Skip to content
Independent perspectives. Global stories.
BREAKING

ਕਰਨਾਟਕ ਵਿਧਾਨ ਸਭਾ ਚੋਣਾਂ ’ਚ 70 ਫੀਸਦੀ ਤੋਂ ਵਧ ਵੋਟਿੰਗ

Share this story

ਐਗਜ਼ਿਟ ਪੋਲ ’ਚ ਕਿਸੇ ਨੂੰ ਵੀ ਬਹੁਮਤ ਨਹੀਂ, ਕਾਂਗਰਸ ਦਾ ਪੱਲੜਾ ਭਾਰੀ


ਨਵੀਂ ਦਿੱਲੀ/ਬੈਂਗਲੂਰੂ, 12 ਮਈ- ਕਰਨਾਟਕ ਵਿਧਾਨ ਸਭਾ ਦੀਆਂ ਆਣ ਚੋਣਾਂ ਵਿੱਚ 70 ਫੀਸਦੀ ਤੋਂ ਵਧ ਵੋਟਾਂ ਪੋਲ ਹੋਈਆਂ ਹਨ। 6 ਵਜੇ ਤੱਕ ਇਹ ਅੰਕੜਾ 70 ਫੀਸਦੀ ਤੱਕ ਪਹੁੰਚ ਗਿਆ ਸੀ। ਚੋਣਾਂ ਵਿੱਚ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਤਿੱਖੀ ਟੱਕਰ ਹੈ। ਭਾਜਪਾ ਕਾਂਗਰਸ ਨੂੰ ਹਰਾ ਕੇ ਕਰਨਾਟਕ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ। ਦੂਸਰੇ ਪਾਸੇ ਕਾਂਗਰਸ ਵੱਲੋਂ ਇਸ ਚੋਣ ਨੂੰ ਬੇਹੱਦ ਵਕਾਰੀ ਸਮਝਿਆ ਜਾ ਰਿਹਾ ਹੈ। ਇਸ ਚੋਣ ਦਾ 2019 ਦੀ ਲੋਕ ਸਭਾ ਚੋਣ ਉ¤ਪਰ ਵੱਡਾ ਅਸਰ ਪਵੇਗਾ। ਵੋਟਾਂ ਦਾ ਕਾਰਜ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਵੱਖ-ਵੱਖ ਟੀਵੀ ਚੈਨਲਾਂ ਅਤੇ ਹੋਰ ਮੀਡੀਆ ਅਦਾਰਿਆਂ ਵੱਲੋਂ ਕੀਤੇ ਗਏ ਐਗਜ਼ਿਟ ਪੋਲ ਦੌਰਾਨ ਕਿਸੇ ਨੂੰ ਵੀ ਬਹੁਮਤ ਨਾ ਮਿਲਣ ਦੀ ਭਵਿੱਖਵਾਣੀ ਕੀਤੀ ਜਾ ਰਹੀ ਹੈ। ਜ਼ਿਆਦਾਤਰ ਸਰਵਿਆਂ ਵਿੱਚ ਕਾਂਗਰਸ ਦਾ ਪੱਲੜਾ ਭਾਰੀ ਦਿਸ ਰਿਹਾ ਹੈ। ਕਰਨਾਟਕ ਵਿਧਾਨ ਸਭਾ ਦੇ ਅਧਿਕਾਰਿਤ ਚੋਣ ਨਤੀਜੇ 15 ਮਈ ਨੂੰ ਆਉਣਗੇ। ਸੂਬੇ ’ਚ 224 ਸੀਟਾਂ ‘ਚੋਂ 222 ਸੀਟਾਂ ’ਤੇ ਵੋਟਾਂ ਪਈਆਂ ਹਨ।ਕਈ ਟੀ. ਵੀ. ਚੈਨਲਾਂ ਨੇ ਐਗਜ਼ਿਟ ਪੋਲ ’ਚ ਕਾਂਗਰਸ ਨੂੰ ਸਭ ਤੋਂ ਵ¤ਡੀ ਪਾਰਟੀ ਦ¤ਸਿਆ ਹੈ, ਜਿਸ ਦੌਰਾਨ ਕਾਂਗਰਸ ਦਾ ਪ¤ਲੜਾ ਭਾਰੀ ਨਜ਼ਰ ਆ ਰਿਹਾ ਹੈ।ਉਥੇ ਹੀ ਭਾਜਪਾ ਨੂੰ ਦੁਜੇ ਅਤੇ ਜੇ. ਡੀ. ਐਸ. ਨੂੰ ਤੀਜੇ ਨੰਬਰ ’ਤੇ ਦੱਸਿਆ ਗਿਆ ਹੈ। ਕੁ¤ਝ ਚੈਨਲਾਂ ਨੇ ਕਾਂਗਰਸ ਨੂੰ 97-115, ਭਾਜਪਾ ਨੂੰ 80-92 ਅਤੇ ਜੇ. ਡੀ. ਐਸ. ਨੂੰ 22-30 ਸੀਟਾਂ ਦਿ¤ਤੀਆਂ ਹਨ। ਰੁਝਾਨ ਦੱਸ ਰਹੇ ਹਨ ਕਿ ਕਰਨਾਟਕ ਵਿੱਚ ਗੱਠਜੋੜ ਸਰਕਾਰ ਬਣ ਸਕਦੀ ਹੈ।

WRITTEN BY