ਓਬਾਮਾ ਵੱਲੋਂ ਦਲਾਈਲਾਮਾ ਨਾਲ ਮੁਲਾਕਾਤ, ਚੀਨ ਨੇ ਜਤਾਇਆ ਵਿਰੋਧ

GGG ਵਾਸ਼ਿੰਗਟਨ, 22 ਫ਼ਰਵਰੀ (ਵਿਸ਼ਵ ਵਾਰਤਾ)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਤਿੱਬਤੀ ਧਰਮਗੁਰੂ ਦਲਾਈਲਾਮਾ ਨੂੰ ਮੁਲਾਕਾਤ ਕੀਤੀ। ਵ੍ਹਾਈਟ ਹਾਊਸ ਵਿਚ ਹੋਈ ਇਸ ਮੁਲਾਕਾਤ ਦੌਰਾਨ ਸ੍ਰੀ ਓਬਾਮਾ ਨੇ ਤਿੱਬਤੀਆਂ ਦੇ ਮਨੁੱਖੀ ਅਧਿਕਾਰਾਂ ਲਈ ਪੁਖ਼ਤਾ ਸਮਰਥਨ ਦੀ ਪੇਸ਼ਕਸ਼ ਕੀਤੀ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਪਹਿਲਾਂ ਹੀ ਇਸ ਮੁਲਾਕਾਤ ਦਾ ਵਿਰੋਧ ਕੀਤਾ ਗਿਆ ਸੀ ਤੇ ਇਸ ਮੁਲਾਕਾਤ ਤੋਂ ਬਾਅਦ ਚੀਨ ਦੇ ਅਧਿਕਾਰੀਆਂ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਦੋਨਾਂ ਦੇਸ਼ਾਂ ਦੇ ਸਬੰਧਾਂ ਨੂੰ ਭਾਰੀ ਨੁਕਸਾਨ ਪਹੁੰਚੇਗਾ। ਵਾਈਟ ਹਾਊਸ ਨੇ ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਲਾਈਲਾਮਾ ਨਾਲ ਓਬਾਮਾ ਦੀ ਬੈਠਕ ਉਨ੍ਹਾਂ ਦੇ ਕੌਮਾਂਤਰੀ ਧਾਰਮਿਕ ਤੇ

ਸੰਸਕ੍ਰਿਤਕ ਨੇਤਾ ਵਜੋਂ ਸੀ। ਓਬਾਮਾ ਨੇ ਦਲਾਈਲਾਮ ਵੱਲੋਂ ਸ਼ਾਂਤੀ ਤੇ ਅਹਿੰਸਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ।

Send this to a friend