Skip to content
Independent perspectives. Global stories.
BREAKING

ਬੀਬਾ ਹਰਸਿਮਰਤ ਬਾਦਲ ਵੱਲੋਂ ਮਨਪ੍ਰੀਤ ’ਤੇ ਤਿੱਖਾ ਹਮਲਾ

Share this story

ਜਲੰਧਰ, 14 ਮਈ (ਪੀ.ਟੀ.)- ਮਨਪ੍ਰੀਤ ਵਲੋਂ ਹਰਸਿਮਰਤ ਬਾਦਲ ਦੇ ਵਿਆਹ ਮੌਕੇ ਮਜੀਠੀਆ ਪਰਿਵਾਰ ਵਲੋਂ ਕਿਸ਼ਤਾਂ ‘ਤੇ ਕਾਰ ਲੈ ਕੇ ਦੇਣ ਸੰਬੰਧੀ ਦਿਤੇ ਗਏ ਬਿਆਨ ‘ਤੇ ਬੀਬੀ ਬਾਦਲ ਨੇ ਠੋਕਵਾਂ ਜਵਾਬ ਦਿਤਾ ਹੈ। ‘ਪੰਜਾਬ ਟਾਇਮਜ਼’ ਨਾਲ ਗਲਬਾਤ ਕਰਦੇ ਹੋਏ ਹਰਸਿਮਰਤ ਨੇ ਕਿਹਾ ਕਿ ਜਹਾਜ਼ਾਂ ਦੇ ਮਾਲਕ ਮਾਪਿਆਂ ਲਈ ਕਾਰ ਦੇਣੀ ਕੋਈ ਵਡੀ ਗਲ ਨਹੀਂ ਹੈ। ਹਰਸਿਮਰਤ ਨੇ ਕਿਹਾ ਕਿ ਉਨ੍ਹਾਂ ਦੀ ਡੋਲੀ ਕਾਰ ਵਿਚ ਨਹੀਂ ਜਹਾਜ਼ ਵਿਚ ਆਈ ਸੀ ਅਤੇ ਉਸ ਸਮੇਂ ਜਹਾਜ਼ ਵਿਚ ਮਨਪ੍ਰੀਤ ਬਾਦਲ ਵੀ ਮੌਜੂਦ ਸਨ।ਬੀਬੀ ਬਾਦਲ ਨੇ ਮਨਪ੍ਰੀਤ ਨੂੰ ‘ਨਮਕ ਹਰਾਮ ਦਸਦੇ ਹੋਏ ਕਿਹਾ ਕਿ ਮਨਪ੍ਰੀਤ ਜਿਸ ਥਾਲੀ ਵਿਚ ਖਾਂਦਾ ਹੈ, ਉਸੇ ਵਿਚ ਛੇਕ ਕਰਦਾ ਹੈ।

WRITTEN BY