ਸ਼ਾਹਕੋਟ, 16 ਮਈ (ਸੁਰਿੰਦਰ ਸਿੰਘ ਖਾਲਸਾ)- ਹਲਕਾ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਾਜਵਾ ਕਲਾਂ ਵਿਖੇ ਕ੍ਰਿਸ਼ਨਾ ਮਾਰਬਲ ਸਟੋਰ ‘ਤੇ ਆਪਣੇ ਜੋਨ ਦੇ ਪਿੰਡਾਂ ਦੇ ਪੰਚਾਂ -ਸਰਪੰਚਾ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸ੍ਰੀ ਬਾਦਲ ਨੇ ਕਿਹਾ ਕਿ ਲੋਕ ਅਕਾਲੀ -ਭਾਜਪਾ ਵਲੋਂ ਪੰਜਾਬ ਦੀ ਕੀਤੀ ਗਈ ਲੁੱਟ-ਖਸੁੱਟ ਨੂੰ ਅਜੇ ਭੁੱਲੇ ਨਹੀਂ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾ ਨੂੰ ਸਿਰਫ ਕਾਂਗਰਸ ਪਾਰਟੀ ਹੀ ਦੇਖ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਸ਼ਾਹਕੋਟ ‘ਚ ਕਾਂਗਰਸੀ ਹਿੱਤ ਉਪਰੰਤ ਇਸ ਦੇ ਪੱਛੜੇਪੱਨ ਨੂੰ ਪਹਿਲ ਦੇ ਆਧਾਰ ’ਤੇ ਦੂਰ ਕੀਤਾ ਜਾਵੇਗਾ। ਇਸ ਮੌਕੇ ਕਾਂਗਰਸ ਪਾਰਟੀ ਦੇ ਬੁਲਾਰੇ ਡਾ ਨਵਜੋਤ ਸਿੰਘ ਦਾਹੀਆ, ਜਗਬੀਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਦਿਹਾਤੀ, ਸਾਬਕਾ ਪ੍ਰਧਾਨ ਬਾਬਾ ਰਾਜਿੰਦਰ ਸਿੰਘ ਜੌਹਲ, ਵਿਨੋਦ ਉੱਪਲ ਕਾਂਗਰਸੀ ਆਗੂ, ਬੱਬਲੂ ਰਿਹਾਨ, ਸੁਨੀਲ ਉੱਪਲ, ਸੁਰਿੰਦਰਪਾਲ ਸਿੰਘ, ਕਮਲ ਨਾਹਰ, ਡਾ ਵਿਲੀਅਮ ਜੌਹਨ, ਵਿੰਪੀ ਕੁਮਰਾ, ਵਿਕਾਸ ਨਾਹਰ, ਬੰਟੀ ਬੰਠਲਾ, ਰੱਜਤ ਉਪਲ ਬਲਵਿੰਦਰ ਸਿੰਘ ਟਰਾਂਸਪੋਰਟਰ ਤੋਂ ਇਲਾਵਾ ਵੱਡੀ ਗਿਣਤੀ ’ਚ ਹਲਕੇ ਦੇ ਪੰਚ ਸਰਪੰਚ ਤੇ ਕਾਂਗਰਸੀ ਵਰਕਰ ਮੌਜੂਦ ਸਨ।
ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਲਾਡੀ ਲਈ ਮੰਗੀਆਂ ਵੋਟਾਂ



