ਕੌਂਸਲਿੰਗ ਵਾਲੇ ਸਹਾਇਕ ਲਾਈਨਮੈਨਾਂ ਦੀ ਭਰਤੀ ਦੇ ਨਿਯੁਕਤੀ ਪੱਤਰ ਜਿਮਨੀ ਚੋਣ ਤੋਂ ਬਾਅਦ ਦਿੱਤੇ ਜਾਣਗੇ : ਕਾਂਗੜ
ਫੂਲ ਟਾਊਨ, 13 ਮਈ (ਮੱਖਣ ਸਿੰਘ ਬੁੱਟਰ/ਮਨਦੀਪ ਢੀਂਗਰਾ)- ਬੇਰੁਜਗਾਰ ਲਾਈਨਮੈਨ ਯੂਨੀਅਨ (ਮਾਨ) ਦੇ ਸੂਬਾ ਪ੍ਰਧਾਨ ਬਲਕੌਰ ਸਿਮਘ ਮਾਨ ਦੀ ਅਗਵਾਈ ਵਿਚ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨਾਲ ਇੱਕ ਮੀਟਿੰਗ ਕੀਤੀ ਗਈ।ਜਿਸ ਵਿਚ ਸੂਬਾ ਪ੍ਰਧਾਨ ਨੇ ਕਾਂਗੜ ਨੂੰ ਬੇਰੁਜਗਾਰ ਲਾਈਨਮੈਨਾਂ ਦੀਆਂ ਸਮੱਸਿਆਵਾਂ ਤੋ ਜਾਣੂ ਕਰਵਾਇਆ।ਉਨਾ ਕਿਹਾ ਕਿ ਲਾਈਨਮੈਨ ਤਕਰੀਬਨ ਪਿਛਲੇ 18 ਸਾਲਾਂ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਪਿਛਲੇ ਸਮੇਂ ਦੀਆਂ ਸਰਕਾਰਾਂ ਦੀ ਬੇਰੁਖੀ ਕਾਰਨ ਲਾਈਨਮੈਨ ਰੁਜਗਾਰ ਤੋਂ ਵਾਝੇਂ ਰਹੇ ਹਨ ਪਰ ਹੁਣ ਕਾਂਗਰਸ ਸਰਕਾਰ ਆਉਣ ਤੇ ਉਨਾਂ ਨੂੰ ਰੁਜਗਾਰ ਦੀ ਆਸ ਬੱਝੀ ਹੈ। ਕਾਂਗੜ ਨੇ ਉਕਤ ਲਈਨਮੈਨਾਂ ਨੂੰ ਵਿਸ਼ਵਾਸ਼ ਦਵਾਇਆਂ ਕਿ ਮੈ ਤੁਹਾਡਾ ਵਕੀਲ ਬਣ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੇ ਆਗੂਆ ਦਾ ਇੱਕ ਪੈਨਲ ਬਣਾ ਕੇ ਚੰਡੀਗੜ ਵਿਖੇ ਇਸ ਸੰਬੰਧੀ ਮੁਲਾਕਾਤ ਕਰਵਾਈ ਜਾਵੇਗੀ।ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ 2800 ਸਹਾਇਕ ਲਾਈਨਮੈਨਾਂ ਦੀ ਭਰਤੀ ਦੀ ਪ੍ਰਰਕ੍ਰਿਆ ਚੱਲ ਰਹੀ ਹੈ ਅਤੇ ਜਿੰਨਾ ਦੀ ਕੌਸਲਿੰਗ ਹੋ ਗਈ ਹੈ ਉਨਾਂ ਦੇ ਨਿਯੁਕਤੀ ਪੱਤਰ ਤਿਆਰ ਹਨ ਜੋ ਸ਼ਾਹਕੋਟ ਜਿਮਨੀ ਚੋਣ ਤੋ ਬਾਅਦ ਦੇ ਦਿੱਤੇ ਜਾਣਗੇ। ਇਸ ਮੌਕੇ ਸੂਬੇ ਦੇ ਵੱਖ-ਵੱਖ ਜਿਲਿਆਂ ਤੋਂ ਆਏ ਬੇਰੁਜਗਾਰ ਲਾਈਨਮੈਨਾਂ ਨੇ ਸ਼ਾਹਕੋਟ ਦੀ ਜਿਮਨੀ ਚੋਣ ਵਿਚ ਕਾਂਗਰਸ ਦਾ ਸਾਥ ਦੇਣ ਦਾ ਐਲਾਨ ਕੀਤਾ।ਇਸ ਮੌਕੇ ਚੌਧਰੀ ਵਿਨੈ ਧਰਵਾਲ, ਹਨਪ੍ਰੀਤ, ਗੁਰਪ੍ਰੀਤ ਸਿੰਘ, ਗਰਿਮੀਤ ਸਿਮਘ, ਜੀਵਨ ਥਨੇਠਾ, ਗੁਰਪ੍ਰੀਤ ਢੀਂਗੀ, ਦਲਜੀਤ ਸੰਗਰੂਰ, ਸੁਖਪਾਲ ਬਰਨਾਲਾ ਅਤੇ ਸੁਖਨੰਦਨ ਆਦਿ ਹਾਜ਼ਰ ਸਨ।



