ਨਵੀਂ ਦਿਲੀ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਮੀਡੀਆ ਸੈਂਟਰ ਖੋਲਣ ਦਾ ਅਜ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੀਨੀਅਰ ਪਤਰਕਾਰ ਸੁੰਦਰ ਸਿੰਘ ਬੀਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵਣਜਾਰਾ ਹਾਲ ਵਿਖੇ ਬੋਲਦੇ ਹੋਏ ਆਧੂਨਿਕ ਤਕਨੀਕ ਨਾਲ ਲੈਸ ਪੰਜਾਬੀ ਮੀਡੀਆ ਸੈਂਟਰ ਸਥਾਪਤ ਕਰਨ ਦੀ ਗਲ ਕਹੀ। ਜੀ.ਕੇ. ਨੇ ਕਿਹਾ ਕਿ ਪਤਰਕਾਰ ਸਮਾਜ ਦੀ ਆਵਾਜ਼ ਨੂੰ ਲੋਕਾਂ ਸਾਹਮਣੇ ਰਖਣ ਦਾ ਮਾਧਯਮ ਹੈ। ਪਰ ਕਈ ਵਾਰ ਖ਼ਬਰਾਂ ਨੂੰ ਕਵਰ ਕਰਨ ਉਪਰੰਤ ਪਤਰਕਾਰਾਂ ਕੋਲ ਖ਼ਬਰਾਂ ਨੂੰ ਬਣਾਉਣ ਜਾਂ ਭੇਜਣ ਲਈ ਯੋਗ ਥਾਂ ਅਤੇ ਸ਼ਾਂਤ ਮਾਹੌਲ ਨੂੰ ਲਭਣਾ ਕੇਂਦਰੀ ਦਿਲੀ ‘ਚ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਕਮੇਟੀ ਵਲੋਂ ਪਤਰਕਾਰਾਂ ਨੂੰ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂਕਿ ਦੇਸ਼-ਵਿਦੇਸ਼ ‘ਚ ਵਸਦੇ ਪੰਜਾਬੀਆਂ ਤਕ ਦਿਲੀ ਦੀਆਂ ਖ਼ਬਰਾਂ ਸਮੇਂ ਸਿਰ ਸੁਚਾਰੂ ਰੂਪ ‘ਚ ਪੁਜ ਸਕਣ। ਮੀਡੀਆ ਸੈਂਟਰ ਨੂੰ ਸਥਾਪਤ ਕਰਨ ਦਾ ਮਤਾ ਕਮੇਟੀ ਦੇ 12 ਮਈ ਨੂੰ ਹੋਣ ਜਾ ਰਹੇ ਜਨਰਲ ਇਜ਼ਲਾਸ ‘ਚ ਪਾਸ ਕਰਾਉਣ ਦਾ ਜੀ.ਕੇ. ਨੇ ਇਸ਼ਾਰਾ ਕਰਦੇ ਹੋਏ ਬੀਰ ਨੂੰ ‘‘ਆਵਾਜ਼ ਚੁਪ ਕਰਿਸ਼ਮਾਂ‘‘ ਵੀ ਕਰਾਰ ਦਿਤਾ। ਜੀ.ਕੇ. ਨੇ ਕਿਹਾ ਕਿ ਬੀਰ ਨੇ ਬਿਨਾਂ ਸ਼ੋਰ ਪਾਏ ਪੰਜਾਬੀ ਪਤਰਕਾਰਿਤਾ ਦੇ ਖੇਤਰ ‘ਚ ਜੋ ਬੇਮਿਸ਼ਾਲ ਕਾਰਜ ਕੀਤੇ ਸਨ, ਉਸਤੋਂ ਨੌਜਵਾਨਾਂ ਪਤਰਕਾਰਾਂ ਨੂੰ ਪ੍ਰੇਰਣਾਂ ਲੈਣੀ ਚਾਹੀਦੀ ਹੈ। ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਤੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਬੀਰ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਕਮੇਟੀ ਦੇ ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਣੇ ਕਈ ਕਮੇਟੀ ਮੈਂਬਰਾਂ ਅਤੇ ਸਮਾਜਿਕ ਸਖਸ਼ੀਅਤਾਂ ਨੇ ਇਸ ਮੌਕੇ ਹਾਜ਼ਰੀ ਭਰੀ। ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਨੇ ਸਟੇਜ ਸਕਤਰ ਦੀ ਸੇਵਾ ਨਿਭਾਈ। ਇਸਦੇ ਨਾਲ ਹੀ ਬੀਰ ਦੇ ਪਰਿਵਾਰ ਵਲੋਂ ਹਰ ਸਾਲ ਪਤਰਕਾਰਿਤਾ ਖੇਤਰ ‘ਚ ਚੰਗਾ ਕਾਰਜ ਕਰਨ ਵਾਲੇ ਪਤਰਕਾਰ ਨੂੰ ਬੀਰ ਦੇ ਨਾਂ ‘ਤੇ ਐਵਾਰਡ ਦੇਣ ਐਲਾਨ ਕੀਤਾ ਗਿਆ।ਬੀਰ ਦੇ ਪੁਤਰ ਹਿੰਮਤ ਸਿੰਘ ਅਤੇ ਸੁਦੀਪ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ।
ਦਿੱਲੀ ਕਮੇਟੀ ਪੰਜਾਬੀ ਮੀਡੀਆ ਸੈਂਟਰ ਸਥਾਪਤ ਕਰੇਗੀ : ਜੀ.ਕੇ.



