ਸ. ਦਿਲਜੀਤ ਸਿੰਘ ਬੇਦੀ
ਵਧੀਕ ਸਕੱਤਰ ਸ਼੍ਰੋਮਣੀ ਕਮੇਟੀ
ਸੰਪਰਕ : 98148-98570
ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿੱਚ ਵਜੂਦ ਧਾਰਨ ਕਰਨ ਵਾਲੀ, ਵਿਸ਼ਵ ਵਿੱਚ ਪ੍ਰਵਾਨਗੀ ਹਾਸਲ ਕਰ ਚੁੱਕੀ ਸਮੁੱਚੀ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਨ ਵਾਲੀ, ਨਿਰਵਿਵਾਦ ਮਹਾਨ ਲੋਕਤੰਤਰੀ ਸੰਸਥਾ ਜਿਸ ਦਾ ਲਾਸਾਨੀ ਤੇ ਕੁਰਬਾਨੀਆਂ ਭਰਪੂਰ ਇਤਹਿਾਸ ਹੈ। ਇਸ ਦੀ ਕਾਇਮੀ ਵਾਸਤੇ ਅਨੇਕਾਂ ਸਿੱਖਾਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ, ਹਜ਼ਾਰਾਂ ਜੇਲ੍ਹਾਂ ਵਿੱਚ ਗਏ, ਲੱਖਾਂ ਸਿੱਖ ਇਸ ਲਹਿਰ ਤੋਂ ਅਸਰ ਅੰਦਾਜ ਹੋਏ। ਅੱਜ ਇਸ ਸੰਸਥਾ ਦੀ ਉਮਰ 92 ਸਾਲਾਂ ਦੀ ਹੈ। ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸ. ਸੁੰਦਰ ਸਿੰਘ ਜੀ ਮਜੀਠੀਆ ਸਨ ਅਤੇ ਜੱਥੇਦਾਰ ਅਵਤਾਰ ਸਿੰਘ ਜੀ ਵਰਤਮਾਨ ਪ੍ਰਧਾਨ ਹਨ। ਇਨ੍ਹਾਂ ਦੇ ਦੌਰਾਨ ਪੰਥ ਦੀਆਂ ਮਾਇਆਨਾਜ਼ ਹਸਤੀਆਂ ਇਸ ਸੰਸਥਾ ਦੇ ਪ੍ਰਧਾਨਗੀ ਪਦ ਦੀ ਸੇਵਾ ਨਿਭਾਉਂਦੀਆਂ ਰਹੀਆਂ ਹਨ। ਬਾਬਾ ਖੜਗ ਸਿੰਘ ਨੂੰ 14 ਅਗਸਤ 1921 ਨੂੰ ਇਹ ਸੇਵਾ ਸੌਂਪੀ ਗਈ। ਇਵੇਂ ਹੀ 19 ਫਰਵਰੀ 1922 ਤੋਂ 2 ਅਕਤੂਬਰ 1926 ਤੀਕ ਸ. ਸੁੰਦਰ ਸਿੰਘ ਰਾਮਗੜ੍ਹੀਆ, ਸ. ਬਹਾਦਰ ਮਹਿਤਾਬ ਸਿੰਘ ਤੇ ਸ. ਮੰਗਲ ਸਿੰਘ ਇਸ ਪਦ ’ਤੇ ਰਹੇ। 2 ਅਕਤੂਬਰ 1926 ਤੋਂ ਵੱਖ-ਵੱਖ ਸਮੇਂ ਬਾਬਾ ਖੜਗ ਸਿੰਘ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਦੇ ਰਹੇ। ਉਹ ਛੇ ਵਾਰ ਪ੍ਰਧਾਨਗੀ ਪਦ ’ਤੇ ਸੁਸ਼ੋਭਿਤ ਹੋਏ। ਇਨ੍ਹਾਂ ਤੋਂ ਬਾਅਦ ਮਾਸਟਰ ਤਾਰਾ ਸਿੰਘ ਅਕਤੂਬਰ 1930 ਨੂੰ ਇਸ ਸੰਸਥਾ ਦੇ ਪ੍ਰਧਾਨ ਬਣੇ। ਫਿਰ 13 ਜੂਨ 1936 ਨੂੰ ਉਹ ਮੁੜ ਪ੍ਰਧਾਨ ਚੁਣੇ ਗਏ। ਉਹ ਵੱਖ-ਵੱਖ ਸਮੇਂ 19 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਲਈ ਚੁਣੇ ਗਏ।
ਸ. ਪਰਤਾਪ ਸਿੰਘ ਸ਼ੰਕਰ 4 ਵਾਰ (18 ਜੂਨ 1933 ਤੋਂ 1936 ਤੀਕ), ਸੰਤ ਚੰਨਣ ਸਿੰਘ (1962 ਤੋਂ 1972) ਤੀਕ 11 ਵਾਰ, ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ 29 ਵਾਰ (30 ਨਵੰਬਰ 1972 ਤੋਂ 23 ਮਾਰਚ 1986 ਤੀਕ, 30 ਨਵੰਬਰ 1986 ਤੋਂ 1990 ਤੀਕ, 13 ਨਵੰਬਰ 1991 ਤੋਂ 1999 ਤੀਕ ਅਤੇ ਫਿਰ 27 ਜੁਲਾਈ 2003 ਤੋਂ 31 ਮਾਰਚ 2004 ਤੀਕ ਪ੍ਰਧਾਨਗੀ ਪਦ ਸੰਭਾਲਿਆ। ਕਈ ਹੋਰ ਪੰਥਕ ਜਾਹੋ-ਜਲਾਲ ਵਾਲੇ ਨੀਤੀਵਾਨ ਇਸ ਸੰਸਥਾ ਦੇ ਮੁਖੀ ਵੱਜੋਂ ਸੇਵਾ ਨਿਭਾਉਂਦੇ ਰਹੇ। 23 ਨਵੰਬਰ 2005 ਤੋਂ ਪੰਥਕ ਸੇਵਕ, ਦਾਰਸ਼ਨਿਕ ਦ੍ਰਿਸ਼ਟੀ ਦੇ ਮਾਲਕ ਜੱਥੇਦਾਰ ਅਵਤਾਰ ਸਿੰਘ ਨੂੰ ਪੰਥ ਵੱਲੋਂ ਇਹ ਮਹਾਨ ਸੇਵਾ ਸੌਂਪੀ ਗਈ, ਜੋ ਉਹ ਬਾਖ਼ੂਬੀ ਅੱਜ ਤੀਕ ਨਿਭਾਉਂਦੇ ਆ ਰਹੇ ਹਨ।
ਗੁਰਪੁਰਵਾਸੀ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ, ਇਕੱਲੀ ਸਰਬ-ਪ੍ਰਵਾਨਿਤ ਤੇ ਸਰਬ ਸਤਿਕਾਰਤ ਹਸਤੀ ਸਨ, ਜੋ 29 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਉਨ੍ਹਾਂ ਨੇ ਆਪਣੇ ਕਾਰਜ ਕਾਲ ਵਿੱਚ ਇਕ ਸੁਗਠਿਤ ਗੁਰਦੁਆਰਾ ਪ੍ਰਬੰਧ ਹੀ ਨਹੀਂ ਉਸਾਰਿਆ, ਸਗੋਂ ਉਹ ਸਿੱਖਾਂ ਦੀ ਰਾਜਨੀਤੀ ਦੀ ਵੀ ਰੀੜ੍ਹ ਦੀ ਹੱਡੀ ਅਖਵਾਉਂਦੇ ਰਹੇ। ਇਤਹਿਾਸ ਅਜਿਹੇ ਵਿਅਕਤੀਆਂ ਦੀ ਕਾਰਗੁਜ਼ਾਰੀ ਤੇ ਕੀਰਤੀ ਨੂੰ ਸੋਨੇ ਦੇ ਅੱਖਰਾਂ ਵਿੱਚ ਸੰਭਾਲਣ ਲਈ ਤਤਪਰ ਰਹਿੰਦਾ ਹੈ। ਉਨ੍ਹਾਂ ਦੀ ਭੂਮਿਕਾ, ਦੇਣ, ਸਰਪ੍ਰਸਤੀ ਤੇ ਅਗਵਾਈ ਬੇਮਿਸਾਲ ਸੀ। ਉਨ੍ਹਾਂ ਦੀਆਂ ਬੇਨਜ਼ੀਰ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉਨ੍ਹਾਂ ਨੂੰ ‘ਪੰਥ ਰਤਨ’ ਦੀ ਉਪਾਧੀ ਨਾਲ ਜਥੇਦਾਰ ਅਵਤਾਰ ਸਿੰਘ ਜੀ ਦੀ ਪ੍ਰਧਾਨਗੀ ਸਮੇਂ ਹੀ ਸਨਮਾਨਿਤ ਕੀਤਾ ਗਿਆ।
