ਰੋਹਤਕ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਰੋਹਤਕ ’ਚ ਜਨਸਭਾ ਨੂੰ ਸੰਬੋਧਨ ਕਰ ਰਹੇ ਹਨ। ਕੇਜਰੀਵਾਲ ਨੇ ਹੁੱਡਾ ’ਤੇ ਵਾਰ ਕਰਦੇ ਹੋਏ ਕਿਹਾ ਕਿ ਭੁਪਿੰਦਰ ਸਿੰਘ ਹੁੱਡਾ ਮੁੱਖ ਮੰਤਰੀ ਨਹੀਂ ਪ੍ਰਾਪਰਟੀ ਡੀਲਰ ਹਨ। ਹੁੱਡਾ ਨੇ ਕਿਸਾਨਾਂ ਨੂੰ ਲਾਗਤ ਦਾਮ ਵੀ ਨਹੀਂ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ-ਭਾਜਪਾ ਦਾ ਰਾਜ ਖਤਮ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਮੁਕੇਸ਼ ਅੰਬਾਨੀ ਇਸ ਦੇਸ਼ ਨੂੰ ਚਲਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਹੁੱਡਾ ਜੀ ਹੁਣ ਮੁਕੇਸ਼ ਅੰਬਾਨੀ ਤੋਂ ਵੋਟ ਲੈਣਾ। ਕੇਜਰੀਵਾਲ ਨੇ ਕਿਹਾ ਕਿ ਮੁਕੇਸ਼ ਅੰਬਾਨੀ ਦੇ ਰਾਜ ਨੂੰ ਖਤਮ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ
ਰਾਹੁਲ ਅਤੇ ਮੋਦੀ ਹੈਲੀਕਾਪਟਰ ’ਚ ਘੁੰਮਦੇ ਹਨ, ਉਹ ਕਿਸ ਦੇ ਹਨ? ਉਨ੍ਹਾਂ ਨੇ ਕਿਹਾ ਕਿ ‘ਆਪ’ ਪਾਰਟੀ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ’ਤੇ ਅਮਲ ਕਰੇਗੀ। ਕੇਜਰੀਵਾਲ ਨੇ ਕਿਹਾ,‘ਮੈਂ ਮੁਕੇਸ਼ ਅੰਬਾਨੀ ਦੇ ਸਵਿਸ ਬੈਂਕ ਦਾ ਅਕਾਊਂਟ ਨੰਬਰ ਲੈ ਕੇ ਆਇਆ ਹਾਂ।’ ਉਨ੍ਹਾਂ ਨੇ ਕਿਹਾ ਕਿ ਮੁਕੇਸ਼ ਅੰਬਾਨੀ ਨੂੰ 54 ਹਜ਼ਾਰ ਕਰੋੜ ਰੁਪਏ ਦਿੱਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਮੁਕੇਸ਼ ਅੰਬਾਨੀ ਦੇ ਦੋ ਮਖੌਟੇ ਹਨ- ਇਕ ਰਾਹੁਲ, ਦੂਜਾ ਮੋਦੀ। ਉਨ੍ਹਾਂ ਨੇ ਕਿਹਾ ਕਿ ਅੰਬਾਨੀ ਦੀ ਗੋਦੀ, ਰਾਹੁਲ ਅਤੇ ਮੋਦੀ ਹਨ।