Skip to content
Independent perspectives. Global stories.
BREAKING

ਭਾਈ ਜੈਤਾ ਜੀ ਫਾਉਂਡੇਸ਼ਨ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਜੇ.ਈ.ਈ. ਦੇ ਇਮਤਿਹਾਨ ’ਚ 100 ਫੀਸਦੀ ਸਫਲਤਾ

Share this story

ਬਰੇਟਾ, 11 ਮਈ (ਜੈਲ ਕੌਰ ਖਾਲਸਾ) ਪਿਛਲੇ ਦਿਨੀ ਅਖ਼ਬਾਰਾਂ ਵਿੱਚ ਖ਼ਬਰ ਪ੍ਰਕਾਸ਼ਤ ਹੋਈ ਕਿ ਚੰਡੀਗੜ੍ਹ ਦੇ ਸੈਕਟਰ 28 ਸਥਿਤ ਭਾਈ ਜੈਤਾ ਜੀ ਫਾਉਂਡੇਸ਼ਨ (ਬੀ.ਜੇ.ਐਫ.) ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਜੇ.ਈ.ਈ. ਦੇ ਇਮਤਿਹਾਨ ਵਿੱਚ 100 ਫੀਸਦੀ ਸਫਲਤਾ ਹਾਸਿਲ ਕੀਤੀ ਹੈ। ਜੋ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ। ਸਾਡੇ ਸਤਿਕਾਰ ਯੋਗ ਸ੍ਰ:ਹਰਪਾਲ ਸਿੰਘ ਜੀ ਅਮਰੀਕਾ ਤੋਂ ਆਪਣੇ ਵਤਨ ਵਾਪਸ ਆਏ ਜਿਨ੍ਹਾਂ ਨੇ ਆਪਣੇ ਪ੍ਰੀਵਾਰਰਕ ਮੈਂਬਰਾਂ ਅਤੇ ਨਜਦੀਕੀਆਂ ਤੋਂ ਸਹਿਯੋਗ ਲੈ ਕੇ ਉਪਰੋਕਤ ਭਾਈ ਜੈਤਾ ਜੀ ਫਾਉਂਡੇਸ਼ਨ (ਬੀ.ਜੇ.ਐਫ.) ਚੰਡੀਗੜ੍ਹ ਦੀ ਸਥਾਪਨਾਂ ਕੀਤੀ। ਜਿਸ ਦਾ ਮੰਤਵ ਹੈ ਕਿ ਜੋ ਪੰਜਾਬ ਦੇ ਪਿੰਡਾਂ ਅਤੇ ਛੋਟੇ ਕਸਬਿਆਂ ਨਾਲ ਸਬੰਧਤ ਵਿਦਿਆਥੀ ਜੋ ਆਰਥਕ ਮਜਬੂਰੀਆਂ ਕਰਕੇ ਮਿਆਰੀ ਵਿਦਿਅਕ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਨੂੰ ਸਹੂਲਤਾਂ, ਫਰੀ ਰਹਿਣ ਦਾ ਪ੍ਰਬੰਧ, ਖਾਣਾ, ਉਚ ਕੋਟੀ ਦੇ ਸਕੂਲਾਂ ਵਿੱਚ ਦਾਖਲਾ, ਅਤੇ ਕੋਚਿੰਗ ਦੀ ਵਿਸ਼ੇਸ਼ ਸਹੂਲਤ ਦੇ ਕੇ ਭਵਿਖ ਵਿੱਚ ਇੱਕ ਸੋਹਣਾ, ਇਮਾਨਦਾਰ, ਮਿਹਨਤੀ ਪੰਜਾਬ ਵੇਖਣਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲਵਪ੍ਰੀਤ ਕੌਰ ਕਾਹਨਗੜ੍ਹ ਏਮਜ਼ ਦਿਲੀ ਨੇ ਕੀਤਾ।ਲਵਪ੍ਰੀਤ ਕੌਰ ਦਾ ਕਹਿਣਾ ਹੈ ਕਿ ਇੱਕ ਪਛੜੇ ਇਲਾਕੇ ਵਿੱਚ ਏਮਜ਼ ਦਿੱਲੀ ਤੱਕ ਪਹੁਚਣਾ ਭਾਈ ਜੈਤਾ ਜੀ ਫਾਉਂਡੇਸ਼ਨ (ਬੀ.ਜੇ.ਐਫ.) ਚੰਡੀਗੜ੍ਹ ਦੀ ਦੇਣ ਹੈ।
ਲਵਪ੍ਰੀਤ ਕੌਰ ਕਾਹਨਗੜ੍ਹ ਨੇ ਵੀ ਇਹ ਸਭ ਸਹੂਲਤਾਂ ਦੇ ਨਾਲ ਕੋਚਿੰਗ ਵੀ (ਬੀ.ਜੇ.ਐਫ.) ਚੰਡੀਗੜ੍ਹ ਤੋਂ ਹਾਸਿਲ ਕੀਤੀਆਂ ਹਨ ਅਤੇ 95 ਫੀਸਦੀ ਅੰਕ ਪ੍ਰਾਪਤ ਕਰਕੇ +2 ਮੈਡੀਕਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ।
ਉਹ ਭਵਿੱਖ ਵਿੱਚ ਭਾਈ ਜੈਤਾ ਜੀ ਫਾਉਂਡੇਸ਼ਨ (ਬੀ.ਜੇ.ਐਫ.) ਚੰਡੀਗੜ੍ਹ ਅਤੇ ਇਸ ਦੀ ਸਮੁੱਚੀ ਮਨੇਜ਼ਮੈੇਟ ਨੂੰ ਹਮੇਸ਼ਾ ਮਨ ਵਿੱਚ ਵਸਾ ਕੇ ਰੱਖੇਗੀ ਅਤੇ ਦਰਸੇ ਮਾਰਗ ਤੇ ਚਲਦਿਆਂ ਸਮਾਜ਼ ਦੀ ਸੇਵਾ ਨੂੰ ਪਹਿਲ ਦੇਵੇਗੀ। ਇਸ ਲਈ ਸਮੁੱਚੀ ਮਨੇਜ਼ਮੈੇਟ, ਭਾਈ ਜੈਤਾ ਜੀ ਫਾਉਂਡੇਸ਼ਨ (ਬੀ.ਜੇ.ਐਫ.) ਚੰਡੀਗੜ੍ਹ ਅਤੇ ਵਿਦਿਆਰਥੀਆਂ ਨੂੰ ਵਧਾਈਆਂ।

WRITTEN BY