ਜਲੰਧਰ, 23 ਮਈ (ਪੀ.ਟੀ.)- ਪੁਲਿਸ ਨੇ ਸੜਕ ਹਾਦਸੇ ਦੇ ਮਾਮਲੇ ਵਿਚ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਤੇ ਹਾਈਵੇ ਬਣਾ ਰਹੀ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਸਣੇ ਚਾਰ ਅਫਸਰਾਂ ‘ਤੇ ਗੈਰ ਇਰਾਦਤਨ ਹਤਿਆ ਦਾ ਕੇਸ ਦਰਜ ਕੀਤਾ ਹੈ।ਜਲੰਧਰ ਦੇ ਪੀਏਪੀ ਚੌਕ ਨੇੜੇ ਸੜਕ ਹਾਦਸੇ ਵਿਚ ਪੁਲਿਸ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਵਿਜੇ ਕੁਮਾਰ, ਹਾਈਵੇ ਬਣਾ ਰਹੀ ਕੰਪਨੀ ਸੋਮਾ ਆਈਸੋਲੈਕਸ ਦੇ ਜਨਰਲ ਮੈਨੇਜਰ ਜੋਤੀ ਪ੍ਰਕਾਸ਼, ਸੋਮਾ ਦੇ ਡੀਜੀਐਮ ਐਮਐਲ ਸ਼ਰਮਾ ਤੇ ਡੀਜੀਐਮ ਹਰਪਾਲ ਸਿੰਘ ’ਤੇ ਗੈਰ ਇਰਾਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ।28 ਮਾਰਚ, 2018 ਨੂੰ ਪੀਏਪੀ ਚੌਕ ਕੋਲ ਗੇਟ ਨੰਬਰ ਚਾਰ ਦੇ ਸਾਹਮਣੇ ਜਤਿੰਦਰ ਕੁਮਾਰ ਜਾ ਰਿਹਾ ਸੀ। ਪਿਛੋਂ ਆ ਰਹੇ ਟਰਕ ਨੇ ਜਤਿੰਦਰ ਕੁਮਾਰ ਨੂੰ ਟਕਰ ਮਾਰ ਦਿਤੀ ਸੀ। ਇਸ ਨਾਲ ਉਸ ਦੀ ਮੌਤ ਹੋ ਗਈ ਸੀ।ਪਹਿਲਾਂ ਪੁਲਿਸ ਨੇ ਟਰਕ ਡਰਾਈਵਰ ਖਿਲਾਫ ਕੇਸ ਦਰਜ ਕੀਤਾ ਸੀ।



