Skip to content
Independent perspectives. Global stories.
BREAKING

ਸੰਗਰੂਰ ’ਚ ਹਾਈ ਅਲਰਟ ਜਾਰੀ-2 ਅਣਪਛਾਤਿਆਂ ਨੇ ਬੈਂਕ ਮੁਲਾਜ਼ਮ ਨੂੰ ਗੋਲੀ ਮਾਰਕੇ 9 ਲੱਖ ਲੁੱਟੇ

Share this story

ਸੰਗਰੂਰ, 14 ਮਈ (ਯੋਗੇਸ਼ ਸ਼ਰਮਾ)-ਸੰਗਰੂਰ ਸ਼ਹਿਰ ਵਿੱਚ ਸਥਿਤੀ ਉਸ ਸਮੇਂ ਤਨਾਵਪੂਰਨ ਹੋ ਗਈ ਜਦ ਅੱਜ ਸਥਾਨਕ ਸੀ.ਐਲ. ਟਾਵਰ ਕੋਲ ਸਥਿਕ ਆਈ.ਡੀ.ਬੀ ਬੈਂਕ ਵਿੱਚ ਕੈਸ਼ ਜਮ੍ਹਾਂ ਕਰਵਾਉਣ ਲਈ ਆਏ ਮੁਲਾਜ਼ਮਾਂ ਨੂੰ ਗੋਲੀ ਦੀ ਨੋਕ ਉਤੇ 2 ਅਣਪਛਾਤੇ ਵਿਅਕਤੀ 9 ਲੱਖ ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ।ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 10 ਕੁ ਵਜੇ ਜਦੋਂ ਬੈਂਕ ਮੁਲਾਜ਼ਮ ਜਿਨ੍ਹਾਂ ਵਿੱਚ ਲੀਲਾ ਸਿੰਘ ਗੰਨਮੈਨ, ਮੁਖਤਿਆਰ ਸਿੰਘ ਅਤੇ ਡਰਾਇਵਰ ਮੌਜੂਦ ਸਨ।ਏ.ਟੀ.ਐਮ ਵਿੱਚ ਕੈਸ਼ ਪਾਉਣ ਲੀਲਾ ਸਿੰਘ ਗੰਨਮੈਨ ਅਤੇ ਮੁਖਤਿਆਰ ਸਿੰਘ ਜਦੋਂ ਏ.ਟੀ.ਐਮ ਵਿੱਚ ਕੈਸ਼ ਪਾਉਣ ਲਈ ਅੰਦਰ ਗਏ ਤਾਂ ਉਥੇ ਬਾਹਰ ਖੜੇ ਡਰਾਇਰ ਕੋਲ ਦੋ ਅਣਪਛਾਤੇ ਵਿਅਕਤੀ ਪਲਸਰ ਮੋਟਰਸਾਇਕਲ ਉਤੇ ਆਏ ਅਤੇ ਉਨ੍ਹਾਂ ਨੇ ਬੈਂਕ ਦੇ ਬਾਹਰ ਖੜੇ ਗਾਰਡ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਅੰਦਰ ਗਏ ਮੁਲਾਜ਼ਮ ਆਪਣੇ ਮੁਲਾਜ਼ਮ ਨੂੰ ਬਚਾਉਣ ਲਈ ਬਾਹਰ ਆਏ ਤਾਂ ਉਨ੍ਹਾਂ ਦੋ ਅਣਪਛਾਤੇ ਵਿਅਕਤੀਆਂ ਨੇ ਕੈਸ਼ ਵਾਲਾ ਬੈਗ ਲਿਆ ਅਤੇ ਮੋਟਰਸਾਇਕਲ ਉਤੇ ਫਰਾਰ ਹੋ ਗਏ।ਬੈਂਕ ਮੁਲਾਜ਼ਮਾਂ ਵੱਲੋਂ ਲੁੱਟ ਹੋਈ ਰਕਮ ਕਰੀਬ 9 ਲੱਖ ਰੁਪਏ ਦੱਸੀ ਜਾ ਰਹੀ ਹੈ।
ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਦੇ ਹੀ ਉਥੇ ਐਸ.ਐਸ.ਪੀ ਸੰਗਰੂਰ ਅਤੇ ਐਸ.ਐਚ.ਓ ਥਾਣਾ ਸਿਟੀ ਸੰਗਰੂਰ ਭਾਰਤੀ ਪੁਲਿਸ ਬਲ ਨਾਲ ਉਥੇ ਪਹੁੰਚ ਗਏ ਅਤੇ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਪੁਲਿਸ ਦੇ ਦੱਸਣ ਅਨੁਸਾਰ ਜੋ 2 ਅਣਪਛਾਤੇ ਵਿਅਕਤੀ ਹਨ ਉਨ੍ਹਾਂ ਵਿੱਚੋਂ ਇੱਕ ਸਰਦਾਰ ਵਿਅਕਤੀ ਹੈ ਜਿਸਦੇ ਮੂੰਹ ’ਤੇ ਰੁਮਾਲ ਬੰਨਿਆ ਹੋਇਆ ਸੀ ਅਤੇ ਮੋਟਰਸਾਇਕਲ ਚਾਲਕ ਜਿਸਦੇ ਕਾਲੇ ਰੰਗ ਦਾ ਹੈਲਮਟ ਅਤੇ ਮੂੰਹ ’ਤੇ ਰੁਮਾਲ ਬੰਨਿਆ ਹੋਇਆ ਸੀ ਜੋ ਕਿ ਉਥੇ ਸਥਿਤ ਕੈਮਰਾ ਫੂਟੇਜ ਵਿੱਚ ਰਿਕਾਡਰ ਹੋ ਗਏ ਹਨ।
ਪੁਲਿਸ ਨੇ ਜਾਇਜਾ ਲੈਣ ਉਪਰੰਤ ਸੰਗਰੂਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਤਾਂ ਜੋ ਅਣਪਛਾਤੇ ਵਿਅਕਤੀਆਂ ਨੂੰ ਜਲਦ ਕਾਬੂ ਕੀਤਾ ਜਾ ਸਕੇ।
ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਮੁਲਾਜ਼ਮ ਨੂੰ ਪੁਲਿਸ ਨੇ ਸਿਵਲ ਹਸਪਤਾਲ ਭੇਜਿਆ ਜਿਥੇ ਉਸਦੀ ਹਾਲਤ ਨਾਜ਼ੁਕ ਹੁੰਦਿਆ ਦੇਖ ਉਸ ਨੂੰ ਪਟਿਆਲਾ ਦੇ ਹਸਤਪਾਲ ਵਿੱਚ ਰੈਫਰ ਕਰ ਦਿੱਤਾ ਗਿਆ।ਇਸ ਖ਼ਬਰ ਨਾਲ ਸੰਗਰੂਰ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

WRITTEN BY