ਕਾਹਨੂੰਵਾਨ, 9 ਮਈ (ਡਾ.ਜਸਪਾਲ ਸਿੰਘ ਭਿ¤ਟੇਵ¤ਡ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਬੇਟ ਖੇਤਰ ਦੇ ਪਿੰਡਾਂ ਵਿਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਅ¤ਧੀ ਦਰਜ਼ਨ ਦੇ ਕਰੀਬ ਪਿੰਡਾਂ ਵਿਚ ਵਰਕਰਾਂ ਅਤੇ ਆਗੂਆਂ ਦੀ ਵ¤ਡੀ ਹਾਜ਼ਰੀ ਵਾਲੀਆਂ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਪਿੰਡ ਭੈਣੀ ਪਸਵਾਲ ਰੰਧਾਵਾ ਕਾਲੋਨੀ, ਕਿਸ਼ਨਪੁਰ, ਕਠਾਣਾ ਆਦਿ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਸਾਲ ਵਿਚ ਹੀ ਵਿਕਾਸ ਦੇ ਨਵੇਂ ਮੁਕਾਮ ਖੜੇ ਕੀਤੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ 10 ਸਾਲਾਂ ਵਿਚ ਵਿਕਾਸ ਅਤੇ ਬੁਨਿਆਦੀ ਢਾਂਚੇ ਪ੍ਰਤੀ ਬੁਰੀ ਤਰ੍ਹਾਂ ਪ¤ਛੜ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਕਾਦੀਆਂ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਮੰਤਰੀ ਹੁੰਦਿਆਂ 500 ਕਰੋੜ ਦੇ ਵਿਕਾਸ ਕੰਮ ਕਰਵਾਏ ਸਨ ਪਰ ਪਿਛਲੀ ਸਰਕਾਰ ਨੇ 10 ਸਾਲਾਂ ਵਿਚ 50 ਕਰੋੜ ਰੁਪਏ ਵੀ ਵਿਕਾਸ ਲਈ ਹਲਕੇ ਵਿਚ ਖਰਚ ਨਹੀਂ ਕੀਤੇ ਸਨ। ਉਨ੍ਹਾਂ ਕਿਹਾ ਕਿ ਵਿਕਾਸ ਪ¤ਚੋਂ ਹਲਕਾ ਕਾਦੀਆਂ ਨੂੰ ਉਹ ਪੰਜਾਬ ਵਿਚ ਨੂਮਨੇ ਦਾ ਹਲਕਾ ਬਣਾਉਣਗੇ। ਉਨ੍ਹਾਂ ਕਿਹਾ ਕਿ ਬੇਟ ਖੇਤਰ ਦੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਇਸੇ ਸਾਲ ਵਿਚ ਹੀ ਸੁਧਾਰਨ ਦਾ ਉਹ ਟੀਚਾ ਰ¤ਖਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜੇ ਮੁਆਫੀ ਅਤੇ ਬੇਰਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਪਹਿਲ ਹੈ। ਪੰਜਾਬ ਵਿਚ ਅਮਨ ਸ਼ਾਂਤੀ ਲਈ ਸ਼ਰਾਰਤੀ ਅਨਸਰ ਅਤੇ ਗੈਂਗਸਟਰ ਟੋਲਿਆਂ ਨੂੰ ਨ¤ਥ ਪਾਈ ਗਈ ਹੈ। ਇਸ ਮੌਕੇ ਸਾਬਕਾ ਚੇਅਰਮੈਨ ਬਲਰਾਜ ਸਿੰਘ, ਚੇਅਰਮੈਨ ਮਨਜੀਤ ਸਿੰਘ, ਸੁਖਪ੍ਰੀਤ ਸਿੰਘ ਰਿਆੜ, ਕੁਲਵਿੰਦਰ ਸਿੰਘ ਗੁਨੋਪੁਰ, ਠੇਕੇਦਾਰ ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਭਿੰਦਾ, ਪਰਮਜੀਤ ਸਿੰਘ, ਮਨੋਹਰ ਸਿੰਘ ਕਲਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਿੰਡ ਮੁੰਨਣ ਅਤੇ ਪਿੰਡ ਧਾਵੇ ਵਿਚ ਵੀ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