂਰਨ ਸਿੰਘ ਪਿੰਡ ਨੰਗਲ ਚੌਰਾ ਮਾਹਿਲਪੁਰ (ਹੁਸ਼ਿਆਰ ਪੁਰ) ਦੇ ਰਹਿਣ ਵਾਲੇ ਸਨ। ਜਿਹਨਾਂ ਨੂੰ ਮੌਕੇ ’ਤੇ ਕਲਵਾਂ ਚੌਕੀ ਇੰਚਾਰਜ ਸ.ਬਲਵੀਰ ਸਿੰਘ ਏ.ਐਸ.ਆਈ ਵੱਲੋਂ ਸਿਵਲ ਹਸਪਤਾਲ ਸਿੰਘਪੁਰ ਵਿਖੇ ਦਾਖਿਲ ਕਰਵਾਇਆ ਗਿਆ ਸੀ।ਡਾ.ਸ਼ਿਵ ਕੁਮਾਰ ਐਸ.ਐਮ.ਓ ਸਿੰਘਪੁਰ ਨੇ ਦੱਸਿਆ ਕਿ ਤਿੰਨ ਫੱਟੜਾਂ ਦੀ ਹਾਲਿਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ ਤੇ ਇੱਕ ਸਿੰਘਪੁਰ ਹਸਪਤਾਲ ਵਿਖੇ ਜ਼ੇਰੇ ਇਲਾਜ ਅਧੀਨ ਹੈ।ਦੂਜੇ ਪਾਸੇ ਬੱਸ ਚ’ਸਵਾਰ ਸਵਾਰੀਆਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ। ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਊਸ਼ਾ ਦੇਵੀ ਜੋ ਕਿ ਕੋਟਲਾ ਪਾਵਰ ਹਾਊਸ ਦੀ ਰਹਿਣ ਵਾਲੀ ਹੈ ਦਾ ਵੀ ਗੰਭੀਰ ਸੱਟਾਂ ਵੱਜੀਆ ਤੇ ਜਿਸਨੂੰ ਮੌਕੇ ਤੇ ਭਾਈ ਜੈਤਾ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਦਾਖਿਲ ਕਰਵਾਇਆ ਗਿਆ। ਪੁਲਿਸ ਵੱਲੋਂ ਦੋਨੋਂ ਵਾਹਨ ਕਬਜੇ ਚ’ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਕਲਵਾਂ ਵਿਖੇ ਪਨਬੱਸ ਤੇ ਕਾਰ ਵਿਚਕਾਰ ਟੱਕਰ



