Skip to content
Independent perspectives. Global stories.
BREAKING

ਤੇਜ਼ ਰਫਤਾਰ ਕਾਰਾਂ ’ਚ ਟੱਕਰ ਨਾਲ ਦੋ ਜਖ਼ਮੀ

Share this story

ਭਵਾਨੀਗੜ੍ਹ, 26 ਮਈ (ਕ੍ਰਿਸ਼ਨ ਗਰਗ)- ਅੱਜ ਸਵੇਰੇ ਇੱਥੇ ਇਕ ਤੇਜ ਰਫਤਾਰ ਆਈ ਟਵੰਟੀ ਕਾਰ ਨੇ ਆਪਣੇ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਕਾਰ ਵਿਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਹਾਦਸਾ ਇਨ੍ਹਾਂ ਜਬਰਦਸਤ ਸੀ ਕਿ ਜਿਸ ਕਾਰ ਨੂੰ ਟੱਕਰ ਮਾਰੀ ਗਈ ਉਹ ਦੂਰ ਖੇਤਾਂ ਵਿਚ ਜਾ ਗਿਰੀ ਅਤੇ ਜਿਸ ਕਾਰ ਨੇ ਟੱਕਰ ਮਾਰੀ ਸੀ ਉਸ ਕਾਰ ਵਿਚ ਸਵਾਰ ਵਿਅਕਤੀ ਕਾਰ ਉਥੇ ਹੀ ਛੱਡ ਕੇ ਭੱਜ ਗਏ। ਬਾਅਦ ਵਿਚ ਪੁਲੀਸ ਨੇ ਉਸ ਕਾਰ ਵਿਚੋਂ ਸ਼ਰਾਬ ਦੀਆਂ ਬਹੁਤ ਜਿਆਦਾ ਬੋਤਲਾਂ ਬਰਾਮਦ ਕੀਤੀਆਂ। ਮੌਕੇ ’ਤੇ ਪਹੁੰਚੇ ਲੋਕਾਂ ਨੇ ਜਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ। ਹਾਦਸੇ ਵਿਚ ਜਖ਼ਮੀ ਗੁਰਪ੍ਰੀਤ ਸਿੰਘ ਅਤੇ ਇੰਦਰਜੀਤ ਸਿੰਘ ਦਾ ਇਲਾਜ ਚੱਲ ਰਿਹਾ ਹੈ ਜੋ ਅੰਬਾਲਾ ਦੇ ਨਜਦੀਕ ਪੈਂਦੇ ਪਿੰਡ ਬੀਟਾ ਦੇ ਨਿਵਾਸੀ ਹਨ। ਉਹਨਾਂ ਦੱਸਿਆ ਕਿ ਉਹ ਸੰਗਰੂਰ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਆਈ ਟਵੰਟੀ ਕਾਰ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਉਸਦੇ ਬਾਅਦ ਕੀ ਹੋਇਆ ਉਹਨਾਂ ਨੂੰ ਕੁਝ ਵੀ ਪਤਾ ਨਹੀਂ। ਫਿਲਹਾਲ ਪੁਲੀਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਸ ਵਿਚ ਸਵਾਰ ਵਿਅਕਤੀਆਂ ਬਚ ਵੀ ਜਾਣਗੇ ਕਿ ਨਹੀਂ।

WRITTEN BY