Skip to content
Independent perspectives. Global stories.
BREAKING

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਦੀ ਚੋਣ

Share this story

ਖਿਆਲਾ ਕਲਾਂ, 27 ਮਈ (ਰਵਿੰਦਰ ਸਿੰਘ ਖਿਆਲਾ)-ਇਥੋਂ ਥੋੜ੍ਹੀ ਦੂਰ ਪਿੰਡ ਭੈਣੀਬਾਘਾ ਦੀ ਧਰਮਸ਼ਾਲਾ ਵਿਚ ਇਕਠ ਕੀਤਾ ਗਿਆ । ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ ਚੋਣ ਦੌਰਾਨ ਹਾੜੀ ਅਤੇ ਸਾਉਣੀ ਦੀ ਫਸਲ ਦੌਰਾਨ ਇਕਠਾ ਕੀਤੇ ਫੰਡ ਦੇ ਹਿਸਾਬ ਦਾ ਲੇਖਾ ਜੋਖਾ ਸੁਣਾਇਆ ਗਿਆ ਅਤੇ ਉਸੇ ਸਮੇ ਇਕ 16 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਚੁਣੇ ਗਏ ਨੁਮਾਇੰਦੇ ਪ੍ਰਧਾਨ ਬਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਬਲਜੀਤ ਸਿੰਘ, ਮੀਤ ਪ੍ਰਧਾਨ ਮੰਦਰ ਸਿੰਘ, ਜਰਨਲ ਸਕਤਰ ਸਤਨਾਮ ਸਿੰਘ, ਖਜਾਨਚੀ ਗੁਰਮੇਲ ਸਿੰਘ, ਪ੍ਰੈਸ ਸਕਤਰ ਗੋਰਾ ਸਿੰਘ, ਸੰਗਠਨ ਸਕਤਰ ਰਾਜ ਸਿੰਘ, ਸਕਤਰ ਬਲਵੀਰ ਸਿੰਘ, ਦਲਵਾਰਾ ਸਿੰਘ, ਨਾਜਰ ਸਿੰਘ, ਗੁਰਦੇਵ ਸਿੰਘ, ਗੇਬ ਸਿੰਘ, ਤਾਰਾ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪੂਰੇ ਤਨ ਮਨ ਨਾਲ ਕੰਮ ਕਰਾਗੇ ਕਿਸਾਨਾਂ ਦੀਆਂ ਹਕਾਂ ਲਈ ਸੰਘਰਸ਼ ਵਿਚ ਪਹਿਲ ਦੇਵਾਂਗੇ ਇਸ ਦਾ ਭਾਰੀ ਇਕਠ ਵਿਚ ਸੰਕਲਪ ਲਿਆ ।

WRITTEN BY