ਕਬੱਡੀ ਲਈ ਐਂਟੀ ਡੋਪਿੰਗ ਏਜੰਸੀ ਬਣੇ

ਦਲਮੇਘ ਸਿੰਘ ਖੱਟੜਾ

ਪੰਜਾਬੀ ਦੀ ਕਹਾਵਤ ‘ਤੰਦਰੁਸਤ ਸਰੀਰ ’ਚ ਹੀ ਤੰਦਰੁਸਤ ਦਿਮਾਗ ਦਾ ਨਿਵਾਸ ਹੋ ਸਕਦਾ ਹੈ’ ਅਨੁਸਾਰ ਉੱਚੇ, ਸੁੱਚੇ ਤੇ ਤੰਦਰੁਸਤ ਸਰੀਰ ਲਈ ਖੇਡਾਂ ਵੀ ਮਨੁੱਖ ਲਈ ਬਹੁਤ ਜ਼ਰੂਰੀ ਹਨ। ਸਰੀਰ ਦੀ ਸੁੰਦਰ ਦਿੱਖ ਨੂੰ ਵੇਖ ਕੇ ਖੁਦ ਹੀ ਮਨੁੱਖ ’ਚ ਸਰੀਰ ਨੂੰ ਹੋਰ ਸਾਂਭਣ ਦੀ ਰੀਝ ਪੈਦਾ ਹੁੰਦੀ ਹੈ। ਇਸ ਰੀਝ ਨੂੰ ਪੂਰਾ ਕਰਨ ਲਈ ਮਨੁੱਖ ਕਸਰਤ ਦੇ ਨਾਲ ਕਈ ਖੇਡਾਂ ਨੂੰ ਵੀ ਅਮਲੀ ਰੂਪ ’ਚ ਅਪਨਾਉਂਦੇ ਹਨ। ਪੰਜਾਬ ਦੇ ਪਿੰਡਾਂ ’ਚ ਲੰਮੀ ਦੌੜ, ਲੰਮੀ ਤੇ ਉੱਚੀ ਛਾਲ, ਵਾਲੀਬਾਲ, ਫੁੱਟਬਾਲ, ਭਲਵਾਨੀ ਤੇ ਕਬੱਡੀ ਆਦਿ ਰਵਾਇਤੀ ਖੇਡਾਂ ਹਨ। ਭਾਵੇਂ ਸਾਰੀਆਂ ਖੇਡਾਂ ’ਚ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਪਰ ਕਬੱਡੀ ਖੇਡਣ ਲਈ ਸਰੀਰ ’ਚ ਲੋਹੜੇ ਦੀ ਜਾਨ ਤੇ ਬਿਜਲੀ ਵਰਗੀ ਚੁਸਤੀ-ਫੁਰਤੀ ਦੀ ਲੋੜ ਹੁੰਦੀ ਹੈ। ਕਬੱਡੀ-ਦੌੜ, ਫੁਰਤੀ ਤੇ ਭਲਵਾਨੀ ਦਾ ਸੁਮੇਲ ਹੈ, ਇਸੇ ਲਈ ਕਬੱਡੀ ਨੂੰ ਪੰਜਾਬੀਆਂ ਦੀ ਮਨਭਾਉਂਦੀ ਅਤੇ ਜਿੰਦਾ-ਦਿਲੀ ਦੀ ਖੇਡ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ 12 ਹਜ਼ਾਰ ਪਿੰਡਾਂ ’ਚ ਹਰ ਸਾਲ 8 ਹਜ਼ਾਰ ਪਿੰਡਾਂ ਤੇ ਕਸਬਿਆਂ ’ਚ 10 ਹਜ਼ਾਰ ਦੇ ਕਰੀਬ ਖੇਡ, ਮੇਲੇ ਕਰਾਏ ਜਾਂਦੇ ਹਨ। ਇਨ੍ਹਾਂ ਖੇਡ ਮੇਲਿਆਂ ਦੇ ਮੌਸਮ ’ਚ ਵਿਦੇਸ਼ੀਂ ਵੱਸਦੇ ਪੰਜਾਬੀ ਭਰਾ ਵਿਸ਼ੇਸ਼ ਤੌਰ ’ਤੇ ਵਤਨ ਆ ਕੇ ਆਪਣੇ ਪਿੰਡਾਂ ਦੇ ਖੇਡ ਮੇਲਿਆਂ ਪ੍ਰਤੀ ਆਪਣੀ ਪਹਿਚਾਣ ਰਜਿਸਟਰ ਕਰਵਾਉਂਦੇ ਹਨ।
