Skip to content
Independent perspectives. Global stories.
BREAKING

ਸਾਈਂ ਹਸਪਤਾਲ ਵਿਖੇ ਲਗੇਗਾ ਦਿਲ ਦੇ ਮਰੀਜ਼ਾਂ ਦਾ ਮੁਫ਼ਤ ਜਾਂਚ ਕੈਂਪ

Share this story

ਸ੍ਰੀ ਅਨੰਦਪੁਰ ਸਾਹਿਬ, 23 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਅਨੰਦਪੁਰ ਸਾਹਿਬ ਵਿਖੇ ਸਥਿਤ ਸਾਈਂ ਹਸਪਤਾਲ ਵਿਚ ਫੋਰਟੀਸ ਹਸਪਤਾਲ ਲੁਧਿਆਣਾ ਵੱਲੋਂ ਦਿਲ ਅਤੇ ਬਲਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ।ਸਾਈਂ ਹਸਪਤਾਲ ਦੇ ਪ੍ਰਬੰਧਕ ਡਾ. ਭਰਤ ਜਸਵਾਲ ਅਤੇ ਡਾ. ਸਾਰਿਕਾ ਜਸਵਾਲ ਨੇ ਦਸਿਆ ਕੀ 26 ਮਈ ਨੂੰ ਸਵੇਰੇ 10.30 ਤੋਂ 2 ਵਜੇ ਤਕ ਡਾ. ਵੀ ਕੇ ਸ਼ਰਮਾ (ਦਿਲ ਦੇ ਰੋਗਾ ਦੇ ਮਾਹਿਰ) ਦੀ ਟੀਮ ਇਸ ਕੈਂਪ ਵਿਚ ਮਰੀਜਾਂ ਦੀ ਜਾਂਚ ਕਰੇਗੀ। ਉਹਨਾਂ ਨੇ ਮਰੀਜਾਂ ਨੂੰ ਇਸ ਕੈਂਪ ਦਾ ਵਧ ਤੋਂ ਵਧ ਲਾਭ ਉਠਾਉਣ ਦੀ ਸਲਾਹ ਦਿਤੀ।ਨਾਲ ਹੀ ਉਹਨਾਂ ਕਿਹਾ ਕੀ ਦਿਲ ਦੇ ਰੋਗਾਂ ਦੇ ਮਾਹਿਰ ਡਾ. ਵੀ ਕੇ ਸ਼ਰਮਾ ਮਹੀਨੇ ਦੇ ਪਹਿਲੇ ਅਤੇ ਚੋਥੇ ਸ਼ਨੀਵਾਰ ਸਾਈਂ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਵੀ ਦੇਣਗੇ। ਉਹਨਾਂ ਇਹ ਵੀ ਜਾਣਕਾਰੀ ਦਿਤੀ ਕਿ ਇਹਨਾਂ ਸੇਵਾਵਾ ਲਈ ਕੋਈ ਵੀ ਮਰੀਜ 98764-53968 ਅਤੇ 98786-85678 ਤੇ ਫੋਨ ਕਰ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।

WRITTEN BY