ਜਥੇਦਾਰ ਅਵਤਾਰ ਸਿੰਘ ਜੀ ਅਹਿਜੇ ਵਿਅਕਤੀ ਹਨ, ਜਿਨ੍ਹਾਂ ਨੇ 2005 ਤੋਂ ਹੁਣ 2014 ਤੀਕ ਲਗਾਤਾਰ ਸੱਤ ਵਰ੍ਹੇ ਪ੍ਰਧਾਨਗੀ ਪਦ ਨੂੰ ਸਿੱਖ ਕੌਮ ਦੀ ਬੇਹਤਰੀ ਲਈ ਹੀ ਨਹੀਂ ਵਰਤਿਆ, ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰੰਪਰਕ ਪ੍ਰਬੰਧ ਵਿੱਚ ਨਵੀਆਂ ਤੇ ਨਿਵੇਕਲੀਆਂ ਸੋਧਾਂ ਤੇ ਸੇਧਾਂ ਦੇ ਕੇ ਇਸ ਦੀ ਦਸ਼ਾ-ਦਿਸ਼ਾ ਨੂੰ ਬਦਲਣ ਲਈ ਨੇਕਦਿਲੀ ਨਾਲ ਭਰਪੂਰ ਰੂਪ ਵਿੱਚ ਫੈਸਲਾਕੁੰਨ ਯੋਗਦਾਨ ਪਾਇਆ। ਗੁਰਪੁਰਵਾਸੀ ਜਥੇਦਾਰ ਟੌਹੜਾ ਜੀ ਦੇ ਪ੍ਰਧਾਨਗੀ ਦੇ ਏਨੇ ਲੰਮੇਰੇ ਦੌਰ ਤੋਂ ਬਾਅਦ ਕੇਵਲ ਜੱਥੇਦਾਰ ਅਵਤਾਰ ਸਿੰਘ ਹੀ ਅਜਿਹੇ ਮਾਇਆਨਾਜ਼ ਹਸਤੀ ਹਨ, ਜਿਨ੍ਹਾਂ ਨੇ ਏਨਾ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਦਿਆਂ ਇਸ ਦੇ ਬਿੰਬ, ਚਰਿੱਤਰ ਤੇ ਮੂੰਹ-ਮੁਹਾਂਦਰੇ ਨੂੰ ਪਦਾਰਥ ਪੱਧਰ ਅਤੇ ਸਿੱਖ ਕੌਮ ਦੇ ਰੂਹਾਨੀ ਕੇਂਦਰਾਂ ਦੀ ਦਿੱਖ-ਦੇਖ ਨੂੰ ਸੰਵਾਰਦੇ ਹੋਏ ਉਸ ਦੀਆਂ ਸੁਖ-ਸੁਵਿਧਾਵਾਂ ਤੇ ਜ਼ਰੂਰਤਾਂ ਨੂੰ ਭਵਿੱਖ ਰੂਪੀ ਸੰਭਾਵਨਾਵਾਂ ਨਾਲ ਜੋੜ ਕੇ ਅਜਿਹੀ ਵਿਉਂਤਕਾਰੀ ਕੀਤੀ ਹੈ, ਅਜਿਹੇ ਉਦਮ ਕੀਤੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਇੱਕ ਜੀਵੰਤ, ਫਿਰਾਖ-ਦਿਲ ਤੇ ਪਰਿਵਰਤਨਸ਼ੀਲ ਮਾਨਸਿਕਤਾ ਦੇ ਮਾਲਕ ਹਨ। ਉਨ੍ਹਾਂ ਦੇ 9 ਸਾਲ ਦੇ ਕਾਰਜਕਾਲ (2005-2014) ਦੇ ਦੌਰਾਨ ਉਨ੍ਹਾਂ ਵੱਲੋਂ ਗੁਰੂ-ਪੰਥ ਦੀ ਸੇਵਾ ਲਈ ਵਿਉਂਤੀਆਂ ਗਈਆਂ ਯੋਜਨਾਵਾਂ, ਪੂਰੇ ਕੀਤੇ ਪ੍ਰੋਜੈਕਟ, ਆਰੰਭ ਕੀਤੇ ਗਏ ਕਾਰਜ ਅਤੇ ਪ੍ਰਸ਼ਾਸਕੀ, ਸਿੱਖਿਆ, ਧਾਰਮਿਕ ਸੇਵਾ ਦੇ ਦ੍ਰਿਸ਼ਟੀ ਤੋਂ ਕੀਤੇ ਗਏ ਯੋਜਨਾਬੱਧ ਉਪਰਾਲਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕਰਦੀ, ਸਗੋਂ ਇਨ੍ਹਾਂ ਵਿਉਂਤਬੰਦੀਆਂ ਪਿੱਛੇ ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ, ਧਾਰਮਿਕ ਪਰਿਪੇਖ, ਲੋਕਤੰਤਰੀ ਸੰਦਰਭ ਅਤੇ ਕੌਮੀ ਪ੍ਰਸੰਗਾਂ ਨੂੰ ਸਮਿਲਤ ਰੂਪ ਵਿੱਚ ਕਾਰਜਸ਼ੀਲ ਹੋਏ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਸੇਵਾ ਕਾਲ ਦੌਰਾਨ 15 ਕਾਲਜਾਂ, 18 ਸਕੂਲਾਂ ਦੀ ਸਥਾਪਨਾ ਕੀਤੀ ਤਾਂ ਜੋ ਸਿੱਖ ਕੌਮ ਦੇ ਬੱਚੇ ਤਕਨੀਕੀ, ਮਕਾਨਕੀ, ਕੰਪਿਊਟਰੀ ਕ੍ਰਿਤ ਤੇ ਸੰਚਾਰ ਦੇ ਖੇਤਰ ਵਿੱਚ ਟ੍ਰੇਂਡ ਹੋ ਕੇ ਦੇਸ਼-ਕੌਮ ਦੀ ਸੇਵਾ ਕਰ ਸਕਣ। ਆਉਣ ਵਾਲੇ ਦੋ ਸਾਲਾਂ ਵਿੱਚ 10 ਨਵੇਂ ਕਾਲਜ, 11 ਨਵੇਂ ਸਕੂਲ ਖੋਲ੍ਹਣ ਦੀ ਉਨ੍ਹਾਂ ਦੀ ਯੋਜਨਾ ਹੈ। ਸਿੱਖ ਕੌਮ ਜਿਹੜੀ ਸਮੁੱਚੇ ਦੇਸ਼ ਵਿੱਚ ਆਟੇ ਵਿੱਚ ਲੂਣ ਦੇ ਬਰਾਬਰ ਮਿੱਥੀ ਜਾਂਦੀ ਹੈ, ਉਸ ਦੀ ਭੂਮਿਕਾ (ਐਕਸੀਲੈਂਟ) ਦੇ ਅਧਾਰ ’ਤੇ ਯਹੂਦੀਆਂ ਨਾਲੋਂ ਵੀ ਬੇਹਤਰ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੇ ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ ਲਈ ਪਹਿਲ ਵਿੱਦਿਅਕ ਤੇ ਤਕਨੀਕੀ ਸੰਸਥਾਵਾਂ ਨੂੰ ਦਿੱਤੀ। ਕੌਮ ਦੀ ਪੁਨਰ ਉਸਾਰੀ ਲਈ ਵਿਦਵਾਨ ਤੇ ਪੜ੍ਹੀਆਂ-ਲਿਖੀਆਂ ਤੇ ਧਰਮ ਵਿੱਚ ਪਰਪੱਕ ਧੀਆਂ ਤੇ ਮਾਵਾਂ ਦੀ ਲੋੜ ਨੂੰ ਸਮਝਦੇ ਹੋਏ, ਉਨ੍ਹਾਂ ਨੇ ਇਸਤਰੀ ਦੀ ਭੂਮਿਕਾ ਨੂੰ ਸਾਹਮਣੇ ਰੱਖ ਕੇ ਵੋਮੈਨ ਸਕੂਲ ਤੇ ਕਾਲਜ ਖੋਲ੍ਹੇ।