ਪੰਜਾਬ ਵਿੱਚ ਹੋਏ ਚੌਥੇ ਵਰਲਡ ਕਬੱਡੀ ਕੱਪ ਨੇ ਪੰਜਾਬੀਆਂ ਦੀ ਮਹਿਬੂਬ ਖੇਡ, ਢਿੱਡਂੋ ਜਾਈ ਮਾਂ-ਖੇਡ ਨੂੰ ਸਿਖਰਾਂ ਤੀਕ ਪਹੁੰਚਾ ਦਿੱਤਾ। ਖਾਸ ਤੌਰ ੋਤੇ ਜਦ 14 ਦਸੰਬਰ 2013 ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਸ੍ਰ:ਪ੍ਰਕਾਸ਼ ਸਿੰਘ

ਬਾਦਲ, ਸ੍ਰ:ਸੁਖਬੀਰ ਸਿੰਘ ਬਾਦਲ ਅਤੇ ਜਨਾਬ ਸ਼ਾਹਬਾਜ਼ ਸ਼ਰੀਫ ਦੀ ਹਾਜ਼ਰੀ ਵਿੱਚ ਫਾਈਨਲ ਮੈਚ ਹੋਇਆ। ਲੜਕੀਆਂ ਦੀਆਂ ਕੁਝ ਟੀਮਾਂ ਜਿਵੇਂ ਪਾਕਿਸਤਾਨ ਅਤੇ ਇੰਗਲੈਂਡ ਦੀ ਟੀਮ ਦੇ ਮੈਚ ਤੋਂ ਬਾਅਦ ਇਹ ਫਸਵਾ ਮੈਚ ਵਰਲਡ ਕਬੱਡੀ ਕੱਪ ਦੀ ਸਿਖਰ ਸੀ। ਇਕ ਵਾਰ 25-25 ਨੰਬਰਾਂ ੋਤੇ ਮੈਚ ਬਰਾਬਰ ਸੀ। ਪੰਜਾਬ ਦੇ ਹਰ-ਬਸ਼ਰ ਨੇ ਸਟੇਡੀਅਮ ਪੁੱਜ ਕੇ ਜਾਂ ਘਰ ਬੈਠ ਕੇ ਸਾਹ ਰੋਕ ਕੇ ਇਹ ਕਬੱਡੀ ਮੈਚ ਦੇਖਿਆ। ਜਿਸ ਵਿੱਚ ਪੰਜਾਬ ਦੇ ਰੇਡਰ ਬਲਬੀਰ ਸਿੰਘ ਦੂਲੇ, ਗੁਰਮੀਤ ਸਿੰਘ ਮੰਡੀਆਂ, ਲਵਪ੍ਰੀਤ ਅਤੇ ਜਾਫੀ ਪਾਲੇ ਨੇ ਆਪਣੀ ਖੇਡ ਦੇ ਜੌਹਰ ਦਿਖਾਏ ਅਤੇ ਲਹਿੰਦੇ ਪੰਜਾਬ ਦੇ ਬਾਬਰ ਗੁੱਜਰ, ਸ਼ਫੀਕ ਚਿਸ਼ਤੀ, ਲਾਲਾ ਬੈਦ ਉੱਲਾ ਅਤੇ ਜਾਨੀ ਸੁਨਿਆਰੇ ਦੀ ਖੇਡ ਨੇ ਵੀ ਲੋਕਾਂ ਦੇ ਦਿਲ ਲੁੱਟ ਲਏ। ਇੱਕ ਗੱਲ ਇਥੇ ਵਰਣਨਯੋਗ ਹੈ ਕਿ ਪਾਕਿਸਤਾਨ ਦੇ ਕਪਤਾਨ ਬਾਬਰ ਗੁੱਜਰ ਨੇ ਬਹੁਤ ਵਧੀਆ ਖੇਡ ਦਿਖਾਈ ਪਰ ਉਸ ਦੀ ਟੀਮ ਹਾਰ ਗਈ, ਦੂਸਰੇ ਪਾਸੇ ਭਾਰਤ ਦੇ ਕਪਤਾਨ ਨੂੰ ਪਟਿਆਲੇ ਦੇ ਪਹਿਲੇ ਮੈਚ ਵਿੱਚ ਪਹਿਲਾ ਜੱਫਾ ਤੇ ਲੁਧਿਆਣੇ ਵੀ ਉਸ ਨੂੰ ਪਹਿਲਾ ਜੱਫਾ ਲੱਗਾ ਭਾਵ ਖੇਡ ਮਾੜੀ ਰਹੀ। ਪਰ ਉਸ ਦੀ ਮਾੜੀ ਖੇਡ ਦੇ ਬਾਵਜੂਦ ਵੀ ਭਾਰਤੀ ਟੀਮ ਜਿੱਤ ਗਈ। ਭਾਰਤੀ ਕਪਤਾਨ ਜੇਤੂ ਟੀਮ ਦਾ ਹਾਰਿਆ ਜਰਨੈਲ ਰਿਹਾ। ਮੰਗਤ ਸਿੰਘ ਭਾਰਤੀ ਟੀਮ ਦਾ ਜਾਫੀ ਵੀ ਲੋਕਾਂ ਦੀਆਂ ਆਸਾਂ ਅਨੁਸਾਰ ਜੱਫੇ ਨਾ ਲਗਾ ਸਕਿਆ।
ਪੰਜਾਬ ਦੇ ਲੋਕਾਂ ਦੀ ਰੂਹ ਅਤੇ  ਮਨਾਂ ਦੇ ਨੇੜੇ ਦੀ ਖੇਡ ਕਬੱਡੀ ਨੂੰ ਇਸ  ਮੁਕਾਮ ੋਤੇ ਪਹੁੰਚਾਉਣ ਲਈ ਸ੍ਰ:ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ  ਦਾ ਸਭ ਤੋਂ ਵੱਡਾ ਯੋਗਦਾਨ ਹੈ। ਸ੍ਰ:ਸਿਕੰਦਰ ਸਿੰਘ ਮਲੂਕਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਮਿਹਨਤ ਕੀਤੀ। ਸ੍ਰ:ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਢ ਤੋਂ ਹੀ ਕਬੱਡੀ ਨੂੰ ਨੇੜਿਓਂ ਵੇਖ ਕੇ ਸਕੂਨ ਮਿਲਦਾ ਹੈ। ਸ੍ਰ:ਸੁਰਜਣ ਸਿੰਘ ਚੱਠਾ ਨੇ ਟੀ.ਵੀ. ੋਤੇ ਲਗਾਤਾਰ ਖਿਡਾਰੀਆਂ ਅਤੇ ਟੀਮਾਂ ਬਾਰੇ ਜਾਣਕਾਰੀ ਦਿੱਤੀ।
ਪਿਛਲੇ ਚਾਰ ਸਾਲ ਤੋਂ ਪੰਜਾਬ  ਸਰਕਾਰ ਦੇ ਖੇਡ ਵਿਭਾਗ ਨੇ ਕਬੱਡੀ ਖੇਡ ਲਈ ਬਹੁਤ ਯਤਨ ਕੀਤੇ। ਹਰ ਵਰਲਡ ਕੱਪ ਸਮੇਂ ਭਾਰਤ ਦੀ ਐਂਟੀ ਡੋਪਿੰਗ ਏਜੰਸੀ ਨਾਡਾ ਤੋਂ ਖਿਡਾਰੀਆਂ ਦਾ ਡੋਪ ਟੈਸਟ ਕਰਵਾਇਆ ਅਤੇ ਖੇਡ ਦੇ ਮੈਦਾਨ ਵਿੱਚ ਵੀ ਰੈਡੰਮ ਡੋਪ ਸੈਂਪਲ ਲਏ ਜਾਂਦੇ ਰਹੇ। ਜਿਹੜੇ ਖਿਡਾਰੀ ਡੋਪ ਵਿੱਚ ਪੌਜਿਟਿਵ ਆਏ ਉਨ੍ਹਾਂ ਦੇ ਖੇਡਣ ੋਤੇ ਰੋਕ ਵੀ ਲੱਗੀ।
