Skip to content
Independent perspectives. Global stories.
BREAKING

ਸਿੰਲੈਡਰ ਨੂੰ ਅੱਗ ਲੱਗਣ ’ਤੇ ਲੜਕੀ ਜ਼ਖਮੀ

Share this story

ਰਾਮਪੁਰਾ ਫੂਲ, 11 ਮਈ (ਮਨਦੀਪ ਢੀਂਗਰਾ, ਲੱਖਾ ਹਰੀ)- ਸ਼ਹਿਰ ਦੇ ਨਜਦੀਕ ਪਿੰਡ ਕਰਾੜਵਾਲਾ ਵਿਖੇ ਸਿੰਲੈਡਰ ਦੇ ਰੈਗੂਲੇਟਰ ਨੂੰ ਅੱਗ ਲੱਗਣ ਕਾਰਨ ਲੜਕੀ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਜੋਰਾ ਸਿੰਘ ਕਰਾੜਵਾਲਾ ਗੈਸੀ ਚੁੱਲੇ ਤੇ ਪਾਣੀ ਗਰਮ ਕਰ ਰਹੀ ਸੀ ਕੀ ਅਚਾਨਕ ਸਿੰਲੈਡਰ ਦੇ ਰੈਗੂਲੇਟਰ ਨੂੰ ਅੱਗ ਲੱਗਣ ਕਾਰਨ ਗੰਭੀਰ ਜਖਮੀ ਹੋ ਗਈ। ਜਿਸਨੂੰ ਤੁਰੰਤ ਰਾਮਪੁਰਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਜਿਸਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਮੌਕੇ ਵੀਰਪਾਲ ਕੌਰ ਦੇ ਭਰਾ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਥਾਣਾ ਸਦਰ ਗਿੱਲ ਕਲਾਂ ਵਿਖੇ ਜਾਣੂ ਕਰਾਇਆ ਗਿਆ। ਲੜਕੀ ਦੇ ਪਰਿਵਾਰਕ ਮੈਬਰਾ ਨੇ ਦੋਸ਼ ਲਗਾਇਆ ਗੈਸ ਏਜੰਸੀਆ ਦੀ ਅਣ੍ਯਗਿਹਲੀ ਕਾਰਨ ਘਟੀਆ ਉਪਕਰਨਾ ਦੇ ਪ੍ਰਯੋਗ ਕਾਰਨ ਹੀ ਅਜਿਹੀਆ ਮੰਦਭਾਗੀਆ ਘਟਨਾਵਾ ਵਾਪਰ ਰਹੀਆ ਹਨ। ਇੱਥੇ ਜਿਕਰਯੋਗ ਹੈ ਕਿ ਜ਼ਖਮੀ ਹੋਈ ਲੜਕੀ ਨੇ ਅੱਜ ਅਮਰੀਕਾ ਲਈ ਰਵਾਨਾ ਹੋਣਾ ਸੀ ਪਰ ਉਸ ਨਾਲ ਇਹ ਹਾਦਸਾ ਵਾਪਰ ਗਿਆ।

WRITTEN BY