ਸਭ ਤੋਂ ਖੁਸ਼ੀ ਵਾਲੀ ਗੱਲ ਹੈ ਕਿ ਭਾਰਤ ਦੀ ਘੱਟ-ਗਿਣਤੀ ਕੌਮ ਨੇ ਪਹਿਲਾਂ ਸਰਕਾਰੀ ਪੱਧਰ ’ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕਰਵਾਈ ਤੇ ਹੁਣ ਜੱਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਵਸੀਲਿਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਤਾਂ ਜੋ ਗੁਰੂ ਦੇ ਤ੍ਰੈਕਾਲੀ ਸੁਨੇਹੇ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਿੱਖਾਂ ਦੀਆਂ ਅਜਿਹੀਆਂ ਨਵੀਆਂ ਪੀੜ੍ਹੀਆਂ ਤਿਆਰ ਕੀਤੀਆਂ ਜਾਣ, ਜੋ ਕੌਮ ਦੀਆਂ ਦੂਤ ਬਣ ਕੇ ਵਿਸ਼ਵ-ਭਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣ। ਸਾਡੀ ਸੰਮਤੀ ਹੋਵੇ ਜਾਂ ਨਾ ਸ. ਮਨਮੋਹਨ ਸਿੰਘ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਹਨ, ਅਸਲ ਵਿੱਚ ਆਪਣੀ ਸ਼ਖ਼ਸੀਅਤ ਦੇ ਬਲਬੂਤੇ ’ਤੇ ਆਪਣੀ ਐਕਸੀਲੈਂਟ ਕਰਕੇ ਹੀ ਇਸ ਅਹੁਦੇ ’ਤੇ ਹਨ। ਸ. ਜੇ,ਜੇ. ਸਿੰਘ, ਸ. ਬਿਕਰਮ ਸਿੰਘ ਜੋ ਭਾਰਤੀ ਫੌਜ ਦੇ ਸਾਬਕਾ ਤੇ ਵਰਤਮਾਨ ਮੁਖੀ ਹਨ, ਉਹ ਆਪਣੀ ਲਿਆਕਤ ਕਰਕੇ ਹੀ ਇਨ੍ਹਾਂ ਮਹਾਨ ਅਹੁਦਿਆਂ ਨੂੰ ਪ੍ਰਾਪਤ ਕਰ ਸਕੇ, ਏਅਰ ਮਾਰਸ਼ਲ ਸ. ਅਰਜਨ ਸਿੰਘ ਦੀ ਤਾਰੀਫ ਲਈ ਮੇਰੇ ਪਾਸ ਸ਼ਬਦ ਨਹੀਂ ਹਨ। ਇਹ ਇੱਕ-ਦੋ ਸੰਕੇਤ ਮੈਂ ਇਸ ਲਈ ਦਿੱਤੇ ਹਨ ਕਿ ਸਿੱਖਾਂ ਨੂੰ ਅਜਿਹੀਆਂ ਲਾਮਿਸਾਲ ਹਸਤੀਆਂ ਦੀ ਲੋੜ ਹੈ ਅਤੇ ਅਜਿਹੀ ਪਨੀਰੀ ਤਿਆਰ ਕਰਨ ਲਈ ਜੱਥੇਦਾਰ ਅਵਤਾਰ ਸਿੰਘ ਦਾ ਸੁਪਨਾ ਨਵੀਆਂ ਸੰਸਥਾਵਾਂ ਦੀ ਕਾਰਜ ਕੁਸ਼ਲਤਾ ਰਾਹੀਂ ਹੀ ਪੂਰਾ ਹੋਣਾ ਹੈ।
ਇਸੇ ਪ੍ਰਸੰਗ ਵਿੱਚ ਹੀ ਪੰਜਾਬ ਵਿੱਚੋਂ ਨਸ਼ੇ ਦੀ ਲਾਹਨਤ ਨੂੰ ਦੂਰ ਕਰਨ ਲਈ ਵਿੱਢੀਆਂ ਗਈਆਂ ਸਕੀਮਾਂ ਵਿੱਚ ਪ੍ਰਧਾਨ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਤਿਆਰ ਕਰਨਾ, ਜਿਥੇ ਸੰਕੇਤ ਵੱਜੋਂ ਮਹੱਤਤਾ ਰੱਖਦਾ ਹੈ, ਉਥੇ ਇਸ ਦੀ ਅਗਲੀ ਭੂਮਿਕਾ ਵੀ ਨਿਰਵਿਵਾਦ ਹੈ। ਤੀਸਰੇ ਵਿਸ਼ਵ ਕਬੱਡੀ ਕੱਪ ਲਈ ਭਾਰਤੀ ਟੀਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਵਿੱਚੋ ਦੋ/ਤਿੰਨ ਖਿਡਾਰੀ ਸ਼ਾਮਿਲ ਕੀਤੇ ਗਏ ਹਨ, ਇਥੋਂ ਇਸ ਟੀਮ ਦੀ ਕਾਰਗੁਜ਼ਾਰੀ ਬਿੰਬਤ ਹੁੰਦੀ ਹੈ। ਇਥੇ ਹੀ ਬੱਸ ਨਹੀਂ ਕਦੇ ਵਿਸ਼ਵ-ਭਰ ਵਿੱਚ ਹਾਕੀ ਦੀ ਟੀਮ ਪੰਜਾਬੀਆਂ ਦੇ ਹਵਾਲੇ ਨਾਲ ਤਿਆਰ ਹੋਈ ਮੰਨੀ ਜਾਂਦੀ ਸੀ। ਅਸੀ ਵਰਲਡ ਕੱਪ ਵੀ ਜਿੱਤਿਆ। ਪੰਜਾਬ ਹਾਕੀ ਦੀ ਨਰਸਰੀ ਮੰਨਿਆ ਜਾਂਦਾ ਹੈ। ਜੱਥੇਦਾਰ ਅਵਤਾਰ ਸਿੰਘ ਨੇ ਅਜੋਕੇ ਸਮੇਂ ਵਿੱਚ ਵਰਤਮਾਨ ਲੋੜਾਂ ਦੇ ਅਨੁਕੂਲ ਇੱਕ ਬੇਹਤਰੀਨ ਟੀਮ ਤਿਆਰ ਕਰਨ ਲਈ ਸਕੂਲਾਂ/ਕਾਲਜਾਂ ਵਿੱਚ ਹਾਕੀ ਦੀ ਨਰਸਰੀ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸਾਕਾ ਨੀਲਾ ਤਾਰਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉ¤ਤੇ ਫੌਜੀ ਹਮਲੇ ਨੂੰ ਬਰਦਾਸ਼ਤ ਨਾ ਕਰਦਿਆਂ, ਜਿਨ੍ਹਾਂ ਧਰਮੀ ਫੌਜੀਆਂ ਨੇ ਆਪਣੀ ਧਾਰਮਿਕ ਨਿਸ਼ਠਾ ਦੇ ਅੰਤਰਗਤ ਫੌਜ ਨੂੰ ਤਿਲਾਂਜਲੀ ਦੇ ਦਿੱਤੀ ਸੀ, ਉਨ੍ਹਾਂ ਦੇ ਇਸ ਉ¤ਦਮ ਦਾ ਸਤਿਕਾਰ ਕਰਦੇ ਹੋਏ ਜੱਥੇਦਾਰ ਅਵਤਾਰ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਤੀ ਧਰਮੀ ਫੌਜੀ ਨੂੰ 50-50 ਹਜ਼ਾਰ ਰੁਪਏ ਦੇਣ ਦਾ ਫੈਸਲਾ ਲਿਆ ਅਤੇ ਇਨ੍ਹਾਂ ਦੇ ਪਰਿਵਾਰਾਂ ਦੀ ਅਤੇ ਬੇਟੀਆਂ ਦੀਆਂ ਸ਼ਾਦੀਆਂ ’ਤੇ ਦਿਲ ਖੋਲ੍ਹ ਕੇ ਮੱਦਦ ਕੀਤੀ। ਯਥਾ ਸੰਭਵ ਧਰਮੀ ਫੌਜੀਆਂ ਦੇ ਪੁਨਰ ਵਸੇਬੇ ਲਈ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ, ਜੋਧਪੁਰ ਜੇਲ੍ਹ ਵਿੱਚ ਲੰਮਾ ਸਮਾਂ ਨਜ਼ਰਬੰਦ ਰਹੇ ਸਿੰਘਾਂ ਦੀ ਵੀ ਇਨ੍ਹਾਂ ਦਿਲ ਖੋਲ੍ਹ ਕੇ ਮੱਦਦ ਕੀਤੀ। ਮੈਂ ਮਹਿਸੂਸ ਕਰਦਾ ਹਾਂ ਕਿ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਨੂੰ ਬੜੀ ਕਦਰ ਦੀ ਨਿਗ੍ਹਾ ਨਾਲ ਦੇਖਦੀ ਹੈ।
ਇਸ ਵੇਲੇ ਪੰਜਾਬ ਵਿੱਚ ਦੋ ਤਰ੍ਹਾਂ ਦੀ ਕੈਂਸਰ ਬਹੁਤ ਚਰਚਾ ਵਿੱਚ ਹੈ। ਇਕ ਨਸ਼ੇ ਦਾ ਕੈਂਸਰ, ਦੂਜਾ ਸਿਹਤ ਦਾ ਕੈਂਸਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਰੀਬ ਮਰੀਜ਼ਾਂ ਦੀ ਸਹਾਇਤਾ ਲਈ ਵੀ ਪੰਥ ਦੀਆਂ ਗੋਲਕਾਂ ਖੋਲ੍ਹੀਆਂ ਹਨ ਅਤੇ ਗੁਰੂ ਰਾਮਦਾਸ ਹਸਪਤਾਲ ਵਿੱਚ ਹੀ ਇਕ ਕੈਂਸਰ ਹਸਪਤਾਲ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਅਜੋਕੇ ਦੌਰ ਦੀਆਂ ਨਵੀਨਤਮ ਮਸ਼ੀਨਾਂ ਲਿਆਂਦੀਆ ਗਈਆਂ ਹਨ ਤਾਂ ਜੋ ਨਿਤਾਣਿਆਂ ਦੀ ਸਹਾਇਤਾ ਲਈ ਲੋੜੀਂਦੇ ਉ¤ਦਮ ਕੀਤੇ ਜਾ ਸਕਣ। ਪ੍ਰਧਾਨ ਸਾਹਿਬ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਵਰਗ ਨੇ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਆਪਣੀਆਂ ਤਨਖਾਹਾਂ ਵਿੱਚੋਂ ਖੁੱਲ੍ਹੇ ਦਿਲ ਨਾਲ ਫੰਡ ਇਕੱਤਰ ਕਰਕੇ ਦਿੱਤਾ ਹੈ। ਇਸ ਉ¤ਦਮ ਦੀ ਵੀ ਸੰਗਤਾਂ ਨੇ ਸ਼ਲਾਘਾ ਕੀਤੀ ਹੈ।
1984 ਦੇ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਏ ਅਣਗਿਣਤ ਸਿੰਘ-ਸਿੰਘਣੀਆਂ ਭੁਝੰਗੀਆਂ, ਜਿਨ੍ਹਾਂ ਦੇ ਨਾਮ ਵਾਹਿਗੁਰੂ ਆਪ ਜਾਣਦਾ, ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਕੌਮ ਨਿਰੰਤਰ ਮੰਗ ਕਰਦੀ ਆ ਰਹੀ ਸੀ, ਜੱਥੇਦਾਰ ਅਵਤਾਰ ਸਿੰਘ ਨੇ ਕੌਮ ਦੀ ਇਸ ਇ¤ਛਾ ਦੀ ਪੂਰਤੀ ਲਈ ਉਚੇਚੀ ਦਿਲਚਸਪੀ ਲੈ ਕੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਉਣ ਦਾ ਉਪਰਾਲਾ ਕੀਤਾ ਹੈ। ਕੌਮ ਇਸ ਨੂੰ ਇਤਿਹਾਸਿਕ ਉ¤ਦਮ ਮੰਨਦੀ ਹੈ। ਭਾਰਤ ਦੇ ਲੋਕਤੰਤਰੀ ਇਤਿਹਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਭਾਰਤੀ ਫੌਜ ਦਾ ਹਮਲਾ ਇਕ ਬਦਨੁਮਾ ਧੱਬੇ ਦੇ ਰੂਪ ਵਿੱਚ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਅਤੇ ਕੌਮ ਇਸ ਨੂੰ ਅੱਜ ਵੀ ਅੱਡੀ ਦਾ ਜ਼ਖਮ ਮੰਨਦੀ ਹੈ।
ਜੱਥੇਦਾਰ ਅਵਤਾਰ ਸਿੰਘ ਜੀ ਧਾਰਮਿਕ, ਸਮਾਜਿਕ, ਰਾਜਨੀਤਿਕ ਸਰਗਰਮੀਆਂ ਦੀ ਲਗਨ ਸਦਕਾ ਹਮੇਸ਼ਾਂ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਨਿਧੜਕ ਜਰਨੈਲ ਵਾਂਗ ਵਿਚਰਦੇ ਹਨ। ਇਨ੍ਹਾਂ ਨੂੰ ਪੰਥਕ ਕਾਰਜਾਂ ਵਿੱਚ ਖੁਲ੍ਹਦਿਲੀ ਨਾਲ ਹਿੱਸਾ ਲੈਣ ਕਰਕੇ ਕਈ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ। ਪਰ ਇਨ੍ਹਾਂ ਅੰਦਰ ਜੋ ਪੰਥਕ ਸੇਵਾ ਦੀ ਭਾਵਨਾ ਹੈ, ਇਸੇ ਸਦਕਾ ਇਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਧਾਰਨ ਮੈਂਬਰ ਤੋਂ ਸੇਵਾ ਆਰੰਭ ਕਰਕੇ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੀ ਪਦਵੀਂ ਦਾ ਸਫਰ, ਸਫਲਤਾ ਸਹਿਤ ਤਹਿ ਕੀਤਾ।
ਜੱਥੇਦਾਰ ਅਵਤਾਰ ਸਿੰਘ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਪੰਥਕ ਟਿਕਟ ਤੋਂ ਮੈਂਬਰ ਸ਼੍ਰੋਮਣੀ ਕਮੇਟੀ ਚੁਣੇ ਗਏ। ਇੱਕ ਸਾਲ ਬਾਅਦ 23 ਅਕਤੂਬਰ, 2005 ਫਖ਼ਰ-ਏ-ਕੌਮ ਪੰਥ ਰਤਨ ਡਾ: ਸ. ਪ੍ਰਕਾਸ਼ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਪਹਿਲੀ ਵਾਰ ਸਰਵ-ਸੰਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਜਾਣ ਦਾ ਮਾਣ ਹਾਸਲ ਹੋਇਆ। ਕੇਵਲ ਇੱਕ ਸਾਲ ਮੈਂਬਰ ਸ਼੍ਰੋਮਣੀ ਕਮੇਟੀ ਰਹਿਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਦੀ ਪਦਵੀਂ ’ਤੇ ਬਿਰਾਜਮਾਨ ਹੋਣਾ ਜੱਥੇਦਾਰ ਅਵਤਾਰ ਸਿੰਘ ’ਤੇ ਸੱਚੇ ਪਾਤਸ਼ਾਹ, ਸਤਿਗੁਰਾਂ ਦੀ ਬਖਸ਼ਿਸ਼ ਹੀ ਹੈ। ਗੁਰੂ-ਘਰ ਤੋਂ ਵਰੋਸਾਏ ਜੱਥੇਦਾਰ ਜੀ ਨੂੰ ਪ੍ਰਧਾਨਗੀ ’ਤੇ ਬਿਰਾਜਮਾਨ ਹੋਣ ਦਾ ਸੱਤਵੀਂ ਵਾਰ ਨਿਰੰਤਰ ਮਾਣ-ਸਤਿਕਾਰ ਹਾਸਲ ਹੋਇਆ। ਜੱਥੇਦਾਰ ਅਵਤਾਰ ਸਿੰਘ ਆਮ ਥਾਵਾਂ ਅਤੇ ਸਟੇਜਾਂ ’ਤੇ ਪਰਵਾਨਦੇ ਹਨ ਕਿ ਮੈਨੂੰ ਇਹ ਪਦਵੀ ਗੁਰੂ ਬਖਸ਼ਿਸ਼ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਥੀ ਵਫ਼ਾਦਾਰੀ ਤੇ ਸਮਰਪਿਤ ਭਾਵਨਾ ਕਰਕੇ ਪ੍ਰਾਪਤ ਹੋਈ ਤੇ ਅੱਜ ਵੀ ਅਕਾਲ ਪੁਰਖ ਕਰਤਾ ਵਾਹਿਗੁਰੂ ਹੀ ਮੇਰੇ ਪਾਸੋਂ ਪੰਥਕ ਸੇਵਾ ਕਰਵਾ ਰਿਹਾ ਹੈ।
ਜੱਥੇਦਾਰ ਅਵਾਤਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਕੀਰਤਨ ਪ੍ਰੰਪਰਾ ਤੇ ਮਰਿਯਾਦਾ ਦਾ ਪੂਰਨ ਗਿਆਨ ਹੈ। ਉਨ੍ਹਾਂ ਨੇ ਪ੍ਰਧਾਨਗੀ ਪਦਵੀਂ ਸੰਭਾਲਦਿਆਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਾਤਨ ਕੀਰਤਨ ਪ੍ਰੰਪਰਾ ਨੂੰ ਬਹਾਲ ਕਰਨ ਲਈ ਤੰਤੀ ਸਾਜ਼ਾਂ ਨਾਲ ਕੀਰਤਨ ਆਰੰਭ ਕਰਵਾਇਆ। ਨਸ਼ਿਆ, ਪਤਿਤਪੁਣੇ ਤੇ ਭਰੂਣ ਹੱਤਿਆ ਆਦਿ ਸਮਾਜਿਕ ਬੁਰਾਈਆਂ ਦੇ ਵਿਰੁੱਧ ਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਜ਼ੋਰਦਾਰ ਲਹਿਰ ਆਰੰਭ ਕੀਤੀ। ‘ਅੰਮ੍ਰਿਤ ਛਕੋ’ ਲਹਿਰ ਚਲਾ ਕੇ ਹਰ ਪ੍ਰਾਂਤ ਵਿੱਚ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ। ਇਕੱਲੇ ਜੰਮੂ ਕਸ਼ਮੀਰ ਵਿੱਚ ਹੀ 30 ਹਜ਼ਾਰ ਤੋਂ ਵਧੇਰੇ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ।
ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਾਸਤੇ ਜੱਥੇਦਾਰ ਅਵਤਾਰ ਸਿੰਘ ਜੀ ਨੇ ਜਿੰਨੀ ਦੇਸ਼-ਵਿਦੇਸ਼ ਵਿੱਚ ਪ੍ਰਚਾਰ ਹਿਤ ਯਾਤਰਾ ਕੀਤੀ ਹੈ, ਉਹ ਵੀ ਇਕ ਇਤਿਹਾਸਿਕ ਕੀਰਤੀਮਾਨ ਹੈ। ਉਹ ਹਰ ਧਾਰਮਿਕ ਸਮਾਗਮ ਸਮੇਂ ਪਹੁੰਚਣ ਲਈ ਯਤਨਸ਼ੀਲ ਹੁੰਦੇ ਹਨ। ਇਨ੍ਹਾਂ ਦੇ ਉ¤ਦਮ ਉਤਸ਼ਾਹ ਸਦਕਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਸਿੱਖ ਮਿਸ਼ਨ ਸਥਾਪਤ ਹੋਏ ਹਨ। ਇਨ੍ਹਾਂ ਦੇ ਪ੍ਰਧਾਨਗੀ ਕਾਰਜਕਾਲ ਸਮੇਂ ਸਿੱਖ ਮਿਸ਼ਨ ਜੰਮੂ, ਸਿੱਖ ਮਿਸ਼ਨ ਦਿੱਲੀ, ਸਿੱਖ ਮਿਸ਼ਨ ਹੈਦਰਾਬਾਦ, ਸਿੱਖ ਮਿਸ਼ਨ ਕਾਸ਼ੀਪੁਰ (ਉ¤ਤਰਾਖੰਡ), ਸਿੱਖ ਮਿਸ਼ਨ ਰਾਏਪੁਰ (ਛੱਤੀਸਗੜ੍ਹ), ਸਿੱਖ ਮਿਸ਼ਨ ਗੰਗਾਨਗਰ (ਰਾਜਸਥਾਨ), ਸਿੱਖ ਮਿਸ਼ਨ ਗੁਰਦੁਆਰਾ ਪਲਾਹ ਸਾਹਿਬ ਹਿਮਾਚਲ ਅਤੇ ਸਿੱਖ ਮਿਸ਼ਨ ਇੰਦੌਰ ਆਦਿ ਸਥਾਪਤ ਹੋਏ।
ਧਰਮ ਪ੍ਰਚਾਰ ਤੇ ਸਿੱਖ ਵਿਰਸਾ ਸੰਭਾਲ ਮੁਹਿੰਮਾ ਆਰੰਭ ਕੀਤੀਆਂ ਗਈਆਂ, ਜੋ ਸਫਲਤਾ ਪੂਰਵਕ ਚੱਲ ਰਹੀਆਂ ਹਨ। ਅੰਮ੍ਰਿਤ ਸੰਚਾਰ, ਨਗਰ ਕੀਰਤਨ, ਢਾਡੀ ਦਰਬਾਰ, ਪਾਠ ਬੋਧ ਸਮਾਗਮ, ਰਾਗਾਂ ਅਧਾਰਤ ਕੀਰਤਨ ਦਰਬਾਰ, ਮੈਡੀਕਲ ਕੈਂਪ, ਵਿਦਿਆਰਥੀ ਕੈਂਪ, ਗ੍ਰੰਥੀ ਤੇ ਪਾਠੀ ਸਿੰਘਾਂ ਦੇ ਕੈਂਪ ਲਗਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਜੱਥੇਦਾਰ ਅਵਤਾਰ ਸਿੰਘ ਜੀ ਨੂੰ ਗੁਰੂ-ਪੰਥ ਨਾਲ ਸਬੰਧਤ ਸ਼ਤਾਬਦੀਆਂ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚੌਥੀ ਸ਼ਹੀਦੀ ਸ਼ਤਾਬਦੀ 16 ਜੂਨ, 2006, ਸ੍ਰੀ ਅਕਾਲ ਤਖ਼ਤ ਸਾਹਿਬ ਦਾ 400 ਸਾਲਾ ਸਿਰਜਣਾ ਦਿਵਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 300 ਸਾਲਾ ਸੰਪੂਰਨਤਾ ਦਿਵਸ, ਬਾਬਾ ਬੁੱਢਾ ਜੀ ਦੇ ਜਨਮ ਦੀ ਪੰਜਵੀਂ ਸ਼ਤਾਬਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਸ਼ਤਾਬਦੀ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਫਤਹਿ ਦਿਵਸ ਦੀ ਤੀਸਰੀ ਸ਼ਤਾਬਦੀ ਆਦਿ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਨਿਵਾਸ, ਪ੍ਰਬੰਧਕੀ ਬਲਾਕ ਤੇ ਐਨ.