ਪੰਜਾਬ ਵਿੱਚ ਮੁੱਖ ਤੌਰ ’ਤੇ ਤਿੰਨ ਕਬੱਡੀ ਐਸੋਸੀਏਸ਼ਨਾਂ ਹਨ। ਇੱਕ ਦੇ ਪ੍ਰਧਾਨ ਸ੍ਰ:ਸਿਕੰਦਰ ਸਿੰਘ ਮਲੂਕਾ, ਦੂਜੀ ਦੇ ਸ੍ਰ:ਸੁਰਜਣ ਸਿੰਘ ਚੱਠਾ, ਤੀਜੀ ਦੇ ਸ੍ਰ:ਸੁਰਿੰਦਰਪਾਲ ਸਿੰਘ ਟੋਨੀ ਅਤੇ ਸ੍ਰ:ਮੱਖਣ ਸਿੰਘ ਚੜਿੱਕ ਹਨ। ਤਿੰਨਾਂ ਕੋਲ ਤਕਰੀਬਨ 25-25 ਅਕੈਡਮੀਆਂ ਰਜਿਸਟਰਡ ਹਨ।ਇੱਕ-ਇੱਕ ਅਕੈਡਮੀ ਕੋਲ 20-25 ਖਿਡਾਰੀ ਰਜਿਸਟਰਡ ਹੁੰਦੇ ਹਨ, ਭਾਵ ਲਗਭਗ ਤਿੰਨਾਂ ਐਸੋਸੀਏਸ਼ਨ ਵਿੱਚ 1500 ਮੁੱਖ ਖਿਡਾਰੀ ਖੇਡਦੇ ਹਨ। ਜਿਸ ਵਿੱਚੋਂ ਲਗਭਗ 150 ਖਿਡਾਰੀ ਹਰ ਸਾਲ ਵਿਦੇਸ਼ਾਂ ਦੀ ਧਰਤੀ ੋਤੇ ਯੂ.ਕੇ ਅਤੇ ਇਟਲੀ ਆਦਿ ਖੇਡਣ ਵੀ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਿਤੀ 09 ਨਵੰਬਰ 2013 ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਗਰਾਂਊਡ ਵਿੱਚ 14 ਖਿਡਾਰੀਆਂ ਦੀ ਚੋਣ ਲਈ ਕੇਵਲ 164 ਖਿਡਾਰੀ ਹੀ ਟਰਾਇਲ ਦੇਣ ਲਈ ਪੁੱਜੇ। ਜਦ ਕਿ ਫੂਡ ਸਪਲਾਈ ਦੇ ਇੰਸਪੈਕਟਰਾਂ ਦੀ ਭਰਤੀ ਲਈ 461 ਅਸਾਮੀਆਂ ਦੀ ਭਰਤੀ ਲਈ 1,20,000  ਨੌਜਵਾਨ ਚੰਡੀਗੜ੍ਹ ਵਿੱਚ ਇਮਤਿਹਾਨ ਦੇਣ ਲਈ ਪੁੱਜੇ ਤਾਂ ਸਾਰਾ ਦਿਨ ਚੰਡੀਗੜ੍ਹ ਵਿੱਚ ਟਰੈਫਿਕ ਦੀ ਸਮੱਸਿਆ ਆਉਂਦੀ ਰਹੀ। ਜਦਂੋ ਵਰਲਡ ਕੱਪ ਦਾ ਇਨਾਮ ਦੋ ਕਰੋੜ ਰੁਪਇਆ ਹੋਵੇ ਤਾਂ 1500 ਖਿਡਾਰੀਆਂ ਵਿੱਚੋਂ ਕੇਵਲ 164 ਖਿਡਾਰੀ ਹੀ ਟਰਾਇਲ ਦੇਣ ਜਾਣ ਤਾਂ ਸਵਾਲ ਉੱਠਦਾ ਹੈ ਕਿ ਬਾਕੀ ਨਾਮਵਰ ਖਿਡਾਰੀ ਟਰਾਇਲ ਦੇਣ ਕਿਉਂ ਨਹੀਂ ਗਏ? ਭਾਰਤ ਦੇ ਕਈ ਖਿਡਾਰੀ ਇਸੇ ਸਾਲ ਇੰਗਲੈਂਡ ਵਿੱਚ ਬੈਸਟ ਰੇਡਰ ਅਤੇ ਬੈਸਟ ਜਾਫੀ ਬਣੇ, ਉਹ ਵਰਲਡ ਕੱਪ ਲਈ ਇੰਨਾ ਵੱਡਾ ਇਨਾਮ ਹੋਣ ਦੇ ਬਾਵਜੂਦ ਟਰਾਇਲ ਦੇਣ ਕਿਉਂ ਨਹੀਂ ਗਏ।ਹੋਰ ਤਾਂ ਹੋਰ ਇੰਗਲੈਂਡ ਦੀਆਂ ਕਬੱਡੀ ਕਲੱਬਾਂ ਦੇ ਸਪਾਂਸਰਾਂ ਸੱਤਾ ਮੁਠੱਡਾ ਸਤਨਾਮ ਮਾਣਕ, ਅਮਰੀਕ ਘੁੱਦਾ, ਅਖਤਰ ਸਾਰਿਆਂ ਨੇ ਰਲਕੇ ਇਸ ਵਾਰ ਕੋਸ਼ਿਸ਼ ਕੀਤੀ ਕਿ ਇੰਗਲੈਂਡ ਦੇ ਗਰਮੀਆਂ ਦੇ ਸੀਜ਼ਨ ਵਿੱਚ ਕਬੱਡੀ ਕੇਵਲ ਸਟੀਰੀਅਡ ਲਏ ਤੋਂ ਬਿਨਾਂ ਖਿਡਾਰੀ ਖੇਡਣ ਪਰ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਰੇ ਪੰਜਾਬ ਵਿੱਚੋਂ ਕੇਵਲ 49 ਖਿਡਾਰੀ ਡੋਪ ਟੈਸਟ ਪਾਸ ਹੋਏ ਅਤੇ ਉਨ੍ਹਾਂ ਨੂੰ ਦੁਬਾਰਾ ਤੋਂ ਤਾਰੀਖ ਰੱਖਣੀ ਪਈ। ਖਿਡਾਰੀ ਉਨ੍ਹਾਂ ਨੂੰ 80 ਚਾਹੀਦੇ ਹਨ। ਅਖੀਰ ਉਨ੍ਹਾ ਨੇ ਪਾਕਿਸਤਾਨ ਦੇ ਹਰ ਕਲੱਬ ਤੋਂ 3 ਖਿਡਾਰੀ ਮੰਗਵਾਉਣ ਦੀ ਆਗਿਆ ਦਿੱਤੀ। ਪਿੰਡਾਂ ਵਿੱਚ ਹੁੰਦੇ ਕਬੱਡੀ ਟੂਰਨਾਮੈਂਟਾਂ ਸਮੇਂ ਜਦ ਕੁਮੈਂਟੇਟਰ ਟੀਮ ਨੂੰ ਅਵਾਜ ਮਾਰ ਰਿਹਾ ਹੁੰਦਾ ਹੈ ਤਾਂ ਖਿਡਾਰੀ ਦੂਰ ਦੀਆਂ ਮੋਟਰਾਂ ੋਤੇ ਜਾ ਕੇ ਕਿਉਂ ਤਿਆਰ ਹੁੰਦੇ ਹਨ? ਇਹ ਪੰਜਾਬ ਦੀ ਜਵਾਨੀ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਮੇਰੀ ਇਸ ਬੇਨਤੀ ਵੱਲ ਯੂ.ਕੇ. ਦੇ ਅਤੇ ਭਾਰਤ ਦੇ ਕਬੱਡੀ ਸਪੋਸਰ ਅਤੇ ਅਕੈਡਮੀਆਂ ਚਲਾਉਣ ਵਾਲੇ ਵੀਰ ਸੁਹਿਰਦਤਾ ਨਾਲ ਯਤਨ ਕਿਉਂ ਨਹੀਂ ਕਰਦੇ?
