ਚੰਡੀਗੜ੍ਹ, 20 ਮਈ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਵਿਚ ਸੀਰਾ ਪੈਣ ਕਾਰਨ ਪਾਣੀ ਦੇ ਕਿਸੇ ਵੀ ਤਰ੍ਹਾਂ ਦੂਸ਼ਿਤ ਹੋ ਜਾਣ ਦੇ ਮਦੇਨਜ਼ਰ ਸੂਬੇ ਦੇ ਦਖਣੀ ਹਿਸਿਆ ਵਿਚ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਹੁੰਦੀ ਸਪਲਾਈ ਦੀ ਪਰਖ ਕਰਨ ਅਤੇ ਸਖਤ ਨਿਗਰਾਨੀ ਰਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਅਜ ਇਥੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁਖ ਮੰਤਰੀ ਨੇ ਇਹ ਹੁਕਮ ਜਲ ਸਪਲਾਈ ਤੇ ਸੈਨੀਟੇਸ਼ਨ, ਜਲ ਸ੍ਰੋਤ, ਸਥਾਨਕ ਸਰਕਾਰ ਵਿਭਾਗਾਂ ਅਤੇ ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਨੂੰ ਜਾਰੀ ਕਰਦਿਆਂ ਦਖਣੀ ਪੰਜਾਬ ਦੇ ਕਸਬਿਆਂ ਤੇ ਪਿੰਡਾਂ ਨੂੰ ਹੁੰਦੀ ਜਲ ਸਪਲਾਈ ਦੀ ਵਿਸਤ੍ਰਤ ਪਰਖ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਇਨ੍ਹਾਂ ਵਿਭਾਗਾਂ ਨੂੰ ਪਾਣੀ ਦੇ ਮਿਆਰ ਦੀ ਪਰਖ ਲਈ ਵਿਸ਼ੇਸ਼ ਟੀਮਾਂ ਗਠਿਤ ਕਰਨ ਅਤੇ ਪੀਣ ਵਾਲੇ ਪਾਣੀ ਦੇ ਕਿਸੇ ਵੀ ਤਰ੍ਹਾਂ ਦੂਸ਼ਿਤ ਹੋਣ ਤੋਂ ਰੋਕਣ ਲਈ ਸਾਰੇ ਕਦਮ ਚੁਕੇ ਜਾਣ ਵਾਸਤੇ ਵੀ ਆਖਿਆ ਹੈ। ਬੁਲਾਰੇ ਅਨੁਸਾਰ ਮੁਖ ਮੰਤਰੀ ਨੇ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਸਬਿਆਂ ਅਤੇ ਪਿੰਡਾਂ ਦੀ ਜਲ ਸਪਲਾਈ ’ਤੇ ਨੇੜਿਓ ਨਜ਼ਰ ਰਖਣ ਲਈ ਅਤੇ ਕਿਸੇ ਵੀ ਤਰ੍ਹਾਂ ਦੀ ਸਮਸਿਆ ਨੂੰ ਤੇਜ਼ੀ ਨਾਲ ਹਲ ਕਰਨ ਦੇ ਨਿਰਦੇਸ਼ ਦਿਤੇ ਹਨ। ਡਿਪਟੀ ਕਮਿਸ਼ਨਰਾਂ ਨੂੰ ਜਲ ਸ੍ਰੋਤ ਵਿਭਾਗ ਨਾਲ ਨੇੜਿਓ ਤਾਲਮੇਲ ਰਖਣ ਲਈ ਵੀ ਆਖਿਆ ਹੈ ਤਾਂ ਜੋ ਮਰੀਆਂ ਮਛੀਆਂ ਦੇ ਕਾਰਨ ਉਨ੍ਹਾਂ ਦੇ ਸਬੰਧਤ ਖੇਤਰਾਂ ’ਚ ਸਾਫ ਸੁਥਰਾ ਪੀਣ ਵਾਲਾ ਪਾਣੀ ਯਕੀਨੀ ਬਣਾਇਆ ਜਾ ਸਕੇ। ਬੁਲਾਰੇ ਅਨੁਸਾਰ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਸਥਾਨਕ ਸਰਕਾਰ ਵਿਭਾਗਾਂ ਨੂੰ ਪਾਣੀ ਸਪਲਾਈ ਸਕੀਮਾਂ ਵਾਲੀਆਂ ਥਾਵਾਂ ’ਤੇ ਨੇੜਿਓ ਨਜ਼ਰ ਰਖਣ ਲਈ ਆਖਿਆ ਹੈ ਤਾਂ ਜੋ ਦੂਸ਼ਿਤ ਪਾਣੀ ਨੂੰ ਬਿਆਸ ਦਰਿਆ ਵਿਚ ਜਾਣ ਤੋਂ ਰੋਕਿਆ ਜਾ ਸਕੇ। ਭਾਵੇਂ ਕਿ ਨਦੀ ਵਿਚ ਵਾਧੂ ਤਾਜ਼ਾ ਪਾਣੀ ਜ਼ਾਰੀ ਕੀਤਾ ਗਿਆ ਹੈ ਅਤੇ ਇਸ ਨਾਲ ਸਥਿਤੀ ਵਿਚ ਮਹਤਵਪੂਰਨ ਸੁਧਾਰ ਹੋਇਆ ਹੈ ਪਰ ਸਰਕਾਰ ਇਸ ਸਬੰਧ ਵਿਚ ਕੋਈ ਵੀ ਖਤਰਾ ਨਹੀ ਸਹੇੜਣਾ ਚਾਹੁੰਦੀ। ਬੁਲਾਰੇ ਨੇ ਅਗੇ ਕਿਹਾ ਹੈ ਕਿ ਫਰੀਦਕੋਟ, ਫਾਜ਼ਿਲਕਾ, ਮੁਕਤਸਰ ਅਤੇ ਫਿਰੋਜ਼ਪੁਰ ਵਿਖੇ ਵਾਟਰ ਵਰਕਸ ਕੋਲ ਪਾਣੀ ਦਾ ਚੌਖਾ ਭੰਡਾਰ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਦੀ ਆਰਜ਼ੀ ਸਮਸਿਆ ਨਾਲ ਨਿਪਟਣ ਲਈ ਸਮਰਥ ਹੈ। ਬੁਲਾਰੇ ਅਨੁਸਾਰ ਸਬੰਧਿਤ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਹਿਫ਼ਾਜਤੀ ਕਦਮਾਂ ਵਜੋਂ ਅਗਲੇ ਇਕ ਹਫਤੇ ਲਈ ਆਪਣੀਆਂ ਸਬੰਧਿਤ ਜਲ ਸਪਲਾਈ ਸਕੀਮਾਂ ਦੇ ਮਿਆਰ ਲਈ ਨਿਯਮਤ ਤੌਰ ’ਤੇ ਪਾਣੀ ਦੀ ਪਰਖ ਕਰਨ। ਬੁਲਾਰੇ ਅਨੁਸਾਰ ਹਰੀਕੇ ਤੋਂ ਚਲਦੀਆਂ ਨਹਿਰਾਂ ਵਿਚ ਸਾਫ ਪਾਣੀ ਦੀ ਸਪਲਾਈ ਅਗਲੇ 24 ਘੰਟਿਆਂ ਵਿਚ ਬਹਾਲ ਹੋਣ ਦੀ ਸੰਭਾਵਨਾ ਹੈ।
ਮੁਖ ਮੰਤਰੀ ਵੱਲੋਂ ਸੂਬੇ ਦੇ ਦਖਣੀ ਜਿਲ੍ਹਿਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਪਰਖ ਕਰਨ ਅਤੇ ਸਖਤ ਨਿਗਰਾਨੀ ਰੱਖਣ ਦੇ ਹੁਕਮ



