ਸਿਡਨੀ, 23 ਫਰਵਰੀ (ਪੀ.ਟੀ.)- ਰਿਜ਼ਰਵ ਬੈਂਕ ਦੇ ਗਵਰਨਰ ਨੇ ਅੱਜ ਕਿਹਾ ਕਿ ਵਿਕਸਿਤ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੂੰ ਕਰੰਸੀ ਨੀਤੀ ਤਿਆਰ ਕਰਦੇ ਸਮੇਂ ਉ¤ਭਰਦੇ ਬਜ਼ਾਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਹਾਲਾਂਕਿ ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਭਾਰਤ ਵਿਸ਼ਵ ’ਚ ਉਤਾਰ-ਚੜਾਅ ਦਾ ਮੁਕਾਬਲਾ ਕਰਨ ਦੀ ਚੰਗੀ ਸਥਿਤੀ ਵਿੱਚ ਹੈ। ਭਾਰਤ ਸਮੇਤ ਉ¤ਭਰਦੀ ਅਰਥ ਵਿਵਸਥਾਵਾਂ ਨੇ ਅਮਰੀਕਾ ਨੂੰ ਮੁਦਰਾ ਨੀਤੀ ਦੇ ਮਾਮਲੇ ’ਚ ਇਸ ਤਰ੍ਹਾਂ ਦਾ ਰੁਖ ਅਪਣਾਉਣ ਨੂੰ ਕਿਹਾ ਕਿ ਹੈ ਕਿ ਜਿਸਦਾ ਅੰਦਾਜ਼ਾ ਲਗਾਉਣਾ ਜ਼ਿਆਦਾ ਸੌਖਾ ਹੋਵੇ।