ਆਰ.ਆਈ. ਨਿਵਾਸ ਨਿਰਮਾਣ ਕਾਰਜ ਤੋਂ ਇਲਾਵਾ ਅਨੇਕਾਂ ਸਕੂਲਾਂ, ਕਾਲਜਾਂ ਦਾ ਉਦਘਾਟਨ ਕਰਨ ਦਾ ਸੁਭਾਗ ਵੀ ਜੱਥੇਦਾਰ ਅਵਤਾਰ ਸਿੰਘ ਜੀ ਨੂੰ ਪ੍ਰਾਪਤ ਹੋਇਆ। ਇਨ੍ਹਾਂ ਨੇ ਭਾਰਤ ਸਰਕਾਰ, ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਤੇ ਯੂ.ਐ¤ਨ.ਓ. ਤੀਕ ਪੱਤਰ-ਵਿਹਾਰ ਅਪਣਾ ਕੇ ਸਿੱਖ ਸਮੱਿਸਆਵਾਂ ਤੋਂ ਜਾਣੂੰ ਕਰਵਾਇਆ।
ਆਪ ਜੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੇ ਆਰੰਭੇ ਕਾਰਜਾਂ ਨੂੰ ਸੰਪੂਰਨ ਕਰਵਾਇਆ ਅਤੇ ਗੁਰਮਤਿ ਗਿਆਨ ਦੇ ਪ੍ਰਚਾਰ-ਪ੍ਰਸਾਰ ਵਾਸਤੇ ਨਵੇਂ ਸਿੱਖ ਮਿਸ਼ਨ ਵੱਖ-ਵੱਖ ਪ੍ਰਾਂਤਾਂ ਵਿੱਚ ਸਥਾਪਤ ਕੀਤੇ। ਦੋ ਸਾਲਾ ਪੱਤਰ-ਵਿਹਾਰ ਕੋਰਸ, ਧਰਮ ਪ੍ਰਚਾਰ ਲਹਿਰ, ਸ੍ਰੀ ਗੁਰੂ ਕ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਆਰੰਭਤਾ, ਸਿੱਖ ਇਤਿਹਾਸ ਰੀਸਰਚ ਬੋਰਡ ਦਾ ਨਵੀਨੀਕਰਣ, ਗੁਰਮਤਿ ਸਾਹਿਤ ਦੀ ਛਪਾਈ ਲਈ ਗੋਲਡਨ ਆਪਸੈ¤ਟ ਪ੍ਰੈ¤ਸ ਦਾ ਵਿਸਥਾਰ, ਨਵੀਂ ਕਰੋੜਾਂ ਰੁਪਿਆ ਵਾਲੀ ਆਧੁਨਿਕ ਮਸ਼ੀਨ, ਵਿਰਸੇ ਤੇ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ, ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਲਈ ਆਈਆਂ ਸੰਗਤਾਂ ਵਾਸਤੇ ਨਿਵਾਸ ਤੇ ਸਹੂਲਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ਦੀ ਉਸਾਰੀ, ਹਿਸਾਬ-ਕਿਤਾਬ ਨੂੰ ਪਾਰਦਰਸ਼ੀ ਕਰਨਾ, ਸ਼੍ਰੋਮਣੀ ਕਮੇਟੀ ਦੇ ਅਧੂਰੇ ਰਹਿੰਦੇ ਹਿਸਾਬ-ਕਿਤਾਬ ਦੇ ਆਡਿਟ ਦੇ ਕੰਮ ਨੂੰ ਮੁਕੰਮਲ ਕਰਵਾਉਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਟੱਚ ਸਕਰੀਨ, ਕੰਪਿਊਟਰ ਲਗਾਉਣੇ ਆਦਿ। ਇਤਿਹਾਸਿਕ ਮਹੱਤਤਾ ਵਾਲੇ ਸਾਰੇ ਕਾਰਜ ਜੱਥੇਦਾਰ ਅਵਤਾਰ ਸਿੰਘ ਜੀ ਨੇ ਕਰਵਾਏ।
ਅੱਜ ਤੋਂ 67 ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਜਨਰਲ ਇਕੱਤਰਤਾ ਵਿੱਚ ਸਿੱਖ ਯੂਨੀਵਰਸਿਟੀ ਦੀ ਲੋੜ ਤੇ ਕਾਇਮੀ ਵਾਸਤੇ ਮਤਾ ਕੀਤਾ ਗਿਆ ਸੀ। ਜੱਥੇਦਾਰ ਅਵਤਾਰ ਸਿੰਘ ਜੀ ਨੂੰ ਸ਼ਰਫ਼ ਹਾਸਲ ਹੈ ਕਿ ਉਹ ਪਹਿਲਾਂ ਹੋਏ ਮਤਿਆਂ ਨੂੰ ਅਮਲ ਵਿੱਚ ਲਿਆਉਣ ਲਈ ਕਾਮਯਾਬ ਹੋਏ। ਪਹਿਲੀ ਸੰਤਬਰ 2008 ਨੂੰ ਸ. ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਤੇ ਜੱਥੇਦਾਰ ਅਵਤਾਰ ਸਿੰਘ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦਾ ਮਾਣ-ਸਤਿਕਾਰ ਹਾਸਲ ਹੋਇਆ। ਆਪ ਜੀ ਨੂੰ 800 ਸਾਲ ਪੁਰਾਣੀ ਵਿਸ਼ਵ ਪ੍ਰਸਿੱਧ ਕੈਂਬਰਿਜ਼ ਯੂਨੀਵਰਸਿਟੀ, ਲੰਦਨ ਨਾਲ 21 ਜੁਲਾਈ 2009 ਨੂੰ ਸਮਝੌਤਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਜਿਸ ਵਿੱਚ ਹਰ ਸਾਲ 5 ਸਿੱਖ ਵਿਦਿਆਰਥੀਆਂ ਨੂੰ ਉਚੇਰੀ ਵਿੱਦਿਆ ਪ੍ਰਾਪਤ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਜ਼ੀਫੇ ਦਿੱਤੇ ਜਾਣਗੇ। ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਨੂੰ ਪੈਰੀਂ ਖੜ੍ਹੇ ਕਰਨ ਵਿੱਚ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ ਰੁਚੀ ਲਈ। ਇਨ੍ਹਾਂ ਦੇ ਯਤਨਾਂ ਸਦਕਾ ਐ¤ਮ.ਬੀ.ਬੀ.ਐ¤ਸ. ਦੇ ਵਿਦਿਆਰਥੀਆਂ ਦੀਆਂ ਸੀਟਾਂ ਵਧ ਕੇ 50 ਤੋਂ 100 ਅਤੇ ਪੀ.ਜੀ. ਦੇ ਵਿਦਿਆਰਥੀਆਂ ਦੀਆਂ ਸੀਟਾਂ ਦੀ ਗਿਣਤੀ 9 ਤੋਂ 43 ਹੋ ਗਈ। ਘੱਟ-ਗਿਣਤੀ ਕੋਟੇ ਦੀ ਬਹਾਲੀ ਵੀ ਇਨ੍ਹਾਂ ਦੇ ਸਮੇਂ ਹੀ ਹੋਈ। ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦੀ ਇਕਸਾਰਤਾ ਤੇ ਇਕਸੁਰਤਾ ਨੂੰ ਬਣਾਈ ਰੱਖਣ ਦੇ ਸਤਿਕਾਰਤ ਪਵਿੱਤਰ ਬੀੜਾਂ ਦੇ ਵਪਾਰੀਕਰਨ ਨੂੰ ਰੋਕਣ ਲਈ ਜੱਥੇਦਾਰ ਅਵਤਾਰ ਸਿੰਘ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਵੀ ਪ੍ਰਕਾਸ਼ਤ ਨਹੀਂ ਕਰ ਸਕਦਾ।
