Skip to content
Independent perspectives. Global stories.
BREAKING

ਰੂਪਨਗਰ ਜ਼ਿਲ੍ਹੇ 100 ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਦਾ ਸਮਾਨ ਵੇਚਣ ਬਿਲ ਦਿਤਾ ਜਾਵੇ : ਡੀ.ਸੀ.

Share this story

ਰੂਪਨਗਰ, 13 ਮਈ (ਲਾਡੀ ਖਾਬੜਾ)- ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਦਫਾ 144 ਅਧੀਨ ਕਿਸੇ ਵੀ ਵਪਾਰੀ, ਡੀਲਰ, ਟਰੇਡਰ ਖਾਦ, ਕੀੜੇਮਾਰ ਦਵਾਈਆਂ, ਪੈਸਟੀਸਾਈਡ, ਬੀਜ ਅਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਖਾਦ ਵਸਤੂਆਂ ਦੇ ਵਪਾਰੀ, ਕਪੜਾ ਵਪਾਰੀ ਭਾਵੇਂ ਉਹ ਰੈਡੀਮੇਡ ਕਪੜਿਆਂ ਦਾ ਕੰਮ ਕਰਦੇ ਹੋਣ, ਕੈਮਿਸਟ, ਜਨਰਲ ਕਰਿਆਨਾ ਵਪਾਰੀ ਸਮੇਤ ਕਾਸਮੈਟਿਕਸ, ਬਿਜਲੀ ਦੇ ਸਮਾਨ ਨਾਲ ਸਬੰਧਿਤ ਵਪਾਰੀ, ਪੈਟਰੋਲੀਅਮ ਵਸਤਾਂ ਦੇ ਵਪਾਰੀ ਜਿਵੇਂ ਗਰੀਸ, ਲੁਬਰੀਕੇਂਟ ਆਦਿ ਕੋਈ ਵੀ ਅਜਿਹੀ ਵਸਤੂ ਜਿਸ ਦੀ ਕੀਮਤ 100/-ਰੁਪਏ ਜਾਂ ਇਸ ਤੋਂ ਵਧ ਹੋਵੇ ਬਿਨ੍ਹਾਂ ਸਹੀ ਬਿਲ ਜਾਰੀ ਕਰਨ ਦੇ ਗਾਹਕ ਨੂੰ ਨਾ ਵੇਚਣ ਦੇ ਹੁਕਮ ਜਾਰੀ ਕੀਤੇ ਹਨ, ਭਾਵੇਂ ਗਾਹਕ/ਖਪਤਕਾਰ ਇਸ ਬਿਲ ਦੀ ਮੰਗ ਕਰੇ ਜਾਂ ਨਾ ਕਰੇ । ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਨਿਰਦੇਸ਼ ਦਿਤਾ ਹੈ ਕਿ ਜ਼ਿਲ੍ਹਾ ਰੂਪਨਗਰ ਦੇ ਸਮੂਹ ਵਪਾਰੀ, ਡਲਰ, ਪ੍ਰਚੂਨ ਵਪਾਰੀ, ਮਰਚੈਂਟਸ ਅਤੇ ਦੁਕਾਨਦਾਰ ਚਾਲੂ ਸਟਾਕ ਵੇਚ ਅਤੇ ਖਰੀਦ ਦਾ ਰਜਿਸਟਰ ਅਤੇ ਬਿਲ ਬੁਕ, ਪੂਰਨ ਰੂਪ ਵਿਚ ਮੁਕੰਮਲ ਕਰਦੇ ਰਿਕਾਰਡ ਰਖਣਾ ਯਕੀਨੀ ਬਣਾਉਣਗੇ, ਜਿਸ ਨੂੰ ਸਬੰਧਿਤ ਉਪ ਮੰਡਲ ਮੈਜਿਸਟਰੇਟ, ਕਾਰਜਕਾਰੀ ਮੈਜਿਸਟਰੇਟ, ਇੰਸਪੈਕਟਰ ਅਤੇ ਇਸ ਤੋਂ ਉਪਰਲੇ ਦਰਜੇ ਦੇ ਪੁਲਿਸ ਅਧਿਕਾਰੀ ਜਾਂ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਕਿਸੇ ਹੋਰ ਵਿਅਕਤੀ ਨੂੰ ਵਿਸ਼ੇਸ਼ ਤੌਰ ਤੇ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਹੋਵੇ ਇਸ ਰਿਕਾਰਡ ਨੂੰ ਚੈਕ ਕਰ ਸਕਦੇ ਹਨ। ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਆਮ ਜਨਤਾ ਨੂੰ ਘਟੀਆ ਬੀਜ, ਖਾਦਾਂ , ਕੀੜੇ ਮਾਰ ਦਵਾਈਆਂ ਅਤੇ ਹੋਰ ਵਸਤਾਂ ਆਦਿ ਵੇਚਕੇ ਜਾਂ ਨਿਰਧਾਰਤ ਮੁਲ ਤੋਂ ਵਧ ਕੀਮਤ ਲੈ ਕੇ ਠਗਿਆ ਜਾ ਰਿਹਾ ਹੈ। ਅਜਿਹੇ ਕੇਸਾਂ ਵਿਚ ਲੋਕਾਂ ਨੂੰ ਖਪਤਕਾਰ ਸੁਰਖਿਆ ਐਕਟ 1986 ਅਤੇ ਨਿਯਮ 1987 ਦੀ ਜਾਣਕਾਰੀ ਨਾ ਹੋਣ ਕਰਕੇ ਅਤੇ ਉਨ੍ਹਾਂ ਪਾਸ ਖਰੀਦ ਕੀਤੀ ਵਸਤੂ ਦਾ ਬਿਲ ਨਾ ਹੋਣ ਕਰਕੇ ਸੁਚਜੇ ਢੰਗ ਨਾਲ ਕਾਨੂੰਨ ਸਹਾਇਤਾ ਹੀਂ ਲੈ ਸਕਦੇ। ਇਸ ਨਾਲ ਗਾਹਕ ਨੂੰ ਵੀ ਘਟੀਆ ਜਾਂ ਗਲਤ ਵਸਤਾਂ ਦੀ ਖਰੀਦ ਕਰਨ ਸਬੰਧੀ ਆਪਣੇ ਅਧਿਕਾਰਾਂ ਦੇ ਹੁੰਦੇ ਘਾਟੇ ਬਾਰੇ ਪਤਾ ਲਗ ਸਕੇ ਅਤੇ ਨਾਲ ਹੀ ਵਪਾਰੀ ਡੀਲਰ ਅਤੇ ਟਰੇਡਰ ਵੀ ਆਬਕਾਰੀ ਨਿਯਮਾਂ ਤਹਿਤ ਬਣਦੇ ਆਬਕਾਰੀ ਕਰ ਦੀ ਅਦਾਇਗੀ ਕਰ ਸਕਣ।

WRITTEN BY