25 ਤੋਂ ਪਹਿਲਾਂ ਭਰਵਾ ਲਓ ਰਸੋਈ ਗੈਸ ਸਿਲੰਡਰ

image ਨਵੀਂ ਦਿੱਲੀ, 23 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਤੁਹਾਡੇ ਘਰ ’ਚ ਜੇਕਰ ਗੈਸ ਖ਼ਤਮ ਹੋ ਰਹੀ ਹੈ ਤਾਂ 25 ਤਾਰੀਖ ਤੋਂ ਪਹਿਲੇ ਹੀ ਉਸ ਨੂੰ ਭਰਵਾ ਲਵੋ, ਨਹੀਂ ਤਾਂ ਗੈਸ ਭਰਵਾਉਣ ’ਚ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ। ਦਰਅਸਲ, ਦੇਸ਼ਭਰ ਦੇ ਐ¤ਲ. ਪੀ. ਜੀ. ਡੀਲਰ 25 ਫਰਵਰੀ ਤੋਂ ਹੜਤਾਲ ’ਤੇ ਰਹਿਣਗੇ। ਐ¤ਲ. ਪੀ. ਜੀ. ਡੀਲਰਾਂ ਦੀ ਇਹ ਹੜਤਾਲ ਮਲਟੀਪਲ ਪ੍ਰਾਈਸਿੰਗ ਦੇ ਖਿਲਾਫ ਹੈ। ਹੜਤਾਲ ਹੋਣ ਨਾਲ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਦਿਨਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਤੇਲ ਕੰਪਨੀਆਂ ਵੱਲੋਂ ਦਿਸ਼ਾ-ਨਿਰਦੇਸ਼ਾਂ ’ਚ ਕਾਫੀ ਸਖਤੀ ਵਰਤੀ ਜਾ ਰਹੀ ਹੈ, ਜਿਸ ਦੇ ਕਾਰਨ ਐ¤ਲ. ਪੀ. ਜੀ. ਡੀਲਰ ਗਾਹਕਾਂ ਨਾਲ ਰੋਜ਼-ਰੋਜ਼ ਹੋਣ ਵਾਲੇ ਝਗੜਿਆਂ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਿਲੰਡਰ ’ਤੇ ਪੱਕੀ ਸੀਲ

ਨਾ ਹਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ। ਐ¤ਲ. ਪੀ. ਜੀ. ਡੀਲਰ ਵੱਖ-ਵੱਖ ਸਿਲੰਡਰਾਂ ਦੀ ਵੱਖ-ਵੱਖ ਕੀਮਤਾਂ ਤੋਂ ਪ੍ਰੇਸ਼ਾਨ ਹਨ। ਸਾਰਿਆਂ ਨੇ ਇਨ੍ਹਾਂ ਦਿਸ਼ਾਂ-ਨਿਰਦੇਸ਼ਾਂ ‘ਚ ਥੋੜ੍ਹੀ ਨਰਮੀ ਵਰਤੀ ਜਾਣ ਦੀ ਮੰਗ ਕੀਤੀ ਹੈ। ਐ¤ਲ. ਪੀ. ਜੀ. ਡੀਲਰ ਸਿਲੰਡਰ ਦੀ ਡਿਲੀਵਰੀ ‘ਚ ਦੇਰੀ ‘ਤੇ ਜ਼ੁਰਮਾਨੇ ਦੇ ਨਵੇਂ ਕਾਨੂੰਨ ਦਾ ਵੀ ਵਿਰੋਧ ਕਰ ਰਹੇ ਹਨ।

Send this to a friend