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਵੀਹਵੀਂ ਸਦੀ ਦੇ ਮਹਾਨ ਸਿੱਖ ਪ੍ਰਚਾਰਕ ਤੇ ਜਰਨੈਲ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਭਿਤ ਕਰਨ ਦਾ ਸੁਭਾਗ ਵੀ ਜੱਥੇਦਾਰ ਅਵਤਾਰ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਵ ਪ੍ਰਵਾਨਿਤ ਟੀਕਾ ਤਿਆਰ ਕਰਨ ਲਈ ਨਵੇਂ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ। ਗੁਰਮਤਿ ਵਿਚਾਰਧਾਰਾ ਤੇ ਪ੍ਰਚਾਰ-ਪ੍ਰਸਾਰ ਲਈ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦਾ ਡਾਇਰੈਕਟੋਰੇਟ ਸਥਾਪਿਤ ਕੀਤਾ, ਜੋ ਸਫਲਤਾ ਦੀਆਂ ਸਰਬੁਲੰਦੀਆਂ ਨੂੰ ਛੂਹ ਰਿਹਾ ਹੈ। ਇਨ੍ਹਾਂ ਵੱਲੋਂ ਸਿੱਖ ਵਿੱਦਿਅਕ ਸੰਸਥਾਵਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ‘ਡਾਇਰੈਕਟੋਰੇਟ ਆਫ ਐਜੂਕੇਸ਼ਨ’ ਬਣਾਇਆ ਗਿਆ।
ਪ੍ਰਧਾਨ ਸਾਹਿਬ ਦੇ ਸੁਹਿਰਦ ਯਤਨਾਂ ਸਦਕਾ ਹੀ ਇਤਿਹਾਸਕ ਸਿੱਖ ਇਮਾਰਤਾਂ ਤੇ ਵਿਰਸੇ ਨੂੰ ਸੰਭਾਲਣ ਲਈ ਵਿਸ਼ੇਸ਼ ਮਾਹਿਰਾਂ ਨਾਲ ਸੰਪਰਕ ਕਰਕੇ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦਾ ਯਤਨ ਆਰੰਭਿਆ ਗਿਆ, ਜਿਸ ਤਹਿਤ ਦਰਸ਼ਨੀ ਡਿਉੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬਕ, ਬੁੰਗਾ ਰਾਮਗੜ੍ਹੀਆਂ, ਗੁਰਦੁਆਰਾ ਬਾਬਾ ਅਟੱਲ ਰਾਇ ਜੀ, ਬਾਰਾਂਦਰੀ ਆਦਿ ਦੀ ਸੰਭਾਲ ਕੀਤੀ ਜਾ ਰਹੀ ਹੈ। ਦੀਵਾਨ ਟੋਡਰ ਮੱਲ ਦੀ ਇਤਿਹਾਸਿਕ ਜਹਾਜ਼ ਹਵੇਲੀ (ਫਤਿਹਗੜ੍ਹ ਸਾਹਿਬ) ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਲਈ ਗਈ ਹੈ, ਜਿਸ ਨੂੰ ਸੰਭਾਲਣ ਲਈ ਯਤਨ ਜਾਰੀ ਹਨ। ਵਾਤਾਵਰਨ ਵਿੱਚ ਆ ਰਹੀ ਤਬਦੀਲੀ ਸਮੁੱਚੀ ਮਨੁੱਖਤਾ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਵਾਤਾਵਰਨ ਦੇ ਸਮਤੋਲ ਨੂੰ ਬਣਾਈ ਰੱਖਣ ਵਿੱਚ ਰੁੱਖ ਸਭ ਤੋਂ ਵੱਧ ਸਹਾਇਕ ਹਨ, ਇਨ੍ਹਾਂ ਦੀ ਸਮੁੱਚੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਨੇ ਇਸ ਕਾਰਜ ਵਿੱਚ ਵਡਮੁੱਲਾ ਯੋਗਦਾਨ ਪਾਇਆ ਤੇ ਪਾ ਰਹੀ ਹੈ।
ਜੱਥੇਦਾਰ ਅਵਤਾਰ ਸਿੰਘ ਦੇ ਨਿਰਦੇਸ਼ਾਂ ’ਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਨਵੀਨੀਕਰਨ ਕੀਤਾ ਗਿਆ। ਪੁਰਾਤਨ ਵਡਮੁੱਲੇ ਸਾਹਿਤ ਨੂੰ ਸੰਭਾਲਣ ਲਈ ਫਿਊਮੀਗ੍ਰੇਸ਼ਨ ਚੈਂਬਰ ਸਥਾਪਿਤ ਕੀਤਾ ਗਿਆ ਹੈ ਅਤੇ ਹੱਥ-ਲਿਖਤ ਪਾਵਨ ਬੀੜਾਂ ਤੇ ਦੁਰਲੱਭ ਪੁਸਤਕਾਂ ਦੀ ਸੰਭਾਲ ਲਈ ਡਿਜ਼ੀਟਾਈਜੇਸ਼ਨ ਕਰਵਾਈ ਜਾ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ-ਇਸ਼ਨਾਨ ਵਾਸਤੇ ਆਈਆਂ ਸੰਗਤਾਂ ਦੀ ਸਹੂਲਤ ਲਈ ਰੇਲਵੇ ਸਟੇਸ਼ਨ, ਏਅਰ ਪੋਰਟ ਤੇ ਬੱਸ ਸਟੈਂਡ ਤੋਂ ਫਰੀ ਬੱਸ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਨੇੜਲੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਵਾਸਤੇ ਦੋ ਬੱਸਾਂ ਦੀ ਸੇਵਾ ਆਰੰਭ ਕੀਤੀ ਗਈ। ਨਾਮਵਰ ਸਿੱਖ ਸ਼ਖ਼ਸੀਅਤਾਂ ਤੇ ਵਿਦਵਾਨਾਂ ਜਿਵੇਂ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੂੰ ਪੰਥ ਰਤਨ ਦੀ ਉਪਾਧੀ, ਡਾਕਟਰ ਰਘਬੀਰ ਸਿੰਘ ਬੈਂਸ, ਉ¤ਘੇ ਕਾਨੂੰਨਦਾਨ ਸ. ਹਰਦੇਵ ਸਿੰਘ ਮੱਤੇਵਾਲ, ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਜੀ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ, ਬੀਬੀ ਜਸਬੀਰ ਕੌਰ ਖਾਲਸਾ, ਪ੍ਰਿੰਸੀਪਲ ਕਰਤਾਰ ਸਿੰਘ, ਸ. ਪਵਿੱਤ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਡਾ. ਸਰੂਪ ਸਿੰਘ ਅਲੱਗ, ਡਾ. ਹਰਚੰਦ ਸਿੰਘ ਸਰਹਿੰਦੀ ਆਦਿ ਦੇ ਵਿਸ਼ੇਸ਼ ਸਨਮਾਨ ਤੇ ਸਤਿਕਾਰ ਦਾ ਸੁਭਾਗ ਵੀ ਜੱਥੇਦਾਰ ਅਵਤਾਰ ਸਿੰਘ ਜੀ ਨੂੰ ਪ੍ਰਾਪਤ ਹੋਇਆ। ਅਨੰਦ ਕਾਰਜ ਐਕਟ, ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ, ਅਖੌਤੀ ਡੇਰਾ ਸੱਚਾ ਸੌਦਾ, ਮਾਲਵੇ ਦੇ ਹਰਿਮੰਦਰ (ਮਸਤੂਆਣੇ), ਪ੍ਰੋ. ਦਰਸ਼ਨ ਸਿੰਘ, ਨਾਨਕਸ਼ਾਹੀ ਕੈਲੰਡਰ, ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਅਤੇ ਆਸ਼ੂਤੋਸ਼ ਦੇ ਚੇਲਿਆਂ ਆਦਿ ਮਸਲਿਆਂ ਨੂੰ ਸੁਲਝਾਉਣ ਵਿੱਚ ਵੀ ਆਪ ਕਾਪੀ ਯਤਨਸ਼ੀਲ ਰਹੇ। ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਸਿੱਖਾਂ ਦੀ ਦਸਤਾਰ, ਕੇਸਾਂ, ਕਿਰਪਾਨ ਤੇ ਪਤਿਤਪੁਣਾ, ਭਰੂਣ ਹੱਤਿਆ, ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਵਿਰੁੱਧ ਉਚੇਚੇ ਤੌਰ ’ਤੇ ਲਹਿਰ ਚਲਾਈ ਤੇ ਵਿਦੇਸ਼ੀ ਦੂਤਘਰਾਂ ਦਾ ਘਿਰਾਉ ਖੁਦ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਸਮਰਥਕਾਂ ਦੀ ਅਗਵਾਈ ਕਰਕੇ ਕੀਤਾ। ਜੱਥੇਦਾਰ ਅਵਤਾਰ ਸਿੰਘ ਜੀ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਚਾਰ ਦੌਰੇ ਕਰਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਪਾਕਿਸਤਾਨ ਆਦਿ ਦੇਸ਼ਾਂ ਵਿੱਚ ਜਾਣ ਦਾ ਅਵਸਰ ਵੀ ਪ੍ਰਾਪਤ ਹੋਇਆ। ਹਉਮੈ-ਹੰਕਾਰ ਤੋਂ ਰਹਿਤ ਸਾਫ ਦਿਲ, ਮਿਲਣਸਾਰ, ਸ਼ਰਧਾ ਭਾਵਨਾ ਨਾਲ ਭਰਪੂਰ ਜੱਥੇਦਾਰ ਜੀ ਨੂੰ ਧਾਰਮਿਕ ਮਾਮਲਿਆਂ ਦੀ ਸੂਖਮ ਸੂਝ ਤੇ ਸਮਝ ਹੈ। ਉਹ ਪੰਥ ਲਈ ਬਹੁਤ ਕੁਝ ਕਰਨਾ ਲੋਚਦੇ ਹਨ।
ਇਸ ਲੇਖ ਮਨੋਰਥ ਕੇਵਲ ਜੱਥੇਦਾਰ ਅਵਤਾਰ ਸਿੰਘ ਦੀ ਵਡਿਆਈ ਕਰਨਾ ਨਹੀਂ ਹੈ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ਦੀ ਇਤਿਹਾਸ ਰੇਖਾ ਵਿੱਚ ਉਨ੍ਹਾਂ ਦੀ ਥਾਂ ਨਿਸ਼ਚਿਤ ਕਰਨਾ ਹੈ ਤਾਂ ਜੋ ਚੰਗੇ ਯਾਦਗਾਰੀ, ਇਤਿਹਾਸਕ, ਬੇਮਿਸਾਲ ਕੰਮ ਕਰਨ ਵਾਲੇ ਰਹਿਨੁਮਾ ਦੀ ਭੂਮਿਕਾ ਨੂੰ ਇਕ ਮਾਡਲ ਵਾਂਗ ਪ੍ਰਸਤੁਤ ਕੀਤਾ ਜਾ ਸਕੇ ਤੇ ਕੌਮ ਮੁਲਾਂਕਣ ਕਰ ਸਕੇ ਕਿ ਜਿਸ ਗੁਰੂ-ਘਰ ਦੇ ਸੇਵਕ ਨੂੰ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰਨ ਦਾ ਸੇਹਰਾ ਦਿੱਤਾ ਸੀ, ਉਸ ਨੇ ਆਪਣੇ ਕਾਰਜਕਾਲ ਦੌਰਾਨ ਕਿਹੜੀਆਂ ਮੁਹਿੰਮਾਂ ਸਰ ਕੀਤੀਆਂ ਤੇ ਕਿਹੜੀਆਂ ਨਵੀਆਂ ਪੈੜਾਂ ਪਾਈਆਂ, ਦੂਜਾ ਮਸਲਾ ਇਹ ਵੀ ਹੈ ਕਿ ਪਹਿਲਾਂ ਕੀਤੇ ਕੰਮ, ਨਿਰ-ਸੰਕੇਤ ਕੀਤੇ ਕੰਮ ਇਤਿਹਾਸ ਦਾ ਹਿੱਸਾ ਬਣਦੇ ਹਨ। ਇਤਿਹਾਸ ਨਵੀਆਂ ਕੌਮਾਂ ਤੇ ਆਗੂਆਂ ਲਈ ਪ੍ਰੇਰਨਾ ਦਾ ਸੋਮਾ ਬਣਦਾ ਹੈ। ਇਤਿਹਾਸਕਾਰ ਹੀ ਅਜਿਹੇ ਵਿਅਕਤੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ, ਮੁਲਾਂਕਣ ਲਈ ਇਤਿਹਾਸਕ ਸਮੱਗਰੀ ਦਾ ਪ੍ਰਾਪਤ ਹੋਣਾ ਵੀ ਜ਼ਰੂਰੀ ਹੈ। ਸੂਚਨਾ ਤੇ ਸੰਚਾਰ ਦੀ ਕ੍ਰਾਂਤੀਕਾਰੀ ਸਦੀ ਵਿੱਚ ਰਹਿੰਦੇ ਹੋਏ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਤਿਕਾਰਯੋਗ ਪ੍ਰਧਾਨਾਂ ਦੀਆਂ ਸੇਵਾ ਪ੍ਰਾਪਤੀਆਂ ਨੂੰ ਅਧਿਐਨ ਵਿਸ਼ਲੇਸ਼ਣ ਰਾਹੀਂ ਉਜਾਗਰ ਕਰਨ ਦੀ ਪਹਿਲ ਕਦਮੀ ਕੀਤੀ ਜਾਵੇ।