Skip to content
Independent perspectives. Global stories.
BREAKING

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ’ਚ ‘ਮਦਰ ਡੇਅ’ ਮਨਾਇਆ

Share this story

ਜੰਡਿਆਲਾ ਗੁਰੂ, 11 ਮਈ (ਵਰੁਣ ਸੋਨੀ)-ਅੱਜ ਸੇਂਟ ਸੋਲਜਰ ਇਲੀਟ ਕਾਂਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਮਦਰ ਡੇਅ ਪੂਰੀ ਸ਼ਾਨੋਸ਼ੋਕਤ ਨਾਲ ਮਨਾਇਆ ਗਿਆ। ਕਿੰਡਰਗਾਰਟਨ ਦੇ ਬੱਚਿਆਂ ਨੇ ਸ਼ਾਨਦਾਰ ਪ੍ਰੋਗਰਾਮ ਦਾ ਅਗਾਜ ਕੀਤਾ ।ਵੱਡੀ ਗਿਣਤੀ ਵਿੱਚ ਬੱਚਿਆਂ ਦੀਆਂ ਮਾਵਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦਾ ਖਾਸ ਵਿਸ਼ਾ ਸੀ ਇਕਵੀ ਸਦੀ ਵਿੱਚ ੂਮਾਂੂ ਦੀ ਭੂਮਿਕਾ ਜਿਸ ਤੇ ਸਕੂਲ ਦੇ ਸਟਾਫ ਵਲੋ ਇੱਕ ਸ਼ਾਨਦਾਰ ਕੋਰੀਉਗਰਾਫੀ ਦਾ ਪ੍ਰਦਰਸ਼ਨ ਕੀਤਾ ਗਿਆ ਜਿਸਨੂੰ ਵੇਖ ਕੇ ਸਰੋਤਿਆ ਦੀਆਂ ਅੱਖਾਂ ਨੱਮ ਹੋ ਗਈਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪਾਸ ਆਊਟ ਵਿਦਿਆਰਥੀਆਂ ਜਿਨ੍ਹਾਂ ਨੇ ਆਪਣੀ ਮੰਜਲ ਤੇ ਪੁਹੱਚਣ ’ਚ ਕਾਮਯਾਬੀ ਹਾਸਿਲ ਕੀਤੀ ਉਹਨਾਂ ਦੀਆਂ ਮਾਵਾਂ ਨੇ ਜਿਵੇ ਸ਼੍ਰੀਮਤੀ ਰਜਵੰਤ ਕੌਰ, ਡਾ. ਅਮਨਦੀਪ ਕੌਰ ਅਤੇ ਸਤਪ੍ਰੀਤ ਸਿੰਘ, ਸ਼੍ਰੀਮਤੀ ਅਮਰਜੀਤ ਕਰੋ ਓਨਗਨਿੲੲਰ ਦਲਜੀਤ ਸਿੰਘ, ਸ਼੍ਰੀਮਤੀ ਪਰਮਜੀਤ ਕੌਰ, ਸਰਪ੍ਰੀਤ ਕੌਰ, ਸ਼੍ਰੀਮਤੀ ਬਲਬੀਰ ਕੌਰ, ਡਾ. ਐਨੀ ਸੂਰੀ, ਸ਼੍ਰੀਮਤੀ ਸਤਿੰਦਰ ਕੌਰ, ਰਛਪਾਲ ਸਿੰਘ ਅਤੇ ਮੁੱਖ ਮਹਿਮਾਨ ਸ.ਸ਼ਿੰਦਰ ਸਿੰਘ ਸਾਬਕਾ ਛਓੌ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ । ਸਾਰੇ ਗੈਸਟ ਨੇ ਬੱਚਿਆਂ ਦੀ ਕਾਰਜਗਜਾਰੀ ਦੀ ਖੂਬ ਸ਼ਲਾਘਾ ਕੀਤੀ ਅਤੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਬਚਿਆਂ ਦੀਆ ਮਾਵਾਂ ਲਈ ਵਿਸ਼ੇਸ਼ ਗੇਮਜ ਦਾ ਪ੍ਰਬੰਧ ਕੀਤਾ ਗਿਆ ਅਤੇ ਜੇਤੂ ਮਾਵਾਂ ਨੂੰ ਪ੍ਰਬੰਧਕੀ ਕਮੇਟੀ ਵਲੋ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਡਾਇਰੇਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਰਡੀਨੇਟਰ ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ ਅਤੇ ਕਿੰਡਰਗਾਰਟਨ ਸਟਾਫ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਆਏ ਹੋਏ ਪਤਵੰਤੇ ਸੰਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

WRITTEN BY