ਮੈਂ ਇਸ ਲਈ ਸ੍ਰ:ਸਿਕੰਦਰ ਸਿੰਘ ਮਲੂਕਾ, ਸ੍ਰ:ਸੁਰਜਣ ਸਿੰਘ ਚੱਠਾ ਅਤੇ ਸ੍ਰ:ਮੱਖਣ ਸਿੰਘ ਚੜਿੱਕ ਨੂੰ ਨਿਮਰਤਾ ਪੂਰਵਕ ਬੇਨਤੀ ਕਰਦਾ ਹਾਂ ਕਿ ਇਸ ਸਵਾਲ ਦਾ ਹੱਲ ਲੱਭਿਆ ਜਾਵੇ। ਮੇਰੀ ਨਿਮਾਣੀ ਰਾਇ ਹੈ ਕਿ ਪੰਜਾਬ ਦੀ ਸਰਕਾਰ ਵੱਲੋਂ ਇੱਕ ਆਪਣੀ ਐਂਟੀ ਡੋਪਿੰਗ ਏਜੰਸੀ ਬਣਾਈ ਜਾਵੇ, ਜੋ ਕਿ ਪੰਜਾਬ ਦੇ ਨਾਮਵਰ ਟੂਰਨਾਮੈਂਟਾਂ ੋਤੇ ਜਾ ਕੇ ਰੈਡੰਮਲੀ ਖਿਡਾਰੀਆਂ ਦੇ ਡੋਪ ਟੈਸਟ ਕਰੇ। ਇੱਕ ਅਜਿਹਾ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਜਿਹੜੇ ਖਿਡਾਰੀ ਸਟੀਰਾਈਡ ਵਰਤਦੇ ਹਨ, ਉਹ ਵਰਤਣ ਤੋਂ ਹਟ ਜਾਣ ਅਤੇ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਰਾਹੀਂ ਸੰਭਾਲੀ ਜਾ ਸਕੇ।
ਦੂਜੀ ਗੱਲ ਇਸ ਵਰਲਡ ਕੱਬਡੀ  ਕੱਪ ਵਿੱਚ ਰੈਫਰੀਆਂ ਦੀ ਕੁਤਾਹੀ ਕਈ  ਵਾਰ ਸਾਹਮਣੇ ਆਈ। ਜਿਸ ਲਈ ਰੈਫਰੀਆਂ ਦਾ ਇੱਕ ਸਿਖਲਾਈ ਪ੍ਰਾਪਤ ਪੈਨਲ ਜ਼ਿਲ੍ਹਾ ਵਾਈਜ਼ ਬਣਾਇਆ ਜਾਵੇ ਤਾਂ ਕਿ ਉਹ ਠੀਕ ਫੈਸਲੇ ਲੈਣ ਦੇ ਸਮੱਰਥ ਹੋਣ। ਤਿੰਨਾਂ ਅਕੈਡਮੀਆਂ ਦੇ ਨਾਮਵਰ ਖਿਡਾਰੀਆਂ ਦੀ ਸਲਾਹ ਨਾਲ ਕਬੱਡੀ ਦੇ ਨਿਯਮਾਂ ਦੀ ਇੱਕ ਬੁੱਕ ਵੀ ਛਾਪੀ ਜਾਵੇ।
ਆਸ ਕਰਦਾ ਹਾਂ ਕਿ ਉਪਰੋਕਤ ਸੁਝਾਵਾਂ ’ਤੇ ਕੁਝ ਅਮਲ ਹੋਵੇਗਾ, ਜਿਸ ਨਾਲ  ਸਾਡੀ ਮਾਂ-ਖੇਡ ਕਬੱਡੀ ਦੇ ਖਿਡਾਰੀਆਂ ’ਚ ਅਨੁਸ਼ਾਸ਼ਨ ਪੈਦਾ ਹੋਵੇਗਾ ਅਤੇ ਇਸ ਦੀ ਦੁਨੀਆਂ ਵਿੱਚ ਹੋਰ ਚੜ੍ਹਤ ਹੋਵੇਗੀ।

Send this to a friend