ਅੰਮ੍ਰਿਤਸਰ, 11 ਮਈ (ਦਵਾਰਕਾ ਨਾਥ ਰਾਣਾ)-ਬੀਤੀ ਸ਼ਾਮ ਮੇਅਰ ਨਗਰ ਨਿਗਮ ਸ੍ਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ੍ਰ ਕਮਲਦੀਪ ਸਿੰਘ ਸੰਘਾ ਅਤੇ ਕਮਿਸ਼ਨਰ ਨਗਰ ਨਿਗਮ ਵੱਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਗੁਰਦਵਾਰਾ ਸ਼ਹੀਦਾਂ ਦੇ ਬਾਹਰਵਾਰ, ਚਾਟੀਵਿੰਡ ਗੇਟ, ਹੁਸੈਨਪੁਰਾ ਵਿਖੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਪਾਉਣ ਲਈ ਦੌਰਾ ਕੀਤਾ ਗਿਆ। ਉਨ•ਾਂ ਨੇ ਬੱਸ ਸਟੈਂਡ ਦੇ ਨਜਦੀਕ ਅਤੇ ਗੁਰਦਵਾਰਾ ਸ਼ਹੀਦਾਂ ਦੇ ਬਾਹਰਵਾਰ ਪਾਰਕਿੰਗਾਂ ਦਾ ਵੀ ਨਰੀਖਣ ਕੀਤਾ। ਉਨ੍ਹਾਂ ਕਿਹਾ ਕਿ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਪਾਉਣ ਲਈ ਸ਼ਹਿਰ ਵਿੱਚ 31 ਸਥਾਨਾਂ ਤੇ ਰੇਹੜੀ ਮਾਰਕੀਟ ਲਈ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਪਹਿਲਾਂ ਪਾਇਲਟ ਪ੍ਰਾਜੈਕਟ ਵਜੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਗੁਰਦਵਾਰਾ ਸ਼ਹੀਦਾਂ ਵਿਖੇ ਰੇਹੜੀ ਲਗਾਉਣ ਵਾਲਿਆਂ ਦੇ ਸਥਾਨਾਂ ਨੂੰ ਨਿਯਮਤ ਕੀਤਾ ਜਾਵੇਗਾ। ਸਿਟੀ ਸੈਂਟਰ ਵਿਖੇ ਬਹੁ-ਮੰਜ਼ਿਲਾ ਪਾਰਕਿੰਗ ਦਾ ਨਰੀਖਣ ਕਰਦਿਆਂ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਆਵਾਜਾਈ ਦੀ ਸ਼ਹਿਰ ਵਿੱਚ ਅਹਿਮ ਸਮੱਸਿਆ ਹੈ ਜਿਸ ਨੂੰ ਠੀਕ ਕਰਨ ਲਈ ਜਿਲ•ਾ ਪ੍ਰਸਾਸ਼ਨ ਤੇ ਨਿਗਮ ਪ੍ਰਸਾਸ਼ਨ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਸਦਕਾ ਸੜਕਾਂ ਦੇ ਕਿਨਾਰੇ ਨਜਾਇਬ ਕਬਜਾ ਕਰਨ ਵਾਲਿਆਂ ਨੂੰ ਹਟਾਇਆ ਜਾ ਰਿਹਾ ਹੈ ਅਤੇ ਰੇਹੜੀਅ ਤੇ ਫੜੀਆਂ ਲਈ ਵੱਖਰੇ ਜੋਨ ਬਣਾਏ ਜਾ ਰਹੇ ਹਨ। ਇਸ ਮੌਕੇ ਸ੍ਰੀਮਤੀ ਸੋਨਾਲੀ ਗਿਰੀ ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਇਸ ਸਮੇਂ ਸਹਿਰ ਵਿੱਚ 16 ਹਜ਼ਾਰ ਤੋਂ ਵੱਧ ਰੇਹੜੀ ਲਗਾਉਣ ਵਾਲੇ ਹਨ ਜਿੰਨਾਂ ਵਿਚੋਂ 55 ਫੀਸਦੀ ਪੱਕੇ ਤੌਰ ਤੇ ਅਤੇ 45 ਫੀਸਦੀ ਘੁੰਮ ਫਿਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ•ਾਂ ਰੇਹੜੀਆਂ ਵਾਲਿਆਂ ਨੂੰ ਵਸਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਹੜੀ ਲਗਾਉਣ ਵਾਲਿਆਂ ਨੂੰ ਸਮਾਰਟ ਕਾਰਡ ਅਤੇ ਸਮਾਰਟ ਵੈਂਡਿੰਗ ਸਰਟੀਫਿਕੇਟ ਵੀ ਦਿੱਤੇ ਜਾਣਗੇ ਜਿੰਨਾਂ ਦੀ ਮਿਆਦ 5 ਸਾਲ ਲਈ ਹੋਵੇਗੀ।
ਅੰਮ੍ਰਿਤਸਰ ’ਚ ਰੇਹੜੀ ਮਾਰਕੀਟ ਲਈ 31 ਸਥਾਨਾਂ ਦੀ ਨਿਸ਼ਾਨਦੇਹੀ : ਮੇਅਰ



