ਧੂਰੀ,10 ਮਈ (ਸਨੀ)- ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਖਸਰਾ ਅਤੇ ਰੂਬੈਲਾ ਮੁਹਿੰਮ ਦੌਰਾਨ 9 ਮਹੀਨਿਆਂ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਨੂੰ ਖਸਰਾ ਅਤੇ ਰੁਬੇਲਾ ਤੋਂ ਬਚਾਅ ਲਈ ਸਰਕਾਰੀ ਹਸਪਤਾਲ ਧੂਰੀ ਵਿਖੇ ਸਵੇਰੇ 10 ਵਜੇ ਤੋ ਲੈ ਕੇ ਸਾਮ ਨੂੰ 4 ਵੱਜੇ ਤੱਕ ਰੋਜਾਨਾ ਟੀਕੇ ਲਗਾਏ ਜਾ ਰਹੇ ਹਨ। ਇਨ੍ਹਾ ਗੱਲਾ ਦਾ ਪ੍ਰਗਟਾਵਾ ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ੳ. ਗੁਰਸ਼ਰਨ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਲੋਕਾਂ ਨੂੰ ਖਸਰਾ ਅਤੇ ਰੂਬੇਲਾ ਬਾਰੇ ਜਾਗਰੂਕ ਅਤੇ ਇਸ ਮੁਹਿੰਮ ਨੂੰ ਯੋਜਨਾਬੱਧ ਤਰੀਕੇ ਨਾਲ ਸਫਲ ਕਰਨਾ ਹੈ। ਉਨ੍ਹਾਂ ਕਿਹਾ ਕਿ ਮੈ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕੋਈ ਵੀ ਵਿਅਕਤੀ ਆਪਣੇ ਬੱਚਿਆ ਦੇ 10 ਵਜੇ ਤੋ 4 ਵਜੇ ਤੱਕ ਕਿਸੇ ਵੀ ਸਮੇ ਛੁੱਟੀ ਤੋ ਬਿਨਾਂ ਜਦੋ ਮਰਜੀ ਆ ਕੇ ਟੀਕਾ ਲਗਵਾ ਸਕਦਾ ਹੈ ਤਾਂ ਕਿ ਬੱਚਿਆ ਨੂੰ ਗੱਲਣ ਵਾਲਿਆ ਬਿਮਾਰੀਆ ਤੋ ਬਚਾਇਆ ਜਾ ਸਕੇ। ਇਹ ਮੁਹਿੰਮ ਬੱਚਿਆਂ ਲਈ ਵਰਦਾਨ ਹੈ ਅਤੇ ਕੋਈ ਵੀ ਬੱਚਾ ਇਸ ਤੋਂ ਵਾਝਾ ਨਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅਣਥੱਕ ਯਤਨਾ ਨਾਲ ਸਿਹਤ ਵਿਭਾਗ ਵੱਲੋਂ ਭਾਰਤ ‘ਚ ਖਸਰਾ ਅਤੇ ਰੂਬੇਲਾ ਨੂੰ ਖਤਮ ਕਰਨ ਦਾ ਟੀਚਾ ਮਿਥਿੱਆ ਗਿਆ ਹੈ।
ਖਸਰਾ ਅਤੇ ਰੂਬੇਲਾ ਦਾ ਟੀਕਾ ਬੱਚਿਆਂ ਲਈ ਵਰਦਾਨ : ਐਸ.ਐਮ.ੳ.



