Skip to content
Independent perspectives. Global stories.
BREAKING

ਪਾਕਿ ਵੱਲੋਂ ਗੋਲੀਬਾਰੀ ’ਚ 5 ਮੌਤਾਂ

Share this story

ਸਰਹੱਦੀ ਖੇਤਰਾਂ ਦੇ 40 ਹਜ਼ਾਰ ਲੋਕ ਘਰ ਛੱਡਣ ਲਈ ਹੋਏ ਮਜਬੂਰ

ਸ਼੍ਰੀਨਗਰ, 23 ਮਈ- ਜੰਮੂ ਕਸ਼ਮੀਰ ਦੀ ਸਰਹੱਦ ਅਤੇ ਐਲਓਸੀ ’ਤੇ ਪਾਕਿਸਤਾਨ ਵਲੋਂ ਗੋਲੀਬਾਰੀ ਲਗਾਤਾਰ ਜਾਰੀ ਹੈ।ਵਖ-ਵਖ ਇਲਾਕਿਆਂ ’ਚ ਜਾਰੀ ਗੋਲੀਬੰਦੀ ਦੀ ਉਲੰਘਣਾ ’ਚ ਹੁਣ ਤੱਕ 5 ਨਾਗਰਿਕਾਂ ਦੀ ਮੌਤ ਹੋ ਚੁਕੀ ਹੈ ਅਤੇ 20 ਲੋਕ ਜ਼ਖਮੀ ਹੋਣ ਦੀ ਖ਼ਬਰ ਹੈ।ਇਸ ਵਿਚਕਾਰ ਹਿੰਸਾ ਅਤੇ ਲਗਾਤਾਰ ਹੋ ਰਹੀ ਗੋਲੀਬਾਰੀ ਕਾਰਨ ਦਹਿਸ਼ਤ ‘ਚ ਜੀਅ ਰਹੇ ਸਰਹਦੀ ਪਿੰਡਾਂ ਤੋਂ 40 ਹਜ਼ਾਰ ਲੋਕ ਆਪਣੇ ਘਰ ਛਡਣ ‘ਚ ਮਜ਼ਬੂਰ ਹੋ ਗਏ ਹਨ।ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖਤਰੇ ਵਾਲੇ ਖੇਤਰ ’ਚੋਂ ਹਟਾਉਣ ਲਈ ਮਦਦ ਕੀਤੀ ਜਾ ਰਹੀ ਹੈ। ਪਾਕਿਸਤਾਨ ਰੇਂਜਰਜ਼ ਵੱਲੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਮੰਗਲਵਾਰ ਨੂੰ ਵੀ ਪਾਕਿਸਤਾਨ ਫੌਜ ਦੀ ਗੋਲੀਬਾਰੀ ‘ਚ ਅਠ ਮਹੀਨੇ ਦੇ ਬਚੇ ਦੀ ਜਾਨ ਚਲੀ ਗਈ ਸੀ। ਇਸ ਤੋਂ ਪਹਿਲਾਂ ਸੀ.ਐੈਮ. ਮਹਿਬੂਬਾ ਮੁਫਤੀ ਨੇ ਐੈਲ.ਓ.ਸੀ. ਨਾਲ ਲਗਦੇ ਇਲਾਕਿਆਂ ਦਾ ਦੌਰਾ ਕਰਕੇ ਉਥੋ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਸੀ।ਜੰਮੂ ਦੇ ਕਠੂਆ ’ਚ ਹੀਰਾਨਗਰ ਸੈਕਟਰ ’ਚ ਪਾਕਿਸਤਾਨੀ ਫੌਜ ਵੱਲੋਂ ਭਾਰੀ ਸ਼ੈਲਿੰਗ ਕੀਤੀ ਗਈ।ਪਾਕਿਸਤਾਨ ਦੀ ਗੋਲੀਬਾਰੀ ’ਚ ਇਕ ਵਿਅਕਤੀ ਦੀ ਜਾਨ ਚਲੀ ਗਈ।ਉਧਰ, ਜੰਮੂ ਦੇ ਹੀ ਆਰ.ਐੈਸ. ਪੁਰਾ ’ਚ ਵੀ ਪਾਕਿਸਤਾਨ ਨੇ ਖੂਬ ਗੋਲੀਬਾਰੀ ਕੀਤੀ ਹੈ।ਇਥੇ ਜੰਗਬੰਦੀ ਉਲੰਘਣਾ ਅਜੇ ਤਕ ਜਾਰੀ ਹੈ।ਘਰਾਂ ਅਤੇ ਗਡੀਆਂ ਨੂੰ ਗੋਲੀਬਾਰੀ ’ਚ ਕਾਫੀ ਭਾਰੀ ਨੁਕਸਾਨ ਹੋਇਆ ਹੈ।
ਬੀਐਸਐਫ ਵੱਲੋਂ ਪਾਕਿਸਤਾਨ ਦੀ ਗੋਲੀਬਾਰੀ ਦਾ ਸਖ਼ਤੀ ਨਾਲ ਮੁਕਾਬਲਾ ਕੀਤਾ ਜਾ ਰਿਹਾ ਹੈ। ਆਰਐਸਪੁਰਾ ਅਤੇ ਰਾਮਗੜ੍ਹ ਸੈਕਟਰ ਵਿੱਚ 18 ਨਾਗਰਿਕ ਜ਼ਖਮੀ ਹੋਏ ਹਨ।

WRITTEN BY