Skip to content
Independent perspectives. Global stories.
BREAKING

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਿੰਡ ਗਾਗਾ ਵਿਖੇ ‘ਦਲਿਤ ਜਗਾਓ ਸੰਵਿਧਾਨ ਬਚਾਓ’ ਲਲਕਾਰ ਰੈਲੀ

Share this story

ਲਹਿਰਾਗਾਗਾ, 22 ਮਈ (ਰਣਜੀਤ ਵਾਲੀਆਂ)- ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਿੰਡ ਗਾਗਾ ਵਿਖੇ ‘ਦਲਿਤ ਜਗਾਓ ਸੰਵਿਧਾਨ ਬਚਾਓ ‘ ਲਲਕਾਰ ਰੈਲੀ ਕੀਤੀ ਗਈ ਇਸ ਰੈਲੀ ਵਿਚ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੀ. ਪੀ.ਆਈ .ਐਮ .ਐਲ ਦੇ ਮੁਖ ਬੁਲਾਰੇ ਉਧਮ ਸਿੰਘ ਸੰਤੋਖਪੁਰਾ ਪੰਜਾਬ ਮੁਕਤੀ ਮੌਰਚੇ ਦੇ ਸੂਬਾਈ ਆਗੂ ਗੋਬਿੰਦ ਛਾਜਲੀ, ਜ਼ਿਲ੍ਹਾ ਕਨਵੀਨਰ ਜਗਤਾਰ ਲਾਡਵੰਜਾਰਾ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਮਾਣਯੋਗ ਸੁਪਰੀਮ ਕੋਰਟ ਨੇ ਜੋ ਐਸੀ.ਸੀ ਐਕਟ ਨੂੰ ਕਮਜੋਰ ਕਰਨ ਦਾ ਫੈਸਲਾ ਲਿਆ ਗਿਆ ਇਸ ਵਿਚ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ। ਇੰਨਾ ਆਗੂਆਂ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨੇ ਦਲਿਤਾਂ ਦੇ ਪਿਛਲੇ ਚਾਰ ਸਾਲਾਂ ਦੇ ਰਾਜ ਦੋਰਾਨ ਦਲਿਤਾਂ ਤੇ ਘਟ ਗਿਣਤੀਆਂ ਤੇ ਹਮਲੇ ਹੋਏ ਪਤਰਕਾਰਾਂ ਤੇ ਬੁਧੀਜੀਵੀਆਂ ਦੇ ਕਾਤਲਾਂ ਨੇ ਸਾਬਤ ਕਰ ਦਿਤਾ ਕੇ ਮੋਦੀ ਸਰਕਾਰ ਮਨੁਖਤਾ ਤੇ ਲੋਕਤੰਤਰ ਦੀ ਸਭ ਤੋ ਵਡੀ ਦੁਸਮਣ ਇੰਨਾ ਆਗੂਆਂ ਨੇ ਕਿਹਾ ਕੇ ਸੰਵਿਧਾਨ ਨੂੰ ਬਚਾਉਣ ਲਈ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਖਬੀਆਂ ਪਾਰਟੀਆਂ ਦੀ ਮਜ਼ਬੂਤੀ ਸਮੇ ਦੀ ਲੋੜ ਹੈ।ਉਨ੍ਹਾਂ ਨੇ ਦਸਿਆ ਕੇ 28 ਮਈ ਨੂੰ ਇਕ ਦਲਿਤ ਲੜਕੀ ਨੂੰ ਇਨਸਾਫ ਦਿਵਾਉਣ ਲਈ ਸੁਨਾਮ ਵਿਖੇ ਧਰਨਾ ਦਿਤਾ ਜਾ ਰਿਹਾ। ਇਸ ਮੌਕੇ ਗੁਰਤੇਜ ਗਾਗਾ, ਗੋਡਾ ਸਿੰਘ, ਬਿਟੂ ਖੋਖਰ, ਮੰਗ ਕੌਰ, ਕਰਮਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮਜ਼ਦੂਰ ਹਾਜ਼ਰ ਸਨ।

WRITTEN BY