Skip to content
Independent perspectives. Global stories.
BREAKING

ਪੰਜਾਬ ਦਾ ਪਹਿਲਾ ਸੀ.ਐਨ.ਜੀ. ਮਦਰ ਸਟੇਸ਼ਨ ਅੱਜ ਹੋਵੇਗਾ ਲੋਕ ਅਰਪਣ

Share this story

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਕਰਨਗੇ ਉਦਘਾਟਨ

ਚੰਡੀਗੜ/ਫ਼ਤਹਿਗੜ੍ਹ ਸਾਹਿਬ, 24 ਮਈ- ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿਮਟਿਡ (ਕੈਡਿਲਾ ਫਾਰਮਾਸਿਉਟੀਕਲ ਕੰਪਨੀ) ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਫੋਕਲ ਪੁਆਇੰਟ ਮੰਡੀ ਗੋਬਿੰਦਗੜ੍ਹ ਵਿਖੇ ਪੰਜਾਬ ਦਾ ਪਹਿਲਾ ਸੀ.ਐਨ.ਜੀ. ਮਦਰ ਸਟੇਸ਼ਨ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ. ਕਾਹਨ ਸਿੰਘ ਪੰਨੂ, ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੇ ਨਾਲ ਅੱਜ ਇਸ ਸਟੇਸ਼ਨ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਇੰਜਨੀਅਰ ਸ਼੍ਰੀ ਆਰ.ਕੇ. ਨਈਅਰ ਨੇ ਦੱਸਿਆ ਕਿ ਇਸ ਸੀ.ਐਨ.ਜੀ. ਮਦਰ ਸਟੇਸ਼ਨ ਦਾ ਲਾਭ ਫ਼ਤਹਿਗੜ੍ਹ ਸਾਹਿਬ, ਸਰਹਿੰਦ, ਮੰਡੀ ਗੋਬਿੰਦਗੜ੍ਹ ਤੇ ਅਮਲੋਹ ਦੇ ਲੋਕ ਬੜੀ ਅਸਾਨੀ ਨਾਲ ਉਠਾ ਸਕਦੇ ਹਨ ਅਤੇ ਕੰਪਨੀ ਵੱਲੋਂ ਜਲਦੀ ਹੀ ਜ਼ਿਲ੍ਹੇ ਵਿੱਚ ਚੁੰਨੀ, ਖਮਾਣੋਂ, ਸਰਹਿੰਦ ਅਤੇ ਪਤਾਰਸੀ ਵਿਖੇ ਸੀ.ਐਨ.ਜੀ. ਸਟੇਸ਼ਨਾਂ ਦੀ ਸਥਾਪਨਾਂ ਕੀਤੀ ਜਾਵੇਗੀ। ਉਥੇ ਹੀ ਇਸ ਮਦਰ ਸਟੇਸ਼ਨ ਤੋਂ ਸੀ.ਐਨ.ਜੀ. ਗੈਸ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਜ¦ਧਰ, ਅੰਮ੍ਰਿਤਸਰ ਅਤੇ ਰੂਪਨਗਰ ਨੂੰ ਵੀ ਸਪਲਾਈ ਕੀਤੀ ਜਾਵੇਗੀ। ਮੌਕੇ ’ਤੇ ਆਈ.ਆਰ.ਐਮ. ਐਨਰਜੀ ਪ੍ਰਾਈਵੇਟ ਲਿਮਟਿਡ ਦੇ ਸਹਾਇਕ ਉਪ ਪ੍ਰਧਾਨ ਰਘੂਵਿਰਸਿਨ ਸੋ¦ਕੀ ਵੀ ਹਾਜ਼ਰ ਸਨ।

WRITTEN BY