Skip to content
Independent perspectives. Global stories.
BREAKING

ਗਰਿੱਡ ਸਬ ਸਟੇਸ਼ਨ ਇੰਮਪਲਾਈਜ਼ ਯੂਨੀਅਨ ਵੱਲੋਂ ਸੀਐਮਡੀ ਪਾਵਰ ਕਾਮ ਨੂੰ ਦਿੱਤਾ ਯਾਦ ਪੱਤਰ : ਕ੍ਰਿਸ਼ਨ ਭਾਦਦਵਾਜ

Share this story

ਹਰੀਨੋ, 22 ਮਈ (ਹਰਜੀਤ ਬਰਾੜ)- ਕ੍ਰਿਸ਼ਨ ਭਾਰਦਵਾਜ਼ ਜਨਰਲ ਸੈਕਟਰੀ, ਸੁਖਵਿੰਦਰ ਭਗਤ ਜੁਆਇੰਟ ਸਕੱਤਰ ਅਤੇ ਸਤਨਾਮ ਸਿੰਘ ਦਸੂਹਾ ਪ੍ਰਧਾਨ ਗਰਿੱਡ ਸਬ ਸਟੇਸ਼ਨ ਇੰਮਪਲਾਈਜ਼ ਯੂਨੀਅਨ ਪੰਜਾਬ ਨੇ ਪ੍ਰੈਸ਼ ਦੇ ਨਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀ ਯੂਨੀਅਨ ਦੀ ਸਟੇਸਟ ਕਮੇਟੀ ਵਲੋ ਸ੍ਰੀ ਏ ਵੀਨੂੰ ਪ੍ਰਸ਼ਾਦਿ ਸੀਐਮਡੀ ਜੀ ਨੂੰ ਉਹਨਾਂ ਦੇ ਦਫਤਰ ਵਿਖੇ ਮਿਲ ਕੇ ਯਾਦ ਪੱਤਰ ਦਿੱਤਾ ਕਿ ਮਿਤੀ 10/3/2018 ਦੀ ਮੋਹਾਲੀ ਵਿਖੇ ਹੋਈ ਮੀਟਿੰਗ ਵਿਚ ਬਣੀਆ ਸਹਿਮਤੀਆ ਲਾਗੂ ਕਰਨ ਅਤੇ ਸਟੇਡਿੰਗ ਕਮੇਟੀ ਨਾਲ ਬਾਕੀ ਬਚਦੇ ਮੁੱਦਿਆ ਤੇ ਸਟੇਡਿੰਗ ਕਮੇਟੀ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕੀਤੇ ਜਾਣ, ਅਹਿਮ ਸਹਿਮਤੀ ਵਾਲੇ ਮੁੱਦਿਆ ਵਿਚ ਪੰਜਾਬ ਸਰਕਾਰ ਦੀ ਤਰਜ਼ ਤੇ ਪੈ ਬੈਡ ਦੇਣਾ, ਟਰਾਸਕੋ ਅਧੀਨ ਜੇਈ ਸਬ ਸਟੇਸ਼ਨ ਅਤੇ ਜੇਈ-1 ਦੀਆ ਤਰੱਕੀ ਕੋਟੇ ਦੀਆ ਅਸਾਮੀਆ ਵਿਰੁੱਧ ਐਸ ਐਸ ਏ ਮੈਟ੍ਰਿਕ, ਆਈਟੀਆਈ ਅਤੇ ਡਿਪਲੋਮਾ ਹੋਲਡਰ ਨੂੰ ਪੱਦ ਉਨਤ ਕਰਨਾਅਤੇ ਜੇਈ ਸਬ ਸਟੇਸ਼ਨ ਨੂੰ ਜੇਈ-1 ਪੱਦ ਉਨਤ ਕਰਨਾ,ਟਰਾਸਕੋ ਦੀ ਤਰਜ਼ ਤਿੰਨ ਸਾਲ ਵਾਲੇ ਡਿਪਲੋਮਾ ਹੋਲਡਰ ਐਸਐਸਏ ਨੂੰ ਇੱਕੋ ਵਕਤ ਦਾ ਫੈਸਲਾ ਲੈ ਕੇ ਪੱਦ ਉਨਤ ਕਰਨਾ,ਥਰਮਲਾ ਨੂੰ ਬੰਦ ਕਰਨ ਦੇ ਫੈਸਲੇ ਤੇ ਪੁਨਰ ਵਿਚਾਰ ਕਰਨਾ,ਸਬ ਸਟੇਸ਼ਨਾ ਨੂੰ ਸਕਾਡਾ ਅਧੀਨ ਕਰਨ ਦਾ ਫੈਸਲਾ ਰੱਦ ਕਰਨਾ,ਬਕਾਇਆ ਪਏ ਉਵਰ ਟਾਈਮ ਦੀ ਅਦਾਇਗੀ ਕਰਨਾ, 2010 ਤੋ ਬਾਅਦ ਭਰਤੀ ਹੋਏ ਮੁਲਾਜਮਾ ਨੂੰ ਯੂਨਿਟ ਕੰਨਸੈਸ਼ਨ ਦਿੱਤਾ ਜਾਵੇ,ਸਾਰੇ ਕਰਮਚਾਰੀਆ ਨੂੰ ਬਿਨਾਂ ਸ਼ਰਤ 23 ਸਾਲਾ ਤਰੱਕੀ ਸਕੇਲ ਦਿੱਤਾ ਜਾਵੇ ਆਦਿ ਤੇ ਬਾਕੀ ਬਚਦੀਆ ਮੰਗ ਪੱਤਰ ਦੀਆ 20 ਮੰਗਾ ਤੇ ਮੀਟਿੰਗ ਸਟੇਡਿੰਗ ਕਮੇਟੀ ਨਾਲ ਕਰਵਾਈ ਜਾਵੇ, ਇਸ ਤੇ ਸੀਐਮਡੀ ਸਾਹਿਬ ਵਲੋ ਸਹਿਮਤੀਆ ਤੁਰੰਤ ਲਾਗੂ ਕਰਨ ਅਤੇ ਤੁਰੰਤ ਸਟੇਡਿੰਗ ਕਮੇਟੀ ਨਾਲ ਮੀਟਿੰਗ ਫਿਕਸ ਕਰਵਾਉਣ ਦਾ ਭਰੋਸਾ ਦਿੱਤਾ,ਸੀਐਮਡੀ ਸਾਹਿਬ ਨਾਲ ਬਹੁਤ ਹੀ ਖੁਸਗਵਾਰ ਮਾਹੋਲ ਵਿਚ ਮੀਟਿੰਗ ਹੋਈ ਉਕਤ ਆਗੂਆ ਨੇ ਕਿਹਾ ਕਿ ਕੁੱਝ ਹੋਰ ਜੱਥੇਬੰਦੀ ਦੇ ਕਾਰਕੁੰਨਾ ਵਲੋ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ,ਉਸ ਤੋ ਸਬ ਸਟੇਸ਼ਨ ਸਟਾਫ ਬਚੇ ਉਹਨਾਂ ਅਖੌਤੀ ਆਗੂਆ ਨੂੰ ਮੂੰਹ ਨਾ ਲਾਉਣ।

WRITTEN BY