Skip to content
Independent perspectives. Global stories.
BREAKING

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਰਦੂਲਗੜ ਦੀ ਸੰਗਤ ਵੱਲੋਂ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ’ਚ ਲੰਗਰ ਸੇਵਾ

Share this story

ਤਲਵੰਡੀ ਸਾਬੋ, 16 ਮਈ (ਰਾਮ ਰੇਸ਼ਮ ਸ਼ਰਨ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਦੇ ਯਤਨਾ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਆਰੰਭੀ ਗਈ ਗੁਰਮਤਿ ਪ੍ਰਚਾਰ ਲਹਿਰ ਦੇ ਨਾਲ ਨਾਲ ਤਖਤ ਸਾਹਿਬ ਵਿਖੇ ਸ਼ਰੋਮਣੀ ਕਮੇਟੀ ਮੈਂਬਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਾਉਣ ਦੀ ਲੜੀ ਵੀ ਸ਼ੁਰੂ ਕੀਤੀ ਗਈ ਸੀ ਇਸੇ ਲੜੀ ਦੇ ਤਹਿਤ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇ: ਸੁਰਜੀਤ ਸਿੰਘ ਰਾਏਪੁਰ ਮੈਂਬਰ ਸ੍ਰੋ. ਗੁ. ਪ੍ਰੰ. ਕਮੇਟੀ ਹਲਕਾ ਸਰਦੂਲਗੜ੍ਹ ਨੇ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੀਤੀ। ਸੰਗਤਾਂ ਦੇ ਕਾਫਲੇ ਦੇ ਨਾਲ ਜਥੇ: ਸੁਰਜੀਤ ਸਿੰਘ ਰਾਏਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਸਖਸ਼ੀਅਤਾਂ ਵੀ ਹਾਜਿਰ ਸਨ। ਜਿਨ੍ਹਾਂ ਵਿੱਚ ਅਮਰੀਕ ਸਿੰਘ ਮਾਖਾ ਸਰਕਲ ਜਥੇਦਾਰ ਅਕਾਲੀ ਦਲ, ਬਲਦੇਵ ਸਿੰਘ ਡਾਇਰੈਕਟਰ ਮਾਰਕਫੈਡ, ਕਸ਼ਮੀਰ ਸਿੰਘ ਸਾਬਕਾ ਸਰਪੰਚ ਚਹਿਲਾਂਵਾਲੀ, ਬੋਘਾ ਸਿੰਘ ਨੰਬਰਦਾਰ ਰਾਏਪੁਰ, ਨੈਬ ਸਿੰਘ ਡਿੱਖ, ਹਰਪਾਲ ਸਿੰਘ ਸੈਕਟਰੀ ਰਾਏਪੁਰ ਨੇ ਸੰਗਤਾਂ ਦੇ ਨਾਲ ਗੁਰੂ ਕੇ ਲੰਗਰ ਵਿੱਚ ਸੇਵਾ ਕੀਤੀ ਅਤੇ ਨਾਲ ਆਈ ਸੰਗਤ ਸਮੇਤ ਤਖਤ ਸਾਹਿਬ ਅਤੇ ਹੋਰ ਸਾਰੇ ਇਤਿਹਾਸਕ ਗੁਰਦੁਆਰੇ ਸਹਿਬਾਨਾਂ ਦੀ ਧੁਆਈ ਦੀ ਸੇਵਾ ਕੀਤੀ ਤੇ ਸੇਵਾ ਉਪਰੰਤ ਸਾਰੀ ਸੰਗਤ ਨੂੰ ਤਖਤ ਸਾਹਿਬ ਦੇ ਮੈਨੇਜਰ ਸ੍ਰ. ਕਰਨ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤਰਸੇਮ ਸਿੰਘ, ਬਲਵੀਰ ਸਿੰਘ ਰਾਏਪੁਰ, ਸਵਰਨ ਸਿੰਘ ਮੂਸਾ, ਅਮਨਦੀਪ ਸਿੰਘ ਫੱਤਾ ਆਦਿ ਸ਼ਾਮਲ ਸਨ।

WRITTEN BY