ਭਵਾਨੀਗੜ੍ਹ, 24 ਮਈ (ਕ੍ਰਿਸ਼ਨ ਗਰਗ)- ਪੰਜਾਬ ਰਾਜ ਬਿਜਲੀ ਬੋਰਡ ਵਲੋਂ ਪਿੰਡ ਸੰਘਰੇੜੀ ਦੇ ਵਾਟਰ ਵਰਕਸ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਜਿਸ ਕਾਰਨ ਪਾਲਤੂ ਪਸ਼ੂ ਅਤੇ ਪਿੰਡ ਵਾਸੀ ਪਾਣੀ ਵਲੋਂ ਬਹੁਤ ਤੰਗ ਹੋਏ। ਇਸ ਸਬੰਧ ਵਿਚ ਜਦੋਂ ਪਿੰਡ ਵਾਸੀ ਭਵਾਨੀਗੜ੍ਹ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਵਿਚ ਐਸ ਡੀ ਓ ਸਬ ਡਵੀਜਨ ਘਰਾਚੋਂ ਨੂੰ ਮਿਲੇ ਤਾਂ ਉਹਨਾਂ ਕੁਨੈਕਸ਼ਨ ਜੋੜਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੇ ਨਾਅਰੇਬਾਜੀ ਕੀਤੀ ਤੇ ਅਣਮਿੱਥੇ ਸਮੇਂ ਦਾ ਧਰਨਾ ਬਿਜਲੀ ਦਫਤਰ ਅੱਗੇ ਲਾਉਣ ਦਾ ਪ੍ਰੋਗਰਾਮ ਮਿਥਿਆ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਉਗਰਾਹਾਂ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਸੰਘਰੇੜੀ, ਰੋਹੀ ਸਿੰਘ ਸੰਘਰੇੜੀ, ਰਘਵੀਰ ਸਿੰਘ ਘਰਾਚੋਂ, ਜਿੰਦਰ ਘਰਾਚੋਂ, ਸਤਵਿੰਦਰ ਕਾਲਾ, ਜੱਗੀ ਥਰਾ, ਬਘੇਲ ਸਿੰਘ, ਬਿੰਦਰ ਘਰਾਚੋਂ, ਗਗਨਦੀਪ, ਅਵਤਾਰ ਸੰਘਰੇੜੀ ਆਦਿ ਹਾਜਰ ਸਨ।
ਸੰਘਰੇੜੀ ’ਚ ਵਾਟਰ ਵਰਕਸ ਦਾ ਕੁਨੈਕਸ਼ਨ ਕੱਟਣ ਵਿਰੁੱਧ ਲੋਕਾਂ ’ਚ ਰੋਸ



