Skip to content
Independent perspectives. Global stories.
BREAKING

ਕੌਮਾਂਤਰੀ ਨਰਸਿੰਗ ਦਿਹਾੜਾ ਮਨਾਇਆ

Share this story

ਖੰਨਾ, 14 ਮਈ (ਕੇ ਐਲ ਸਹਿਗਲ)- ਆਈ ਵੀ ਵਾਈ ਹਸਪਤਾਲ ਵੱਲੋਂ ‘ਕੌਮਾਂਤਰੀ ਨਰਸਿੰਗ’ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਆਪਣੇ ਕਰ ਕਮਲਾ ਨਾਲ ਜੋਤੀ ਪ੍ਰਚੰਡ ਕਰਨ ਉਪਰੰਤ ਹੋਈ ਅਤੇ ਉਹਨਾਂ ਕੌਮਾਂਤਰੀ ਨਰਸਿੰਗ ਦਿਹਾੜੇ ਦੇ ਸੰਬਧੀ ਵਿੱਚ ਕੇਕ ਵੀ ਕੱਟਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਬੇਸ਼ੱਕ ਇਹ ਕਿੱਤਾ ਪੇਸ਼ਾ ਨਾ ਹੋ ਕੇ ਸੇਵਾ ਦਾ ਕਿੱਤਾ ਹੈ ਅਤੇ ਇਹ ਰਸਤਾ ਕਾਫ਼ੀ ਔਖਾ ਹੈ। ਉਨ੍ਹਾਂ ਨੇ ਨਰਸਿੰਗ ਸਟਾਫ਼ ਨੂੰ ਆਪਣੀ ਡਿਊਟੀ ਦੌਰਾਨ ਸਹਿਜਤਾ ਅਤੇ ਸੇਵਾ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।ਹਸਪਤਾਲ ਪ੍ਰਬੰਧਕਾਂ ਵੱਲੋਂ ਵਿਧਾਇਕ ਗੁਰਕੀਰਤ ਸਿੰਘ ਨੂੰ ਸਨਾਮਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਦੌਰਾਨ ਵਿਧਾਇਕ ਗੁਰਕੀਰਤ ਸਿੰਘ, ਵਿਭਾਗ ਪ੍ਰਮੁੱਖ ਡਾ. ਕਮਲਦੀਪ ਕੌਰ, ਸੀ.ਐਮ.ਓ. ਡਾ. ਰਾਜੀਵ ਭੱਲਾ ਵੱਲੋਂ ਡਾ. ਹਰਮੀਤ ਸੋਢੀ, ਪ੍ਰੀਤੀ ਭਾਰਦਵਾਜ, ਨਰਸ ਬਲਜੀਤ ਕੌਰ, ਸਟਾਫ ਮੈਂਬਰ ਭੁਪਿੰਦਰ ਸਿੰਘ ਸਮੇਤ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਵਿੱਚ ਵਧੀਆਂ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਹਸਪਤਾਲ ਸਟਾਫ ਅਤੇ ਨਰਸਾਂ ਵੱਲੋਂ ਰੈਂਪ ’ਤੇ ਕੈਟ ਵਾਕ ਕਰਦਿਆਂ ਆਪਣੀ ਪ੍ਰਤਿਭਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਕੀਤਾ।ਇਸ ਮੌਕੇ ਰਾਕੇਸ਼ ਵਿਜ, ਕੁਲਵਿੰਦਰ ਕੌਰ ਕੁੱਕੂ, ਨੀਲਮ ਰਾਣੀ, ਹਰਪ੍ਰੀਤ ਸਿੰਘ, ਅੰਕੁਰ ਸ਼ਰਮਾ, ਰਣਦੀਪ ਸਿੰਘ, ਨੀਟੂ ਦਿਓੜਾ ਅਤੇ ਹਰਸ਼ਰਨ ਕੌਰ ਆਦਿ ਹਾਜ਼ਰ ਸਨ।

WRITTEN BY