ਸ੍ਰੀ ਅਨੰਦਪੁਰ ਸਾਹਿਬ, 11 ਮਈ (ਦਵਿੰਦਰਪਾਲ ਸਿੰਘ/ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਇਲਾਕੇ ਦੀ ਮੋਹਰੀ ਸੰਸਥਾ, ਆਈ.ਐਸ.ਓ ਅਤੇ ਸੀ.ਬੀ.ਐਸ.ਈ ਤੋ ਮਾਨਤਾ ਪ੍ਰਾਪਤ ਭਾਈ ਨੰਦ ਲਾਲ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ‘ਮਦਰ ਡੇਅ’ ਮਨਾਇਆ ਗਿਆ। ਜਿਸ ਵਿੱਚ ਨਰਸਰੀ ਜਮਾਤ ਤੋ ਦੂਸਰੀ ਜਮਾਤ ਤੱਕ ਦੇ ਬੱਚਿਆਂ ਦੇ ਮਾਤਾ-ਪਿਤਾ ਨੇ ਵਿਸ਼ੇਸ ਤੌਰ ਤੇ ਹਾਜਰੀ ਭਰੀ। ਇਸ ਮੋਕੇ ਤੇ ਭਿੰਨ ਭਿੰਨ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ। ਜਿਹਨਾਂ ਵਿੱਚ ਗੁਬਾਰੇ ਦੀਆਂ ਖੇਡਾਂ, ਚਿੱਤਰਕਲਾ, ਮਿਊਜਿਕਲ ਚੇਅਰ ਅਤੇ ਸਮੂਹਕਿ ਸੰਗੀਤ ਨਾਚ, ਗਿੱਧਾ ਆਦਿ ਖੇਡਾਂ ਵਿੱਚ ਕਰਵਾਈਆਂ ਗਈਆਂ। ਜਿਸ ਵਿਚ ਜੇਤੂ ਮਾਪਿਅਂਾ ਨੂੰ ਪ੍ਰਿੰਸੀਪਲ ਸਤਨਾਮ ਸਿੰਘ ਵੱਲੋ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਤੀਸਰੀ ਜਮਾਤ ਤੋ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਮੋਕੇ ਤੇ ਆਪਣੀ-ਆਪਣੀ ਮਾਤਾ ਨੂੰ ਸਮਰਪਿਤ ਕਰਨ ਲਈ ‘ਮਦਰ ਡੇਅ ਗਰੀਟਿੰਗ ਕਾਰਡ’ ਬਣਾਏ। ਇਸ ਵਿਸ਼ੇਸ ਅਵਸਰ ਤੇ ਪ੍ਰਿੰਸੀਪਲ ਸਤਨਾਮ ਸਿੰਘ ਨੇ ਬੱਚਿਆ ਅਤੇ ਮਾਪਿਆ ਨੁੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਮਾਂ ਦੀ ਬੱਚੇ ਦੀ ਜਿੰਦਗੀ ਵਿੱਚ ਵਿਸ਼ੇਸ ਭੂਮਿਕਾ ਹੁੰਦੀ ਹੈ ਕਿ ਉਹ ਉਸ ਨੁੰ ਕਿਸ ਤਰਾਂ ਦਾ ਬਣਾਉਣਾ ਚਾਹੁੰਦੀ ਹੈ। ਪਰਮਾਤਮਾ ਤੋ ਉਪਰੰਤ ਅਤੇ ਅਧਿਆਪਕ ਤੋ ਪਹਿਲਾ ਮਾਂ ਹੀ ਬੱਚੇ ਦਾ ਸੱਭ ਤੋ ਵੱਡਾ ਗੁਰੂੁ ਹੁੰਦੀ ਹੈ। ਇਸ ਮੋਕੇ ਤੇ ਵਿਸ਼ੇਸ ਤੋਰ ਤੇ ਸ੍ਰ:ਬਲਜਿੰਦਰ ਸਿੰਘ ਜੇ.ਈ ਸ੍ਰੋ:ਗੁ;ਪ੍ਰ:ਕਮੇਟੀ ਨੇ ਵਿਸ਼ੇਸ ਤੋਰ ਤੇ ਹਾਜਰੀ ਭਰੀ ਅਤੇ ਵਿਦਿਆਰਥੀਆਂ ਦੇ ਮਾਪਿਆ ਨੂੰ ਸੰਬੋਧਨ ਕਰਦੇ ਹੋਏ ਪ੍ਰਿੰ:ਸਤਨਾਮ ਸਿੰਘ ਵੱਲੋ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਏ ਮਾਪਿਆ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਮੈਡਮ ਦਵਿੰਦਰ ਕੋਰ, ਅਵਤਾਰ ਕੋਰ, ਮਿਨਾਕਸ਼ੀ ਸ਼ਰਮਾ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ, ਦਲਜੀਤ ਕੋਰ, ਜਸਬੀਰ ਕੋਰ, ਮੈਡਮ ਇੰਦੂ, ਵੀਰਪਾਲ ਕੋਰ, ਅਲਵਿੰਦਰ ਕੋਰ, ਹਰਦੀਪ ਕੋਰ, ਪਰਦੀਪ ਕੋਰ, ਗੁਰਪ੍ਰੀਤ ਕੋਰ, ਵਿਦਿਆਰਥੀ ਅਤੇ ਸਮੂਹ ਸਟਾਫ ਹਾਜਰ ਸੀ।
ਪਰਮਾਤਮਾ ਤੋਂ ਉਪਰੰਤ ਅਤੇ ਅਧਿਆਪਕ ਤੋਂ ਪਹਿਲਾ ਮਾਂ ਹੀ ਬੱਚੇ ਦਾ ਸੱਭ ਤੋਂ ਵੱਡਾ ਗੁਰੂੁ ਪ੍ਰਿੰ: ਸਤਨਾਮ ਸਿੰਘ



