Skip to content
Independent perspectives. Global stories.
BREAKING

ਪੰਜਾਬ ਭਰ ਤੋ ਆਏ

Share this story

ਮਲੋਟ 16 ਜੁਲਾਈ (ਹਰਦੀਪ ਸ਼ਿੰਘ ਖਾਲਸਾ):- ਪੰਜਾਬ ਦੀਆਂ ਵੱਖ ਵੱਖ ਅਪਾਹਜ ਜਥੇਬੰਦੀਆਂ ਨੂੰ ਵੀ ਆਪਣੀਆਂ ਮੰਗਾਂ ਖ਼ਾਤਰ ਸੰਘਰਸ਼ ਦਾ ਰਾਹ ਅਖਤਿਆਰ ਕਰਨਾਂ ਪੈ ਰਿਹਾ ਹੈ। ਸੁਬੇ ਦੀਆਂ ਲੱਗਭਗ 7 ਜਿਲ੍ਹਿਆਂ ਦੇ ਆਗੂਆਂ ਅਤੇ ਵਰਕਰਾਂ ਨੇ ਮਲੋਟ ਦੀ ਜਰਨੈਲੀ ਸੜਕ ਦੇ ਕੌਮੀ ਮਾਰਗ ਨੰਬਰ 10 ਤੇ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਨਾਅਰੇਬਾਜ਼ੀ ਕਰਦਿਆਂ ਸੜਕੀ ਆਵਾਜਾਈ ਬੰਦ ਕਰਦਿਆਂ ਸਰਕਾਰ ਖਿਲਾਫ਼ ਜਮ੍ਹਕੇ ਆਪਣੀ ਭੜਾਸ ਕੱਢੀ।
need-help
ਇਸ ਰੋਸ ਧਰਨੇ ਨੂੰ ਤਹਿਸੀਲਦਾਰ ਹਰਸ਼ਰਨਜੀਤ ਸਿੰਘ ਅਤੇ ਡੀ.ਐਸ.ਪੀ.ਮਨਵਿੰਦਰਬੀਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਅੰਗਹੀਨਾਂ ਦੀ ਗੱਲ ਮੁੱਖ ਮੰਤਰੀ ਤੱਕ ਪੰਹੁਚਾਉਣ ਦਾ ਭਰੋਸਾ ਦੇ ਕੇ ਧਰਨਾਂ ਖਤਮ ਕਰਨ ਲਈ ਕਿਹਾ ਪਰ ਧਰਨਾਂਕਾਰੀ ਮੁੱਖ ਮੰਤਰੀ ਨਾਲ ਮੀਟਿੰਗ ਲਈ ਸਮਾਂ ਲੈਣ ਦੀ ਮੰਗ ਤੇ ਅੜ੍ਹੇ ਰਹੇ ਅਖੀਰ ਪੁਲਿਸ ਧਰਨਾਂਕਾਰੀਆਂ ਨੂੰ ਪੁਲਿਸ ਦੀਆਂ ਗੱਡੀਆਂ ਵਿਚ ਭਰ ਕੇ ਅਣ ਦੱਸੀ ਥਾਂ ਲੈ ਗਈ। ਤਪਦੇ ਦੁਪਹਿਰੇ ਧੁੱਪ ਵਿੱਚ ਅੱਜ ਜੀ.ਟੀ.ਰੋਡ ਤੇ ਧਰਨਾ ਦੇ ਰਹੇ ਅੰਗਹੀਨ ਜਥੇਬੰਦੀ ਦੇ ਜਿਲ੍ਹਾ ਮੁਕਤਸਰ ਦੇ ਪ੍ਰਧਾਨ ਸੁਖਦੇਵ ਸਿੰਘ, ਫਾਜਿਲ਼ਕਾ ਦੇ ਪ੍ਰਧਾਨ ਬਲਜੀਤ ਸਿੰਘ, ਮਲੋਟ ਦੇ ਰਵਿੰਦਰ ਕੁਮਾਰ, ਰਾਜੇਸ਼ ਕੁਮਾਰ ਅਬੋਹਰ ਆਦਿ ਨੇ ਦੱਸਿਆ ਕਿ ਸਰਕਾਰ ਪੰਜਾਬ ਸਰਕਾਰ ਨੂੰ ਅੰਗਹੀਨਾਂ ਦੀ ਨੌਕਰੀ ਲਈ ਜਥੇਬੰਦੀਆਂ ਵੱਲੋਂ ਕਈ ਪੱਤਰ ਦਿੱਤੇ ਗਏ ਹਨ ਪਰ ਹੁਣ ਤੱਕ ਕੋਈ ਵੀ ਜਵਾਬ ਨਹੀ ਮਿਲਿਆ,   ਇਸ ਤੋਂ ਪਹਿਲਾਂ ਅੰਗਹੀਣਾਂ ਨੇ ਕਰੀਬ 3 ਘੰਟੇ ਤੱਕ ਆਵਾਜਾਈ ਨੂੰ ਪ੍ਰਭਾਵਿਤ ਕਰਕੇ ਰੋਸ ਵਿਖਾਵਾ ਕੀਤਾ। ਇਸ ਮੌਕੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਉਨ੍ਹਾ ਦੀਆਂ ਮੰਗਾਂ ਨੂੰ ਤਵੱਜੋ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪਿੰਡ ਲੰਬੀ ਵਿਖੇ ਪੱਕਾ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਪੌਣੇ ਚਾਰ ਵਜੇ ਪੁਲਿਸ ਨੇ ਪ੍ਰਦਰਸ਼ਨ ਕਾਰੀਆਂ ਨੂੰ ਲਿਆ ਹਿਰਾਸਤ ਵਿਚ-ਉਧਰ ਕਰੀਬ ਤਿੰਨ ਵਜੇ ਇਹਨਾਂ ਪ੍ਰਦਸ਼ਨਕਾਰੀਆਂ ਦੀ ਸਥਾਨਕ ਪ੍ਰਸਾਸ਼ਨ ਨਾਲ ਮੰਗਾਂ ਸਬੰਧੀ ਗੱਲ ਹੋ ਗਈ ਜਿਸ ਤਹਿਤ ਸਵਾ ਚਾਰ ਵਜੇਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਤਹਿ ਕਰਾ ਦਿੱਤੀ ਪਰ ਮਾਮਲਾ ਉਸ ਵੇਲੇ ਵਿਗੜ ਗਿਆ ਜਦੋਂ ਇਹਨਾਂ ਅੰਗਹੀਨਾਂ ਵੱਲੋਂ ਜ਼ਿਲੇ ਹੈਡ ਕਵਾਟਰ ਤੇ ਜਾਣ ਲਈ ਬੱਸ ਦੀ ਮੰਗ ਕੀਤੀ। ਇਸ ਤੇ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਹਿਰਾਸਤ ਵਿਚ ਲੈ ਲਿਆ। ਉਧਰ ਇਸ ਸਬੰਧੀ ਮਲੋਟ ਦੇ ਉਪ ਪੁਲਿਸ ਕਪਤਾਨ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਇਕ ਵਾਰ ਜਾਮ ਖੋਲਨ ਵਾਸਤੇ ਕਾਰਵਾਈ ਕੀਤੀ ਹੈ ਇਹਨਾਂ ਵਿਰੁੱਧ ਕਨੂੰਨੀ ਕਾਰਵਾਈ ਲਈ ਉਚ ਅਧਿਕਾਰੀਆਂ ਦੇ ਹੁਕਮਾਂ ਦਾ ਇੰਤਜਾਰ ਕੀਤਾ ਜਾ ਰਿਹਾ ਹੈ।

WRITTEN BY