ਬਸਪਾ ਸੰਸਦ ਮੈਂਬਰ ਦੀ ਜ਼ਮਾਨਤ ਅਰਜ਼ੀ ਰੱਦ

ਨਵੀਂ ਦਿੱਲੀ 22 ਫਰਵਰੀ (ਪੀ.ਟੀ.)- ਬਸਪਾ ਸੰਸਦ ਮੈਂਬਰ ਧਨੰਜੇ ਸਿੰਘ, ਜਿਸ ਵਿਰੁੱਧ ਉਸ ਦੀ ਪਤਨੀ ਜਾਗ੍ਰਿਤੀ ਸਿੰਘ ਸਮੇਤ ਆਪਣੀ ਨੌਕਰਾਣੀ ਦੀ ਹੱਤਿਆ ਦੇ ਮਾਮਲੇ ’ਚ ਦੋਸ਼ ਲਾਏ ਗਏ ਹਨ, ਦੀ ਜਮਾਨਤ ਦੀ ਅਰਜ਼ੀ ਦਿੱਲੀ ਦੀ ਇੱਕ ਅਦਾਲਤ ਨੇ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਉਹ ਗਵਾਹਾਂ ਉੱਪਰ ਪ੍ਰਭਾਵ ਪਾ ਸਕਦਾ ਹੈ। ਵਧੀਕ ਸੈਸ਼ਨ ਜੱਜ ਲੋਕੇਸ਼ ਕੁਮਾਰ ਸ਼ਰਮਾ ਨੇ ਉਤਰ ਪ੍ਰਦੇਸ਼ ਦੇ ਜੌਨਪੁਰ ਹਲਕੇ ਤੋਂ ਸੰਸਦ ਮੈਂਬਰ ਧਨੰਜੇ ਦੀ ਬੇਨਤੀ ਰੱਦ ਕਰਦਿਆਂ ਕਿਹਾ ਹੈ ਕਿ ਉਹ ਇੱਕ ਪ੍ਰਭਾਵਸ਼ਾਲੀ ਵਿਅਕਤੀ ਹੈ, ਇਸ ਲਈ ਜੇਕਰ ਉਸ ਨੂੰ ਜ਼ਮਾਨਤ ਉਪਰ ਛੱਡ ਦਿੱਤਾ ਗਿਆ ਤਾਂ ਉਹ ਗਵਾਹਾਂ ਨੂੰ ਆਪਣੇ ਪੱਖ ’ਚ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਤੇ ਉਨ੍ਹਾਂ ਉਪਰ ਆਪਣਾ ਦਬਾਅ ਪਾ ਸਕਦਾ ਹੈ।

Send this to a friend