Skip to content
Independent perspectives. Global stories.
BREAKING

ਖੁਸ਼ਬਾਜ ਜਟਾਣਾ ਦੇ ਯਤਨਾਂ ਸਦਕਾ ਤਲਵੰਡੀ ਸਾਬੋ ’ਚ ਸੀਵਰੇਜ ਲਈ ਪੰਜਾਬ ਸਰਕਾਰ ਨੇ 46 ਲੱਖ 64 ਹਜ਼ਾਰ ਰੁਪਏ ਜਾਰੀ ਕੀਤੇ

Share this story

ਤਲਵੰਡੀ ਸਾਬੋ, 22 ਮਈ (ਰਾਮ ਰੇਸ਼ਮ ਸ਼ਰਨ)- ਖੁਸ਼ਬਾਜ਼ ਸਿੰਘ ਜਟਾਣਾ ਦੇ ਯਤਨਾਂ ਸਦਕਾ, ਤਲਵੰਡੀ ਸਾਬੋ ਦੀ ਲੰਬੇ ਸਮੇ ਤੋਂ ਚਲ ਰਹੀ ਸੀਵਰੇਜ ਦੀ ਲੀਕੇਜ਼ ਤੇ ਸਾਫ ਸਫਾਈ ਦੀ ਵਡੀ ਸਮਸਿਆ ਦਾ ਹਲ ਹੋ ਗਿਆ ਹੈ। ਅਜ ਪੰਜਾਬ ਸਰਕਾਰ ਵੱਲੋਂ 46 ਲਖ 64 ਹਜ਼ਾਰ ਰੁਪਏ, ਤਲਵੰਡੀ ਸਾਬੋ ਵਿਚ ਸੁਪਰ ਸੈਕਸ਼ਨ ਮਸ਼ੀਨ ਦੁਆਰਾਂ ਸੀਵਰੇਜ ਦੀ ਸਫ਼ਾਈ ਲਈ ਜਾਰੀ ਕਰ ਦਿਤੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਤਲਵੰਡੀ ਸਾਬੋ ਵਾਸੀਆਂ ਨੂੰ ਸੀਵਰੇਜ਼ ਸਿਸਟਮ ਦਾ ਬੁਰਾ ਹਾਲ ਹੋਣ ਕਾਰਨ ਸ਼ਹਿਰ ਦੇ ਬਹੁਤੇ ਇਲਾਕਿਆਂ ਵਿਚ ਸੀਵਰੇਜ਼ ਅਕਸਰ ਹੀ ਬੰਦ ਰਹਿਣ ਨਾਲ ਸੜਕਾਂ ਅਤੇ ਅੰਦਰੂਨੀ ਗਲੀਆਂ ਗੰਦੇ ਪਾਣੀ ਨਾਲ ਭਰੀਆਂ ਰਹਿਣ ਦੀ ਸਮਸਿਆ ਦਾ ਲੰਬੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਹੈ।ਹਲਕੇ ਤੋਂ ਪੰਜਾਬ ਸਰਕਾਰ ਦੇ ਸੇਵਾਦਾਰ ਸ. ਖੁਸ਼ਬਾਜ ਸਿੰਘ ਜਟਾਣਾ ਦੇ ਸਾਰਥਿਕ ਯਤਨਾਂ ਸਦਕਾ ਹੁਣ ਇਸ ਮਸ਼ੀਨ ਨਾਲ ਸੀਵਰੇਜ ਦੀ ਸਮਸਿਆ ਤੋਂ ਛੁਟਕਾਰਾ ਮਿਲੇਗਾ। ਸ਼ਹਿਰ ਦੀਆਂ ਵਖ ਵਖ ਸਮਾਜ ਸੇਵੀ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਤੋਂ ਇਲਾਵਾ ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ ਅਤੇ ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਲਵੰਡੀ ਸਾਬੋ ਨੇ ਇਸ ਪ੍ਰਾਪਤੀ ਲਈ ਸ. ਜਟਾਣਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਇਸ ਦੇਣ ਲਈ ਸਦਾ ਉਹਨਾਂ ਦੇ ਰਿਣੀ ਰਹਿਣਗੇ।

WRITTEN BY